ਹੁਣ ਯੂ. ਪੀ. ਲਈ ਸੋਨੂੰ ਸੂਦ ਨੇ ਕੀਤਾ ਬੱਸਾਂ ਦਾ ਇੰਤਜ਼ਾਮ, ਰਵਾਨਾ ਹੋਏ ਕਈ ਪ੍ਰਵਾਸੀ ਮਜ਼ਦੂਰ

5/17/2020 8:39:18 AM

ਮੁੰਬਈ (ਬਿਊਰੋ) — ਮਹਾਰਾਸ਼ਟਰ ਦੇ ਵੱਖ-ਵੱਖ ਇਲਾਕਿਆਂ 'ਚ ਫਸੇ ਉੱਤਰ ਪ੍ਰਦੇਸ਼ ਦੇ ਸੈਂਕੜੇ ਲੋਕਾਂ ਨੂੰ ਲੈ ਕੇ ਕੁਝ ਖਾਸ ਬੱਸਾਂ ਸ਼ਨੀਵਾਰ ਨੂੰ ਮੁੰਬਈ ਤੋਂ ਰਵਾਨਾ ਹੋਈਆਂ ਹਨ। ਇਹ ਬੱਸਾਂ ਅਗਲੇ 2 ਦਿਨ 'ਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਿਆਂ ਲਖਨਊ, ਹਰਦੋਈ, ਪ੍ਰਤਾਪਗੜ੍ਹ ਅਤੇ ਸਿਧਾਰਥਨਗਰ ਪਹੁੰਚਣਗੀਆਂ। ਇਨ੍ਹਾਂ ਬੱਸਾਂ ਨੂੰ ਉੱਤਰ ਪ੍ਰਦੇਸ਼ ਭੇਜਣ ਦੀ ਆਧਿਕਾਰਿਤ ਆਗਿਆ ਤੇ ਬੱਸਾਂ ਦੇ ਕਿਰਾਏ ਦਾ ਇੰਤਜ਼ਾਮ ਪ੍ਰਸਿੱਧ ਅਭਿਨੇਤਾ ਸੋਨੂੰ ਸੂਦ ਨੇ ਕੀਤਾ ਹੈ। ਸੋਨੂੰ ਸੂਦ ਨੇ ਇਨ੍ਹਾਂ ਬੱਸਾਂ ਨੂੰ ਸ਼ਨੀਵਾਰ ਨੂੰ ਵਡਾਲਾ ਤੋਂ ਰਵਾਨਾ ਕੀਤਾ।

ਪ੍ਰਵਾਸੀਆਂ ਨੂੰ ਘਰ ਪਹੁੰਚਾਉਣ ਲਈ ਸੋਨੂੰ ਸੂਦ ਨੇ ਕੁਝ ਦਿਨ ਪਹਿਲੇ ਮਹਾਰਾਸ਼ਟਰ ਦੇ ਠਾਣੇ ਤੋਂ ਕਰਨਾਟਕ ਦੇ ਗੁਲਬਰਗ ਲਈ 10 ਬੱਸਾਂ ਭੇਜੀਆਂ ਸਨ। ਇਸ ਵਾਰ ਉਨ੍ਹਾਂ ਨੇ ਉੱਤਰ ਪ੍ਰਦੇਸ਼ ਲਈ ਕਈ ਬੱਸਾਂ ਭੇਜੀਆਂ ਹਨ। ਉੱਤਰ ਪ੍ਰਦੇਸ਼ ਸਰਕਾਰ ਨੇ ਸਾਵਧਾਨੀ ਦੇ ਤੌਰ 'ਤੇ ਸੂਬੇ ਦੀਆਂ ਸਾਰੀਆਂ ਸੀਮਾਵਾਂ ਨੂੰ ਸੀਲ ਕਰ ਰੱਖਿਆ ਹੈ, ਇਸ ਲਈ ਸੋਨੂੰ ਸੂਦ ਨੇ ਆਪਣੀ ਅਕ ਮਿੱਤਰ ਨੀਤੀ ਗੋਇਲ ਦੀ ਇਸ ਕੰਮ ਲਈ ਮਦਦ ਲਈ ਅਤੇ ਸਰਕਾਰ ਤੋਂ ਆਗਿਆ ਲੈਣ 'ਚ ਕਾਮਯਾਬੀ ਹਾਸਲ ਕੀਤੀ।

ਮੁੰਬਈ ਤੋਂ ਵਡਾਲਾ ਤੋਂ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਝਾੜਖੰਡ, ਬਿਹਾਰ ਵਰਗੇ ਸੂਬਿਆਂ ਲਈ ਸ਼ਨੀਵਾਰ ਨੂੰ ਕਰੀਬ ਇਕ ਦਰਜਨ ਬੱਸਾਂ ਰਵਾਨਾ ਹੋਈਆਂ। ਇਨ੍ਹਾਂ ਪ੍ਰਵਾਸੀਆਂ ਨੂੰ ਵਿਦਾ ਕਰਨ ਸੋਨੂੰ ਸੂਦ ਖੁਦ ਮੌਜ਼ੂਦ ਸਨ। ਮੁਸਾਫਿਰਾਂ 'ਚ ਸ਼ਾਮਲ ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਉਨ੍ਹਾਂ ਨੇ ਰੋਜ਼ਿਆਂ ਲਈ ਖਾਸ ਭੋਜਨ ਦੀਆਂ ਕਿੱਟਾਂ ਵੀ ਮੁਹੱਈਆ ਕਰਵਾਈਆਂ। ਮੁੰਬਈ ਤੋਂ ਵਿਦਾ ਹੁੰਦੇ ਸਮੇਂ ਕਾਫੀ ਯਾਤਰੀਆਂ ਦੀਆਂ ਅੱਖਾਂ ਨਮ ਹੋ ਗਈਆਂ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News