ਐਲੀ ਮਾਂਗਟ ਨੂੰ ਵੱਡੀ ਰਾਹਤ, 4 ਦਸੰਬਰ ਤੱਕ ਲੱਗੀ ਗ੍ਰਿਫਤਾਰੀ ''ਤੇ ਰੋਕ

11/27/2019 1:46:31 PM

ਜਲੰਧਰ (ਬਿਊਰੋ) — ਮੁੜ ਵਿਵਾਦਾਂ 'ਚ ਆਉਣ ਵਾਲੇ ਪੰਜਾਬੀ ਗਾਇਕ ਐਲੀ ਮਾਂਗਟ ਨੂੰ ਲੁਧਿਆਣਾ ਅਦਾਲਤ ਵਲੋਂ ਵੱਡੀ ਰਾਹਤ ਮਿਲੀ ਹੈ। ਦਰਅਸਲ, ਕੁਝ ਦਿਨ ਪਹਿਲਾਂ ਹੀ ਆਲੀ ਮਾਂਗਟ ਆਪਣੇ ਦੋਸਤ ਦੀ ਜਨਮਦਿਨ ਪਾਰਟੀ 'ਚ ਹਵਾਈ ਫਾਇਰ ਕਰਨ ਕਾਰਨ ਵਿਵਾਦਾਂ 'ਚ ਘਿਰੇ ਸਨ। ਦੱਸ ਦਈਏ ਕਿ ਬੀਤੇ ਦਿਨੀਂ ਐਲੀ ਮਾਂਗਟ ਲੁਧਿਆਣਾ ਪੁਲਸ ਕੋਲ ਪੇਸ਼ ਹੋਏ ਸਨ, ਜਿਥੇ ਉਸ ਨੇ ਲੁਧਿਆਣਾ ਦੇ ਏ. ਡੀ. ਸੀ. ਪੀ ਕੋਲ ਬਿਆਨ ਦਰਜ਼ ਕਰਵਾਏ ਸਨ। ਐਲੀ ਮਾਂਗਟ ਨੇ ਆਪਣੇ ਬਿਆਨ ਕਿਹਾ ਸੀ ਕਿ, ''ਵਾਇਰਲ ਹੋ ਰਹੀ ਵੀਡੀਓ ਇਕ ਗੀਤ ਦੀ ਸ਼ੂਟਿੰਗ ਦੌਰਾਨ ਦੀ ਹੈ। ਇਹ ਵੀਡੀਓ ਪੁਰਾਣੀ ਹੈ, ਜਿਸ ਨੂੰ ਬਿਨਾਂ ਵਜ੍ਹਾ ਤੋਂ ਹੀ ਵਾਇਰਲ ਕੀਤਾ ਜਾ ਰਿਹਾ ਹੈ।''

ਦੱਸਣਯੋਗ ਹੈ ਕਿ ਅਦਾਲਤ ਵੱਲੋਂ ਪਹਿਲਾ ਹੀ ਐਲੀ ਮਾਂਗਟ ਦੀ ਗ੍ਰਿਫਤਾਰੀ 'ਤੇ 27 ਨਵੰਬਰ ਤੱਕ ਦੀ ਰੋਕ ਲਗਾ ਦਿੱਤੀ ਗਈ ਸੀ ਪਰ ਹੁਣ ਉਸ ਦੀ ਗ੍ਰਿਫਤਾਰੀ 'ਤੇ 4 ਦਸੰਬਰ ਤੱਕ ਦੀ ਰੋਕ ਲਾ ਦਿੱਤੀ ਗਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News