ਗੀਤ ਸ਼ੂਟ ਕਰਨ ਦੇ ਬਹਾਨੇ ਪੰਜਾਬੀ ਗਾਇਕ ਹੋਇਆ ਠੱਗੀ ਦਾ ਸ਼ਿਕਾਰ

12/5/2019 1:36:58 PM

ਪਟਿਆਲਾ(ਬਿਊਰੋ)- ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਐਂਟਰੀ ਕਰਨ ਅਤੇ ਪਹਿਲੇ ਗੀਤ ਦੀ ਸ਼ੂਟਿੰਗ ਦੁਬਈ ਵਿਚ ਕਰਨ ਦੇ ਬਹਾਨੇ ਪੰਜਾਬੀ ਗਾਇਕ ਕੋਲੋਂ ਲੱਖਾਂ ਰੁਪਏ ਠੱਗ ਲਏ ਗਏ। ਇਹ ਪੂਰਾ ਮਾਮਲਾ ਅਕਤੂਬਰ 2018 ਦਾ ਹੈ। ਪੀੜਤ ਗਾਇਕ ਗੌਰਵ ਸ਼ਰਮਾ ਨਿਵਾਸੀ ਪਿੰਡ ਭਸਮੜਾ, ਜੁਲਕਾ ਨੇ ਐੱਸ.ਐੱਸ.ਪੀ. ਨੂੰ ਸ਼ਿਕਾਇਤ ਦੇ ਕੇ ਕੇਸ ਦਰਜ ਕਰਵਾਇਆ। ਕੇਸ ਮੋਹਾਲੀ ਦੇ ਫੇਜ ਇਕ ਨਿਵਾਸੀ ਹਰਮਨ ਸਿੰਘ ’ਤੇ ਦਰਜ ਕੀਤਾ ਗਿਆ। ਉਸ ਦੀ ਗਿ੍ਰਫਤਾਰੀ ਲਈ ਥਾਣਾ ਇਨਚਾਰਜ਼ ਗੁਰਪ੍ਰੀਤ ਸਿੰਘ ਭਿੰਡਰ ਨੇ ਟੀਮ ਬਣਾ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ। 
ਗੱਲਬਾਤ ਦੌਰਾਨ ਪੰਜਾਬੀ ਗਾਇਕ ਗੌਰਵ ਸ਼ਰਮਾ ਨੇ ਦੱਸਿਆ ਕਿ ਉਹ ਮਾਈ ਡਰੀਮ ਅਕਾਦਮੀ ਵਿਚ ਐਕਟਿੰਗ ਅਤੇ ਸੰਗੀਤ ਦੀ ਪੜਾਈ ਕਰ ਰਿਹਾ ਸੀ। ਇੱਥੇ ਉਸ ਦੇ ਕੁਝ ਦੋਸਤ ਬਣ ਗਏ ਸਨ। ਉਨ੍ਹਾਂ ਨੇ ਉਸ ਦੀ ਮੁਲਾਕਾਤ ਹਰਮਨ ਸਿੰਘ ਨਾਲ ਕਰਵਾ ਦਿੱਤੀ। ਹਰਮਨ ਦੀ ਕੰਪਨੀ ਪਹਿਲਾਂ ਤੋਂ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਸਥਾਪਿਤ ਹੈ। ਉਸ ਨੂੰ ਕਿਹਾ ਗਿਆ ਕਿ 15 ਲੱਖ 82 ਹਜ਼ਾਰ ਰੁਪਏ ਵਿਚ ਗੀਤ ਦੀ ਵੀਡੀਓ ਤਿਆਰ ਕਰਵਾ ਦੇਣਗੇ ਅਤੇ ਸਾਰੇ ਚੈਨਲਾਂ ’ਤੇ ਪ੍ਰਮੋਸ਼ਨ ਵੀ ਕਰਵਾਉਣਗੇ। ਅਕਤੂਬਰ 2018 ਨੂੰ ਡੀਲ ਫਾਈਨਲ ਹੋਈ। ਚਾਰ ਅਕਤੂਬਰ ਨੂੰ ਪੂਰੀ ਯੂਨਿਟ ਗੀਤ ਦੀ ਸ਼ੂਟਿੰਗ ਲਈ ਦੁਬਈ ਪਹੁੰਚੀ। ਇੱਥੇ ਆਉਣ ’ਤੇ ਪਤਾ ਲੱਗਾ ਕਿ ਹਰਮਨ ਸਿੰਘ ਸੌਦੇ ਮੁਤਾਬਕ ਗੀਤ ’ਤੇ ਪੈਸਾ ਨਹੀਂ ਲਗਾਉਂਦੇ ਹੋਏ ਘੁਟਾਲਾ ਕਰ ਰਿਹਾ ਹੈ, ਜਿਸ ਦਾ ਉਸ ਨੇ ਵਿਰੋਧ ਕੀਤਾ। ਅਜਿਹੇ ਵਿਚ ਹਰਮਨ ਸਿੰਘ ਕਰੂ ਲੈ ਕੇ ਦੁਬਈ ਤੋਂ ਚੁੱਪ-ਚਾਪ ਇੰਡੀਆ ਵਾਪਸ ਆ ਗਿਆ। ਉਸ ਤੋਂ ਬਾਅਦ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News