ਪ੍ਰਿਯੰਕਾ ਚੋਪੜਾ ਦੀ ਚਚੇਰੀ ਭੈਣ ਦੇ ਪਿਤਾ ਨਾਲ ਦਿਹਾੜੇ ਹੋਈ ਲੁੱਟ
5/6/2020 3:06:57 PM

ਜਲੰਧਰ (ਵੈੱਬ ਡੈਸਕ) — ਹਾਲ ਹੀ ਵਿਚ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਦੀ ਕਜ਼ਨ ਦੇ ਪਿਤਾ ਨਾਲ ਲੁੱਟ-ਖੋਹ ਹੋਈ ਹੈ। ਇਸਦੀ ਜਾਣਕਾਰੀ ਉਨ੍ਹਾਂ ਦੀ ਚਚੇਰੀ ਭੈਣ ਮੀਰਾ ਚੋਪੜਾ ਨੇ ਆਪਣੇ ਇਕ ਟਵੀਟ ਵਿਚ ਦਿੱਤੀ। ਦਰਅਸਲ ਮੀਰਾ ਚੋਪੜਾ ਦੇ ਪਿਤਾ ਪੁਲਸ ਕਲੋਨੀ ਵਿਚ ਸੈਰ ਕਰਨ ਗਏ ਸਨ ਅਤੇ ਕੁਝ ਬਦਮਾਸ਼ਾਂ ਨੇ ਚਾਕੂ ਦੀ ਨੋਕ 'ਤੇ ਉਨ੍ਹਾਂ ਦਾ ਫੋਨ ਖੋਹ ਲਿਆ। ਮੀਰਾ ਚੋਪੜਾ ਨੇ ਇਸ ਘਟਨਾ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਟੈਗ ਕਰਕੇ ਸਵਾਲ ਪੁੱਛਿਆ ਕਿ ਤੁਸੀਂ ਸੇਫ ਦਿੱਲੀ ਦਾ ਦਾਅਵਾ ਕਰਦੇ ਹੋ।
@DelhiPolice my dad was taking a walk in #policecolony. 2 guys came in a scooter, showed knife and snatched his phone. This is how safe you claim delhi to be. @ArvindKejriwal @CPDelhi
— meera chopra (@MeerraChopra) May 5, 2020
ਇਸ ਤੋਂ ਬਾਅਦ ਉਨ੍ਹਾਂ ਦੇ ਟਵੀਟ ਦਾ ਰਿਪਲਾਈ ਕਰਦੇ ਹੋਇਆ ਦਿੱਲੀ ਪੁਲਸ ਨੇ ਘਟਨਾਸਥਾਨ ਦੀ ਜਾਣਕਾਰੀ ਦੇਣ ਨੂੰ ਕਿਹਾ। ਨਾਰਥ ਵੇਸਟ ਦਿੱਲੀ ਦੇ ਮਾਡਲ ਟਾਊਨ ਥਾਣੇ ਵਿਚ ਲੁੱਟ ਦਾ ਮਾਮਲਾ ਦਰਜ ਕੀਤਾ ਗਿਆ ਹੈ।
@DelhiPolice @DcpNorthDelhi https://t.co/KoMruhCnM9
— meera chopra (@MeerraChopra) May 5, 2020
ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਦੀ ਚਚੇਰੀ ਭੈਣ ਨੇ ਫਿਲਮ 'ਗੈਂਗ ਆਫ ਘੋਸਟਸ' ਨਾਲ ਬਾਲੀਵੁੱਡ ਵਿਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ '1920 ਲੰਡਨ' ਅਤੇ 'ਧਾਰਾ 375' ਵਰਗੀਆਂ ਫ਼ਿਲਮਾਂ ਵਿਚ ਕੰਮ ਕੀਤਾ। ਮੀਰਾ ਹਿੰਦੀ ਫ਼ਿਲਮਾਂ ਤੋਂ ਇਲਾਵਾ ਤਾਮਿਲ ਅਤੇ ਤੇਲਗੂ ਫ਼ਿਲਮਾਂ ਵਿਚ ਕੰਮ ਕੀਤਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ