ਜਦੋਂ ਪਹਿਲੀ ਵਾਰ ਮੰਗਵੇਂ ਬੂਟ ਪਾ ਕੇ ਸਟੇਜ ''ਤੇ ਚੜ੍ਹਿਆ ਸੀ ਰਣਜੀਤ ਬਾਵਾ (ਵੀਡੀਓ)

5/30/2020 11:43:06 AM

ਜਲੰਧਰ (ਬਿਊਰੋ) — ਗਾਇਕੀ ਤੇ ਅਦਾਕਾਰੀ ਦੇ ਸਦਕਾ ਫਿਲਮ ਤੇ ਸੰਗੀਤ ਉਦਯੋਗ 'ਚ ਦਿਨ ਦੁੱਗਣੀ ਅਤੇ ਰਾਤ ਚੋਗਣੀ ਤਰੱਕੀ ਕਰਨ ਵਾਲੇ ਰਣਜੀਤ ਬਾਵਾ ਦੀ ਜ਼ਿੰਦਗੀ ਕਾਫੀ ਸੰਘਰਸ਼ ਭਰੀ ਰਹੀ ਹੈ। ਬੀਤੇ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਗੀਤ 'ਮੇਰਾ ਕੀ ਕਸੂਰ' ਨੂੰ ਲੈ ਕਾਫੀ ਵਿਵਾਦ ਛਿੜਿਆ ਸੀ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਣਜੀਤ ਬਾਵਾ ਵਿਵਾਦਾਂ 'ਚ ਘਿਰੇ ਹੋਣ। ਹਾਲ ਹੀ 'ਚ 'ਜਗ ਬਾਣੀ' ਨੂੰ ਦਿੱਤੇ ਇੰਟਰਵਿਊ 'ਚ ਰਣਜੀਤ ਬਾਵਾ ਨੇ ਆਪਣੇ ਹਰ ਵਿਵਾਦ ਤੋਂ ਲੈ ਕੇ ਆਪਣੇ ਸੰਘਰਸ਼ ਦੇ ਸਫਰ ਨੂੰ ਦਰਸ਼ਕਾਂ ਦੇ ਰੂ-ਬ-ਰੂ ਕਰਵਾਇਆ।

15 ਸਾਲ ਤੱਕ ਲੰਬਾ ਸੰਘਰਸ਼, ਕਈ ਔਕੜਾਂ, ਤਕਲੀਫਾਂ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਰਣਜੀਤ ਬਾਵਾ ਨੇ ਹਿੰਮਤ ਨਾ ਹਾਰੀ ਅਤੇ ਜ਼ਿੰਦਗੀ 'ਚ ਕੁਝ ਕਰਨ ਦੇ ਜਜ਼ਬੇ ਨਾਲ ਉਨ੍ਹਾਂ ਨੇ ਹਰ ਔਕੜ ਨੂੰ ਬਹੁਤ ਹੀ ਆਸਾਨੀ ਨਾਲ ਪਾਰ ਕੀਤਾ। ਉਨ੍ਹਾਂ ਦੇ ਸੰਘਰਸ਼ ਦਾ ਸਫਰ ਸਾਲ 1999 'ਚ ਸ਼ੁਰੂ ਹੋਇਆ ਸੀ ਅਤੇ ਇਸ ਸੰਘਰਸ਼ 'ਚ ਉਨ੍ਹਾਂ ਦਾ ਸਾਥ ਮਾਸਟਰ ਮੰਗਲ ਸਿੰਘ ਨੇ ਦਿੱਤਾ ਸੀ। ਰਣਜੀਤ ਸਿੰਘ ਬਾਜਵਾ ਨੂੰ ਰਣਜੀਤ ਬਾਵਾ ਬਣਾਉਣ 'ਚ ਉਨ੍ਹਾਂ ਦਾ ਵੱਡਾ ਕਿਰਦਾਰ ਰਿਹਾ ਹੈ। ਰਣਜੀਤ ਬਾਵਾ ਦਾ ਪਹਿਲਾ ਗੀਤ 'ਜੱਟ ਦੀ ਅਕਲ' 2013 'ਚ ਆਇਆ ਸੀ। ਇਸ ਗੀਤ ਤੋਂ ਪਹਿਲਾਂ ਹੀ ਸਾਲ 2012 'ਚ ਮਾਸਟਰ ਮੰਗਲ ਸਿੰਘ ਜੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ।

ਰਣਜੀਤ ਬਾਵਾ ਨੇ ਦੱਸਿਆ ਕਿ ਇਕ ਸਮਾਂ ਅਜਿਹਾ ਵੀ ਸੀ, ਜਦੋਂ ਮੈਂ ਸਟੇਜ 'ਤੇ ਆਪਣੇ ਦੋਸਤ ਦੇ ਬੂਟ ਪਾ ਕੇ ਸਿਰਫ ਇਕ ਗੀਤ ਗਾਉਣ ਲਈ ਗਿਆ ਸੀ। ਉਸ ਤੋਂ ਬਾਅਦ ਉਹ ਦੋਸਤ ਮੈਨੂੰ ਆਸਟਰੇਲੀਆ 'ਚ ਮਿਲਿਆ, ਜਿਸ ਨੂੰ ਦੇਖਦੇ ਮੈਂ ਪਛਾਣ ਤਾਂ ਗਿਆ ਸੀ ਪਰ ਉਹ ਕਿੱਧਰੇ ਇਹ ਸੋਚ ਰਿਹਾ ਸੀ ਕਿ ਮੈਂ ਹੁਣ ਸਟਾਰ ਬਣ ਗਿਆ ਹਾਂ ਤਾਂ ਉਸ ਨੂੰ ਪਛਾਣਾਂਗਾ ਨਹੀਂ। ਮੈਂ ਸਟੇਜ 'ਤੇ ਗਿਆ ਅਤੇ ਸਭ ਤੋਂ ਪਹਿਲਾਂ ਮੈਂ ਆਪਣੇ ਉਸੇ ਦੋਸਤ ਨੂੰ ਸਟੇਜ 'ਚ ਬੁਲਾਇਆ ਤੇ ਆਪਣੇ ਇਸ ਕਿੱਸੇ ਬਾਰੇ ਮੌਜ਼ੂਦਾ ਲੋਕਾਂ ਨੂੰ ਦੱਸਿਆ।

ਦੱਸਣਯੋਗ ਹੈ ਕਿ ਅੱਜ ਰਣਜੀਤ ਬਾਵਾ ਦਾ ਨਾਂ ਕਾਮਯਾਬ ਕਲਾਕਾਰਾਂ ਦੀ ਲਿਸਟ 'ਚ ਆਉਂਦਾ ਹੈ। ਰਣਜੀਤ ਬਾਵਾ ਚੰਗੇ ਗਾਇਕ ਹੋਣ ਦੇ ਨਾਲ-ਨਾਲ ਵਧੀਆ ਅਦਾਕਾਰ ਤੇ ਗੀਤਕਾਰ ਵੀ ਹਨ। ਉਹ 'ਵੇਖ ਬਰਾਤਾਂ ਚੱਲੀਆਂ', 'ਤੂਫਾਨ ਸਿੰਘ', 'ਹਾਈ ਐਂਡ ਯਾਰੀਆਂ' ਅਤੇ 'ਤਾਰਾ ਮੀਰਾ' ਵਰਗੀਆਂ ਕਈ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਈ ਗੀਤ ਵੀ ਸੰਗੀਤ ਜਗਤ ਦੀ ਝੋਲੀ 'ਚ ਪਾ ਚੁੱਕੇ ਹਨ।

'ਜਗ ਬਾਣੀ' ਨਾਲ ਖਾਸ ਗੱਲਬਾਤ ਰਣਜੀਤ ਬਾਵਾ ਨਾਲ  



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News