''ਪਿਆਰੀ-ਪਿਆਰੀ ਦੋ ਅੱਖੀਆਂ'' ਫੇਮ ਗਾਇਕਾ ਬੌਬੀ ਲਾਇਲ ਨੂੰ ਵੱਡਾ ਸਦਮਾ, ਪਿਤਾ ਦਾ ਹੋਇਆ ਦਿਹਾਂਤ

11/4/2019 9:36:26 AM

ਜਲੰਧਰ (ਬਿਊਰੋ) — ਕਿਸੇ ਆਪਣੇ ਦਾ ਇਸ ਦੁਨੀਆਂ ਤੋਂ ਰੁਕਸਤ ਹੋ ਜਾਣਾ ਬਹੁਤ ਹੀ ਦੁੱਖਦਾਇਕ ਪਲ ਹੁੰਦਾ ਹੈ। ਆਪਣੇ ਮਾਪਿਆਂ ਨਾਲ ਪਿਆ ਵਿਛੋੜਾ ਹਰ ਬੱਚੇ ਲਈ ਬਹੁਤ ਹੀ ਦੁੱਖ ਵਾਲਾ ਸਮਾਂ ਹੁੰਦਾ ਹੈ। ਅਜਿਹੇ ਹੀ ਦੁੱਖ ਵਾਲੇ ਸਮੇਂ 'ਚੋਂ ਲੰਘ ਰਹੇ ਨੇ ਪੰਜਾਬੀ ਗਾਇਕਾ ਬੌਬੀ ਲਾਇਲ, ਜਿਨ੍ਹਾਂ ਦੇ ਪਿਤਾ ਸਰਦਾਰ ਪਰਵਿੰਦਰ ਸਿੰਘ ਲਾਇਲ ਇਸ ਰੰਗਲੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਇਸ ਦੀ ਜਾਣਕਾਰੀ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੀ ਇੰਸਟਾਗ੍ਰਾਮ ਸਟੋਰੀ ਦੇ ਰਾਹੀਂ ਦਿੱਤੀ ਹੈ। ਬੌਬੀ ਲਾਇਲ ਜੋ ਕਿ ਬਹੁਤ ਵਧੀਆ ਪੰਜਾਬੀ ਸਿੰਗਰ ਹੈ।


ਦੱਸ ਦਈਏ ਬੌਬੀ ਲਾਇਲ ਕਲਕਤਾ ਦੇ ਜੰਮ-ਪਲ ਹਨ ਪਰ ਪਰਿਵਾਰਕ ਪਿਛੋਕੜ ਪੰਜਾਬੀ ਹੋਣ ਕਰਕੇ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਮਾਂ-ਬੋਲੀ ਪੰਜਾਬੀ ਦੀ ਚੰਗੀ ਸਿੱਖਲਾਈ ਦਿੱਤੀ ਹੈ, ਜਿਸ ਦੇ ਚੱਲਦੇ ਉਹ ਅੱਜ ਬਿਹਤਰੀਨ ਪੰਜਾਬੀ ਸਿੰਗਾਰ ਹੈ। ਉਨ੍ਹਾਂ ਦੇ 'ਪਿਆਰੀ-ਪਿਆਰੀ ਦੋ ਅੱਖੀਆਂ' ਗੀਤ ਨੇ ਯੂਟਿਊਬ ਤੇ ਟਿਕ ਟਾਕ 'ਤੇ ਧੱਕ ਪਾਈ ਹੋਈ ਹੈ। ਇਸ ਤੋਂ ਇਲਾਵਾ ਉਹ 'ਮਿਸ ਪੀਟੀਸੀ ਪੰਜਾਬੀ 2019' 'ਚ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News