ਨਾਗਰਿਕਤਾ ਕਾਨੂੰਨ ਬਿੱਲ ’ਤੇ ਪ੍ਰਿਯੰਕਾ ਨੇ ਤੋੜੀ ਚੁੱਪੀ, ਕਿਹਾ-ਹਰ ਆਵਾਜ਼ ਮਹੱਤਵ ਰੱਖਦੀ ਹੈ

12/20/2019 9:37:39 AM

ਮੁੰਬਈ(ਬਿਊਰੋ)- ਅਭਿਨੇਤਰੀ ਪ੍ਰਿਅੰਕਾ ਚੋਪੜਾ ਨੇ ਜਾਮੀਆ ਮਿਲੀਆ ਇਸਲਾਮੀਆ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਵਿਦਿਆਰਥੀਆਂ 'ਤੇ ਪੁਲਸ ਦੀ ਕਾਰਵਾਈ ਨੂੰ ਗਲਤ ਦੱਸਿਆ ਹੈ। ਵਿਦਿਆਰਥੀਆਂ ਦਾ ਪ੍ਰਦਰਸ਼ਨ ਹਿੰਸਕ ਹੋਣ ਤੋਂ ਬਾਅਦ ਪੁਲਸ ਇਸ ਯੂਨੀਵਰਸਿਟੀ ਅੰਦਰ ਦਾਖਲ ਹੋ ਗਈ ਸੀ। ਅਭਿਨੇਤਰੀ ਨੇ ਟਵਿਟਰ ’ਤੇ ਕਿਹਾ, ''ਹਰ ਬੱਚੇ ਲਈ ਸਿੱਖਿਆ ਸਾਡਾ ਸੁਪਨਾ ਹੈ। ਸਿੱਖਿਆ ਹੀ ਹੈ, ਜੋ ਸਾਨੂੰ ਆਜ਼ਾਦ ਰੂਪ ਵਿਚ ਸੋਚਣ ਦੇ ਯੋਗ ਬਣਾਉਂਦੀ ਹੈ। ਅਸੀਂ ਆਪਣੇ ਪਾਲਣ-ਪੋਸ਼ਣ ਵਿਚ ਉਨ੍ਹਾਂ ਨੂੰ ਆਵਾਜ਼ ਉਠਾਉਣਾ ਸਿਖਾਇਆ ਹੈ। ਇਕ ਵਧਦੇ-ਫੁਲਦੇ ਲੋਕਤੰਤਰ ਵਿਚ ਸ਼ਾਂਤੀਪੂਰਨ ਤਰੀਕੇ ਨਾਲ ਆਵਾਜ਼ ਉਠਾਉਣ 'ਤੇ ਹਿੰਸਾ ਹੋਣਾ ਗਲਤ ਹੈ। ਹਰ ਆਵਾਜ਼ ਮਹੱਤਵ ਰੱਖਦੀ ਹੈ ਅਤੇ ਹਰ ਆਵਾਜ਼ ਬਦਲਦੇ ਭਾਰਤ ਲਈ ਕੰਮ ਕਰੇਗੀ।''


ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਹਾਲ ਵਿਚ ਵਿਦਿਆਰਥੀਆਂ ਵਿਰੁੱਧ ਪੁਲਸ ਦੀ ਕਾਰਵਾਈ ਨੂੰ ਲੈ ਕੇ ਅਭਿਨੇਤਾ ਫਰਹਾਨ ਅਖਤਰ, ਰਿਤਿਕ ਰੋਸ਼ਨ, ਮੁਹੰਮਦ ਜੀਸ਼ਾਨ, ਪਰਿਣੀਤੀ ਚੋਪੜਾ, ਸਿਧਾਰਥ ਮਲਹੋਤਰਾ, ਜਾਵੇਦ ਅਖਤਰ ਅਤੇ ਅਨੁਰਾਗ ਕਸ਼ਯਪ ਜਿਹੇ ਸੈਲੀਬ੍ਰਿਟੀਜ਼ ਨੇ ਨੌਜਵਾਨਾਂ ਨਾਲ ਇਕਜੁੱਟਤਾ ਜ਼ਾਹਿਰ ਕੀਤੀ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News