''ਲਾਈਏ ਜੇ ਯਾਰੀਆਂ'' ਦੀ ਟੀਮ ਨੂੰ ਕਰਨ ਔਜਲਾ ਸਮੇਤ ਇਨ੍ਹਾਂ ਕਲਾਕਾਰਾਂ ਨੇ ਦਿੱਤੀਆਂ ਸ਼ੁੱਭਕਾਮਨਾਵਾਂ (ਵੀਡੀਓ)

6/3/2019 10:59:02 AM

ਜਲੰਧਰ (ਬਿਊਰੋ) — 5 ਜੂਨ ਨੂੰ ਭਾਰਤ 'ਚ ਅਤੇ 7 ਜੂਨ ਨੂੰ ਵਿਦੇਸ਼ਾਂ 'ਚ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਲਾਈਏ ਜੇ ਯਾਰੀਆ' ਦੇ ਚਰਚੇ ਹਰ ਪਾਸੇ ਹੋ ਰਹੇ ਹਨ। 'ਲਾਈਏ ਜੇ ਯਾਰੀਆਂ' 'ਚ ਨਾਮਵਰ ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ, ਹਰੀਸ਼ ਵਰਮਾ, ਸੱਜਣ ਅਦੀਬ, ਰੁਬੀਨਾ ਬਾਜਵਾ ਅਤੇ ਰੂਪ ਗਿੱਲ ਵਰਗੇ  ਕਲਾਕਾਰਾਂ ਦੀ ਅਦਾਕਾਰੀ ਦੇਖਣ ਨੂੰ ਮਿਲੇਗਾ।

 

 
 
 
 
 
 
 
 
 
 
 
 
 
 

@karanaujla_official 😘 Samjda meri gal?

A post shared by Sukh Sanghera (@sukhsanghera) on Jun 2, 2019 at 7:02pm PDT

ਹਾਲ ਹੀ 'ਚ ਫਿਲਮ ਦੇ ਡਾਇਰੈਕਟ ਸੁੱਖ ਸੰਘੇੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਵੀਡੀਓਜ਼ ਅਪਲੋਡ ਕੀਤੀਆਂ ਹਨ, ਜਿਨ੍ਹਾਂ 'ਚ ਸਿਤਾਰੇ ਫਿਲਮ ਦੀ ਤਾਰੀਫ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਅਮਰਿੰਦਰ ਗਿੱਲ ਤੇ ਸੁੱਖ ਸੰਘੇੜਾ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਫਿਲਮ ਦੀ ਖੂਬ ਤਾਰੀਫ ਕੀਤੀ।

 

 
 
 
 
 
 
 
 
 
 
 
 
 
 

@urshappyraikoti veera ❤️

A post shared by Sukh Sanghera (@sukhsanghera) on Jun 2, 2019 at 3:09pm PDT

ਦਰਅਸਲ ਪੰਜਾਬੀ ਸੰਗੀਤ ਤੇ ਫਿਲਮ ਇੰਡਸਟਰੀ ਦੇ ਸਿਤਾਰੇ 'ਲਾਈਏ ਜੇ ਯਾਰੀਆਂ' ਫਿਲਮ ਨੂੰ ਖਾਸ ਅੰਦਾਜ਼ 'ਚ ਪ੍ਰਮੋਟ ਕਰ ਰਹੇ ਹਨ। ਸੰਗੀਤ ਜਗਤ ਦੇ ਨਾਮੀ ਗਾਇਕ ਕਰਨ ਔਜਲਾ, ਹੈਪੀ ਰਾਏਕੋਟੀ, ਗੁਰੂ ਰੰਧਾਵਾ, ਬੱਬਲ ਰਾਏ, ਰਣਜੀਤ ਬਾਵਾ, ਅੰਮ੍ਰਿਤ ਮਾਨ ਤੇ ਗੁਰਨਾਮ ਭੁੱਲਰ ਵਰਗੇ ਸਿਤਾਰੇ ਹਨ। ਇਨ੍ਹਾਂ ਸਿਤਾਰਿਆਂ ਦੀ ਕਲਿੱਪ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

 

 
 
 
 
 
 
 
 
 
 
 
 
 
 

Samjda meri gal?

A post shared by Sukh Sanghera (@sukhsanghera) on Jun 2, 2019 at 11:03am PDT

ਦੱਸ ਦਈਏ ਕਿ ਉਂਝ ਤਾਂ 'ਲਾਈਏ ਜੇ ਯਾਰੀਆ' ਫਿਲਮ ਨੂੰ ਸੋਸ਼ਲ ਮੀਡੀਆ 'ਤੇ ਭਰਪੂਰ ਹੁੰਗਾਰਾ ਮਿਲ ਰਿਹਾ ਹੈ। 'ਰਿਦਮ ਬੁਆਏਜ਼' ਵੱਲੋਂ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਉਸ ਦੀ ਭਰੋਸੇਯੋਗਤਾ ਹੈ, ਜਿਸ ਵੱਲੋਂ ਰਿਲੀਜ਼ ਹੋਈਆਂ ਅੱਜ ਤੱਕ ਸਾਰੀਆਂ ਫਿਲਮਾਂ ਨੇ ਹੀ ਕਾਮਯਾਬੀ ਦਾ ਨਵਾਂ ਇਤਿਹਾਸ ਸਿਰਜਿਆ ਹੈ।

 

 

 
 
 
 
 
 
 
 
 
 
 
 
 
 

@babbalrai9 veera😘🙏

A post shared by Sukh Sanghera (@sukhsanghera) on Jun 1, 2019 at 11:28am PDT

'ਪੈਪੀਲੋ ਮੀਡੀਆ' ਅਤੇ 'ਰਿਦਮ ਬੁਆਏਜ਼ ਡਿਸਟ੍ਰੀਬਿਊਸ਼ਨ' ਵੱਲੋਂ ਬਣਾਈ ਜਾ ਰਹੀ ਇਸ ਫਿਲਮ ਦੀ ਕਹਾਣੀ ਧੀਰਜ ਰਤਨ ਨੇ ਲਿਖੀ ਹੈ ਅਤੇ ਅੰਬਰਦੀਪ ਸਿੰਘ ਨੇ ਫਿਲਮ ਦੇ ਡਾਇਲਾਗ ਲਿਖੇ ਹਨ। ਆਏ ਦਿਨ ਰਿਲੀਜ਼ ਹੋ ਰਹੇ ਫਿਲਮ ਦੇ ਗੀਤ ਦਰਸ਼ਕਾਂ 'ਚ 'ਲਾਈਏ ਜੇ ਯਾਰੀਆਂ' ਪ੍ਰਤੀ ਉਤਸੁਕਤਾ ਨੂੰ ਹੋਰ ਵੀ ਵਧਾ ਰਹੇ ਹਨ। 

 
 
 
 
 
 
 
 
 
 
 
 
 
 

@ranjitbawa veera .. Hugssss

A post shared by Sukh Sanghera (@sukhsanghera) on May 29, 2019 at 2:50pm PDT

 
 
 
 
 
 
 
 
 
 
 
 
 
 

@amritmaan106 Bro .. Love n respect vere

A post shared by Sukh Sanghera (@sukhsanghera) on May 29, 2019 at 2:49pm PDT

 
 
 
 
 
 
 
 
 
 
 
 
 
 

@gurnambhullarofficial veera supporting #Laiyejeyaarian

A post shared by Sukh Sanghera (@sukhsanghera) on May 29, 2019 at 2:20pm PDT

 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News