ਕਿਸੇ ਸ਼ਾਹੀ ਮਹਿਲ ਤੋਂ ਘੱਟ ਨਹੀਂ ਹੈ ਪ੍ਰਿਯੰਕਾ-ਨਿਕ ਦਾ ਬੰਗਲਾ, ਦੇਖੋ ਤਸਵੀਰਾਂ

5/17/2020 9:04:28 AM

ਮੁੰਬਈ (ਬਿਊਰੋ) — ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਨੂੰ ਤਕਰੀਬਨ ਡੇਢ ਸਾਲ ਹੋ ਚੁੱਕਾ ਹੈ। ਦੋਵੇਂ ਇਕ-ਦੂਜੇ ਨਾਲ ਬੇਹੱਦ ਖੁਸ਼ ਹਨ। ਪ੍ਰਿਯੰਕਾ ਜ਼ਿਆਦਾਤਰ ਲਾਂਸ ਏਂਜਲਸ 'ਚ ਹੀ ਰਹਿੰਦੀ ਹੈ। ਕਿਸੇ ਖਾਸ ਮੌਕੇ 'ਤੇ ਹੀ ਉਨ੍ਹਾਂ ਦਾ ਭਾਰਤ ਆਉਣਾ-ਜਾਣਾ ਹੁੰਦਾ ਹੈ। ਦੋਵਾਂ ਨੇ ਇਸੇ ਸਾਲ ਇਕ ਲਗਜ਼ਰੀ ਘਰ ਖਰੀਦਿਆ ਸੀ। ਵਿਆਹ ਤੋਂ ਬਾਅਦ ਪ੍ਰਿਯੰਕਾ ਚੋਪੜਾ ਨੇ ਆਪਣਾ ਘਰ ਛੱਡ ਦਿੱਤਾ ਤੇ ਹੁਣ ਉਹ ਆਪਣੇ ਪਤੀ ਨਾਲ ਨਵੇਂ ਅਤੇ ਬੇਹੱਦ ਆਲੀਸ਼ਾਨ ਘਰ 'ਚ ਰਹਿੰਦੀ ਹੈ, ਜਿਸ ਦੀਆਂ ਤਸਵੀਰਾਂ ਹਾਲ ਹੀ 'ਚ ਸਾਹਮਣੇ ਆਈਆਂ ਹਨ।
प्रियंका निक का आलीशान घर
ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦਾ ਇਹ ਨਵਾਂ ਘਰ ਬੇਹੱਦ ਖੂਬਸੂਰਤ ਹੈ। ਲਾਂਸ ਏਂਜਲਸ 'ਚ ਸਥਿਤ ਉਨ੍ਹਾਂ ਦਾ ਇਹ ਘਰ ਇਨ੍ਹੀਂ ਦਿਨੀਂ ਖੂਬ ਚਰਚਾ ਬਣਿਆ ਹੋਇਆ ਹੈ। ਪ੍ਰਿਯੰਕਾ ਦਾ ਸ਼ਾਨਦਾਰ ਵਿਊ ਵਾਲਾ ਬੰਗਲਾ ਨਿਕ ਨੇ ਉਨ੍ਹਾਂ ਨੂੰ ਤੋਹਫੇ 'ਚ ਦਿੱਤਾ ਹੈ। ਦੋਵਾਂ ਨੇ ਮਿਲ ਕੇ ਇਸ ਘਰ ਨੂੰ ਡੇਕੋਰੇਟ ਕੀਤਾ ਹੈ।
प्रियंका निक का आलीशान घर
ਉਨ੍ਹਾਂ ਦਾ ਇਹ ਘਰ ਕਿਸੇ ਲਗਜ਼ਰੀ ਹੋਟਲ ਤੋਂ ਘੱਟ ਨਹੀਂ ਹੈ। ਰਿਪੋਰਟਸ ਦੀ ਮੰਨੀਏ ਤਾਂ ਇਹ ਘਰ 20,000 ਵਰਗ ਫੁੱਟ 'ਚ ਹੈ ਤੇ ਇਸ 'ਚ 7 ਬੈੱਡਰੂਮ ਹਨ। ਘਰ ਦਾ ਡਿਜ਼ਾਈਨ ਕਾਫੀ ਸ਼ਾਨਦਾਰ ਹੈ। ਸਾਹਮਣੇ ਆਈਆਂ ਤਸਵੀਰਾਂ 'ਚ ਤੁਸੀਂ ਘਰ ਦੇ ਅੰਦਰ ਦਾ ਡਿਜ਼ਾਈਨ ਵੀ ਦੇਖ ਸਕਦੇ ਹੋ।
प्रियंका निक का आलीशान घर
ਇੰਨ੍ਹਾ ਹੀ ਨਹੀਂ ਪ੍ਰਿਯੰਕਾ ਚੋਪੜਾ ਤੇ ਨਿਕ ਨੇ ਇਸ ਲਗਜ਼ਰੀ ਘਰ 'ਚ ਮੂਵੀ ਥੀਏਟਰ, ਬਾਰ, ਇਨਡੋਰ ਬਾਸਕੇਟਬਾਲ ਕੋਰਟ, ਸਿਵਮਿੰਗ ਪੂਲ ਤੇ ਮਿਰਰ ਵਾਲਸ ਨਾਲ ਜਿਮ ਹੈ। ਇਥੋਂ ਮਾਊਂਟੇਨ ਵਿਊ ਵੀ ਨਜ਼ਰ ਆਉਂਦਾ ਹੈ। ਪ੍ਰਿਯੰਕਾ ਚੋਪੜਾ ਅਕਸਰ ਹੀ ਇਸ ਘਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
प्रियंका निक का आलीशान घर
ਦੱਸਣਯੋਗ ਹੈ ਕਿ 20,000 ਵਰਗ ਫੁੱਟ 'ਚ ਬਣੇ ਇਸ ਆਲੀਸ਼ਾਨ ਘਰ ਦੀ ਕੀਮਤ ਤਕਰੀਬਨ 151 ਕਰੋੜ ਦੱਸੀ ਜਾ ਰਹੀ ਹੈ। ਘਰ ਦੇ ਅੰਦਰ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਉਸ ਨੂੰ ਦੇਖਣ ਤੋਂ ਬਾਅਦ ਤੁਹਾਡੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਣਗੀਆਂ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News