ਐਸ਼ਵਰਿਆ ਤੋਂ ਸਲਮਾਨ ਖਾਨ ਤੱਕ, ਸਕੂਲ ਦੇ ਦਿਨਾਂ ''ਚ ਅਜਿਹੇ ਦਿਖਾਈ ਦਿੰਦੇ ਸਨ ਫਿਲਮੀ ਸਿਤਾਰੇ
5/8/2020 11:19:59 AM

ਮੁੰਬਈ (ਬਿਊਰੋ) — ਬਾਲੀਵੁੱਡ ਇੰਡਸਟਰੀ ਵਿਚ ਆਪਣੀ ਮਿਹਨਤ ਅਤੇ ਲਗਨ ਨਾਲ ਲੱਖਾਂ ਲੋਕਾਂ ਦੇ ਦਿਲਾਂ ਵਿਚ ਜਗ੍ਹਾ ਬਣਾਉਣ ਵਾਲੇ ਫਿਲਮੀ ਸਿਤਾਰੇ ਬਚਪਨ ਤੋਂ ਹੀ ਬਹੁਤ ਸ਼ਰਾਰਤੀ ਅਤੇ ਕਿਊਟ ਸਨ। ਇਸ ਖਬਰ ਰਾਹੀਂ ਅੱਜ ਅਸੀਂ ਤੁਹਾਨੂੰ ਤੁਹਾਡੇ ਪਸੰਦੀਦਾ ਫਿਲਮੀ ਸਿਤਾਰਿਆਂ ਦੇ ਬਚਪਨ ਦੀਆਂ ਯਾਦਾਂ ਤੋਂ ਜਾਣੂ ਕਰਾਵਾਂਗੇ ਅਤੇ ਦੱਸਾਂਗੇ ਕਿ ਉਹ ਆਪਣੇ ਬਚਪਨ ਵਿਚ ਕਿਸ ਤਰ੍ਹਾਂ ਦੇ ਦਿਖਾਈ ਦਿੰਦੇ ਸਨ :-
ਸਭ ਤੋਂ ਪਹਿਲਾਂ ਗੱਲ ਕਰਾਂਗੇ 'ਭਾਰਤ' ਸਟਾਰ ਦਿਸ਼ਾ ਪਟਾਨੀ ਦੀ, ਜਿਹੜੀ ਕਿ ਅਦਾਕਾਰੀ ਤੇ ਗਲੈਮਰਸ ਅਦਾਵਾਂ ਨਾਲ ਸਭ ਦੇ ਪਸੀਨੇ ਛੁੱਡਵਾ ਦਿੰਦੀ ਹੈ।।ਉਹ ਬਚਪਨ ਵਿਚ ਬਹੁਤ ਹੀ ਸ਼ਾਂਤ ਸੁਭਾਅ ਅਤੇ ਸ਼ਰਮੀਲੀ ਸੀ।
ਪ੍ਰਿਯੰਕਾ ਚੋਪੜਾ :- ਪ੍ਰਿਯੰਕਾ ਬਚਪਨ ਤੋਂ ਹੀ ਬਹੁਤ ਪ੍ਰਤਿਭਾਸ਼ਾਲੀ ਰਹੀ ਹੈ ਅਤੇ ਸਕੂਲ ਵਿਚ ਹਮੇਸ਼ਾ ਅੱਵਲ ਆਉਂਦੀ ਸੀ।
ਤਾਪਸੀ ਪਨੂੰ :- ਤਾਪਸੀ ਨੇ ਵੀ ਕੁਝ ਦਿਨ ਪਹਿਲਾਂ ਆਪਣੇ ਬਚਪਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰ ਨੂੰ ਸ਼ੇਅਰ ਕਰਦਿਆਂ ਤਾਪਸੀ ਪਨੂੰ ਨੇ ਦੱਸਿਆ ਸੀ ਕਿ ਉਹ ਆਪਣੇ ਸਕੂਲ ਵਿਚ ਹੈੱਡ ਗਰਲ ਹੁੰਦੀ ਸੀ।
ਸ਼ਾਹਰੁਖ ਖਾਨ :- ਇਸੇ ਤਰ੍ਹਾਂ ਸ਼ਾਹਰੁਖ ਨੇ ਵੀ ਆਪਣੇ ਬਚਪਨ ਦੀ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਉਹ ਆਪਣੇ ਸਕੂਲ ਸਮੇਂ ਬਹੁਤ ਸ਼ਰਾਰਤੀ ਹੁੰਦੇ ਸਨ।
ਅਮਿਤਾਭ ਬੱਚਨ :- ਜਦੋਂ ਕਿ ਇਸ ਸਦੀ ਦੇ ਮਹਾਨਾਇਕ ਯਾਨੀ ਕਿ ਅਮਿਤਾਬ ਬੱਚਨ ਆਪਣੇ ਸਕੂਲ ਦੇ ਦਿਨਾਂ ਵਿਚ ਹਰ ਟੀਚਰ ਦੇ ਫੇਵਰੇਟ ਸਨ।
ਐਸ਼ਵਰਿਆ ਰਾਏ ਬੱਚਨ :- ਅਮਿਤਾਬ ਬੱਚਨ ਦੀ ਨੂੰਹ ਅਤੇ ਸਾਬਕਾ ਮਿਸ ਵਰਲਡ ਐਸ਼ਵਰਿਆ ਰਾਏ ਬੱਚਨ ਤਾਂ ਬਚਪਨ ਤੋਂ ਹੀ ਪਰੀ ਵਾਂਗ ਦਿਖਾਈ ਦਿੰਦੀ ਸੀ ਅਤੇ ਆਪਣੇ ਅਧਿਆਪਕਾਂ ਦੇ ਬਹੁਤ ਕਰੀਬ ਰਹਿੰਦੀ ਸੀ।
ਸਲਮਾਨ ਖਾਨ :- ਬਾਲੀਵੁੱਡ ਦੇ ਦਬੰਗ ਖਾਨ ਸਲਮਾਨ ਖਾਨ ਵੀ ਸਭ ਤੋਂ ਨਿਰਾਲੇ ਸਨ ਅਤੇ ਸਕੂਲ ਵਿਚ ਸਭ ਤੋਂ ਵੱਖ ਰਹਿੰਦੇ ਸਨ।
ਸ਼ਿਲਪਾ ਸ਼ੈੱਟੀ :- ਇਸੇ ਤਰ੍ਹਾਂ ਸ਼ਿਲਪਾ ਸ਼ੈੱਟੀ ਵੀ ਬਚਪਨ ਤੋਂ ਹੀ ਸਭ ਦੀ ਫੇਵਰੇਟ ਰਹੀ ਹੈ, ਜਿਸ ਦਾ ਅੰਦਾਜ਼ਾ ਉਨ੍ਹਾਂ ਦੇ ਸਕੂਲ ਦੀ ਤਸਵੀਰ ਤੋਂ ਲਗਾਇਆ ਜਾ ਸਕਦਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ