ਜੈਜ਼ੀ ਬੀ ਨੇ ਸਾਂਝਾ ਕੀਤਾ ਖਾਸ ਕਿੱਸਾ, ਦੱਸਿਆ ਕਿਵੇਂ ਇੱਕ ਅਰਦਾਸ ਨੇ ਬਦਲ ਦਿੱਤੀ ਸੀ ਪੂਰੀ ਜ਼ਿੰਦਗੀ

5/30/2020 11:12:56 AM

ਜਲੰਧਰ (ਬਿਊਰੋ) — ਤਾਲਾਬੰਦੀ ਦੇ ਚੱਲਦਿਆਂ ਹਰ ਕੋਈ ਸੋਸ਼ਲ ਮੀਡੀਆ 'ਤੇ ਸਰਗਰਮ ਹੈ। ਪੰਜਾਬੀ ਫਿਲਮ ਤੇ ਸੰਗੀਤ ਉਦਯੋਗ ਦੇ ਅਦਾਕਾਰ ਅਤੇ ਗਾਇਕ ਵੀ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਹੋਏ ਹਨ। ਇਸ ਸਭ ਦੇ ਚੱਲਦਿਆਂ ਸਤਿੰਦਰ ਸੱਤੀ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਗਾਇਕ ਜੈਜ਼ੀ-ਬੀ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਕਿੱਸਾ ਸਾਂਝਾ ਕਰ ਰਹੇ ਹਨ।

ਇਸ ਵੀਡੀਓ 'ਚ ਜੈਜ਼ੀ-ਬੀ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਦੀ ਗੱਲ ਕਰ ਰਹੇ ਹਨ। ਇਸ ਵੀਡੀਓ 'ਚ ਜੈਜ਼ੀ ਬੀ ਦੱਸ ਰਹੇ ਹਨ ਕਿ ਉਨ੍ਹਾਂ ਨੇ ਹਾਲੇ ਗਾਉਣਾ ਸ਼ੁਰੂ ਹੀ ਕੀਤਾ ਸੀ ਕਿ ਉਨ੍ਹਾਂ ਦੇ ਗਲੇ 'ਚ ਕੋਈ ਪ੍ਰੇਸ਼ਾਨੀ ਆ ਗਈ ਸੀ। ਇਸ ਪ੍ਰੇਸ਼ਾਨੀ ਕਾਰਨ ਉਹ ਇੰਨ੍ਹੇ ਜ਼ਿਆਦਾ ਪ੍ਰੇਸ਼ਾਨ ਹੋ ਗਏ ਸਨ ਕਿ ਉਹ ਰਾਤ ਨੂੰ ਉੱਠ-ਉੱਠ ਕੇ ਰੋਣ ਲੱਗ ਜਾਂਦੇ ਸਨ ਪਰ ਸੱਚੇ ਦਿਲ ਨਾਲ ਕੀਤੀ ਅਰਦਾਸ ਨਾਲ ਉਨ੍ਹਾਂ ਦੀ ਇਹ ਸਮੱਸਿਆ ਦੂਰ ਹੋ ਗਈ।

 
 
 
 
 
 
 
 
 
 
 
 
 
 

Refreshing out all the dark and Happy times with one and Only Maharaja of Punjabi Industry @jazzyb , watch out full video on YouTube Channel

A post shared by Satinder Satti (@satindersatti) on May 28, 2020 at 10:28am PDT

ਜੈਜ਼ੀ ਬੀ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਸਮੱਸਿਆ ਨੂੰ ਦੇਖਦੇ ਹੋਏ ਉਨ੍ਹਾਂ ਦੇ ਜਾਣਕਾਰ ਨੇ ਕਿਸੇ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਪਾਠ ਰਖਵਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਗਲੇ ਦੀ ਇਹ ਪ੍ਰੇਸ਼ਾਨੀ ਦੂਰ ਹੋ ਗਈ ਅਤੇ ਉਨ੍ਹਾਂ ਨੇ ਦੀ ਐਲਬਮ ਆਈ 'ਪਿਆਰ ਦਾ ਮੁਕੱਦਮਾ'। ਇਸ ਵੀਡੀਓ 'ਚ ਜੈਜ਼ੀ ਬੀ ਨੇ ਹੋਰ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News