ਲਾਕਡਾਊਨ ਦੌਰਾਨ ਸਾਹਮਣੇ ਆਇਆ ਪ੍ਰਿਅੰਕਾ ਚੋਪੜਾ ਦਾ ਅਜੀਬੋ-ਗਰੀਬ ਲੁੱਕ, ਲੋਕਾਂ ਨੇ ਕੀਤੀ ਫਨੀ ਕੁਮੈਂਟ
5/17/2020 8:36:27 AM

ਨਵੀਂ ਦਿੱਲੀ(ਬਿਊਰੋ)- ਪ੍ਰਿਅੰਕਾ ਚੋਪੜਾ ਹਮੇਸ਼ਾ ਆਪਣੀ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਫੈਸ਼ਨ ਆਈਕਨ ਪ੍ਰਿਅੰਕਾ ਇਕ ਅਜਿਹੀ ਅਦਾਕਾਰਾ ਹੈ, ਜਿਸ ਨੂੰ ਫੈਸ਼ਨ ਦੇ ਮਾਮਲੇ 'ਚ ਕਾਫ਼ੀ ਲੋਕ ਫਾਲੋ ਕਰਦੇ ਹਨ ਤੇ ਜਿਸ ਤਰ੍ਹਾਂ ਨਾਲ ਉਹ ਕੋਈ ਵੀ ਫੈਸ਼ਨ ਕੈਰੀ ਕਰਦੀ ਹੈ, ਤਾਂ ਉਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਅਦਾਕਾਰਾ ਨੇ ਹਾਲ ਹੀ ਵਿਚ ਫੋਟੋਸ਼ੂਟ ਦੇ ਬਿਹਾਇੰਡ ਦਾ ਸੀਨ ਵੀਡੀਓ ਸਾਂਝੀ ਕੀਤਾ ਹੈ। ਜਿਸ 'ਚ ਉਹ ਡਾਂਸ ਕਰ ਰਹੀ ਹੈ। ਇਸ ਡਾਂਸ 'ਚ ਪ੍ਰਿਅੰਕਾ ਦਾ ਹੇਅਰ ਸਟਾਈਲ ਕਾਫ਼ੀ ਸਪੈਸ਼ਲ ਹੈ ਤੇ ਉਹ ਬਾਥਰੂਮ 'ਚ ਡਾਂਸ ਕਰ ਰਹੀ ਹੈ।
ਵੀਡੀਓ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਮੇਕਅੱਪ, ਹੇਅਰ ਸਟਾਈਲਿਸਟ ਨੂੰ ਵੀ ਟੈਗ ਕੀਤੀ ਹੈ। ਇਸ ਵੀਡੀਓ 'ਚ ਉਨ੍ਹਾਂ ਦਾ ਹੇਅਰ ਸਟਾਈਲ ਵੀ ਕਾਫ਼ੀ ਚਰਚਾ ਹੋ ਰਹੀ ਹੈ। ਪ੍ਰਿਅੰਕਾ ਨੇ ਵੀਡੀਓ ਨਾਲ ਇਕ ਕੈਪਸ਼ਨ ਵੀ ਲਿਖਿਆ ਹੈ। ਪ੍ਰਿਅੰਕਾ ਨੇ ਲਿਖਿਆ,‘ਵੀਕੈਂਡ ’ਤੇ ਡਾਂਸ ਕਰਨਾ। ਹਮੇਸ਼ਾ ਕੁਝ ਨਾ ਕੁਝ ਤਾਂ ਵਧੀਆ ਹੁੰਦਾ ਹੈ।’ ਲੋਕ ਇਸ ਵੀਡੀਓ ’ਤੇ ਫਨੀ ਕੁਮੈਂਟ ਕਰ ਰਹੇ ਹਨ। ਕਈ ਲੋਕ ਤਾਂ ਉਨ੍ਹਾਂ ਦੇ ਵਾਲਾਂ ਨੂੰ ਸ਼ਾਕਾਲਾਕਾ ਬੂਮ ਬੂਮ ਵਾਲੀ ਪੈਂਸਿਲ ਦੱਸ ਰਹੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ