ਪੁਰਾਣੀਆਂ ਯਾਦਾਂ ''ਚ ਗੁਆਚੀ ਮਿਸ ਪੂਜਾ, ਸਾਂਝੀ ਕੀਤੀ ਬਚਪਨ ਦੀ ਤਸਵੀਰ

6/4/2020 5:11:07 PM

ਜਲੰਧਰ (ਬਿਊਰੋ) — ਪੰਜਾਬੀ ਗਾਇਕਾ ਮਿਸ ਪੂਜਾ ਤਾਲਾਬੰਦੀ ਦੌਰਾਨ ਆਪਣਾ ਸਮਾਂ ਆਪਣੇ ਪਰਿਵਾਰ ਨਾਲ ਬਿਤਾ ਰਹੇ ਹਨ। ਇਸ ਦੌਰਾਨ ਉਹ ਆਪਣੀਆਂ ਕੁਝ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕਰ ਰਹੇ ਹਨ। ਮਿਸ ਪੂਜਾ ਨੇ ਆਪਣੇ ਸਕੂਲ ਟਾਈਮ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਤੁਸੀਂ ਪਛਾਣ ਵੀ ਨਹੀਂ ਸਕਦੇ ਕਿ ਇਨ੍ਹਾਂ ਵਿਚੋਂ ਮਿਸ ਪੂਜਾ ਕਿਹੜੀ ਹੈ। ਮਿਸ ਪੂਜਾ ਅਕਸਰ ਆਪਣੇ ਇਸ ਤਰ੍ਹਾਂ ਦੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।

 
 
 
 
 
 
 
 
 
 
 
 
 
 

1 , 2 ya 3 ???? I challenge u to recognize me 🤗 #schoolgirl #majorthrowback #mylife #athletics #studentlife

A post shared by Miss Pooja (@misspooja) on Jun 4, 2020 at 3:52am PDT

ਦੱਸ ਦਈਏ ਕਿ ਮਿਸ ਪੂਜਾ ਦਾ ਜਨਮ 4 ਦਸੰਬਰ 1980 ਨੂੰ ਪੰਜਾਬ ਦੇ ਰਾਜਪੁਰਾ ਸ਼ਹਿਰ 'ਚ ਹੋਇਆ। ਉਨ੍ਹਾਂ ਦਾ ਅਸਲੀ ਨਾਂ ਗੁਰਿੰਦਰ ਕੌਰ ਕੈਂਥ ਹੈ, ਜਿਹੜਾ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਹੀ ਰੱਖਿਆ ਸੀ। ਗਾਉਣ ਦਾ ਸ਼ੌਂਕ ਮਿਸ ਪੂਜਾ ਨੂੰ ਬਚਪਨ ਤੋਂ ਹੀ ਸੀ, ਜਿਸ ਕਰਕੇ ਉਨ੍ਹਾਂ ਦੇ ਪਿਤਾ ਨੇ ਬਚਪਨ ਤੋਂ ਹੀ ਉਨ੍ਹਾਂ ਨੂੰ ਗਾਉਣ ਵਜਾਉਣ ਦੀ ਟ੍ਰੇਨਿੰਗ ਦਿਵਾਉਣੀ ਸ਼ੁਰੂ ਕਰ ਦਿੱਤੀ ਸੀ। ਮਿਸ ਪੂਜਾ ਜਦੋਂ ਚਾਰ ਪੰਜ ਸਾਲ ਦੇ ਸੀ ਤਾਂ ਉਨ੍ਹਾਂ ਨੇ ਵੱਖ-ਵੱਖ ਮੁਕਾਬਲਿਆਂ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਇਹੀ ਵਜ੍ਹਾ ਹੈ ਕਿ ਉਨ੍ਹਾਂ ਦੀ ਸਟੇਜ਼ ਪਰਫਾਰਮੈਂਸ ਸਭ ਤੋਂ ਵਧੀਆ ਹੈ। ਮਿਸ ਪੂਜਾ ਨੇ ਮਿਊਜ਼ਿਕ 'ਚ ਹੀ ਬੈਚਲਰ ਡਿਗਰੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮਾਸਟਰ ਡਿਗਰੀ ਵੀ ਮਿਊਜ਼ਿਕ 'ਚ ਅਤੇ ਬੀ-ਐੱਡ ਦੀ ਪੜਾਈ ਵੀ ਮਿਊਜ਼ਿਕ 'ਚ ਕੀਤੀ ਹੈ।

 
 
 
 
 
 
 
 
 
 
 
 
 
 

Eid Mubarak 🙏🏻

A post shared by Miss Pooja (@misspooja) on May 24, 2020 at 11:19pm PDT

ਸੰਗੀਤ ਜਗਤ 'ਚ ਪੂਜਾ ਨੂੰ ਲਿਆਉਣ ਵਾਲੇ ਉਨ੍ਹਾਂ ਦੇ ਪਿਤਾ ਹਨ, ਇਸ ਲਈ ਉਹ ਹਮੇਸ਼ਾ ਕਹਿੰਦੇ ਹਨ ਕਿ ਅੱਜ ਜਿਸ ਮੁਕਾਮ 'ਤੇ ਉਹ ਹੈ ਉਸ ਦਾ ਸਾਰਾ ਸੇਹਰਾ ਉਸ ਦੇ ਪਿਤਾ ਦੇ ਸਿਰ ਬੱਝਦਾ ਹੈ।

 
 
 
 
 
 
 
 
 
 
 
 
 
 

E us time di galh a .... jadon lockdown nai si !!

A post shared by Miss Pooja (@misspooja) on May 23, 2020 at 2:52am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News