30 ਨਵੰਬਰ ਨੂੰ ਰਿਲੀਜ਼ ਹੋਵੇਗਾ ਰੋਬੀ ਸਿੰਘ ਤੇ ਸ਼ਹਿਨਾਜ਼ ਦਾ ਗੀਤ ''ਮਾਈਂਡ ਨਾ ਕਰੀ''

11/27/2019 2:01:11 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਰੋਬੀ ਸਿੰਘ ਤੇ ਪੰਜਾਬੀ ਮਾਡਲ ਤੇ ਗਾਇਕਾ ਸ਼ਹਿਨਾਜ਼ ਕੌਰ ਗਿੱਲ ਬਹੁਤ ਜਲਦ ਆਪਣੇ ਨਵੇਂ ਗੀਤ ਨਾਲ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਹੇ ਹਨ। 'ਮਾਈਂਡ ਨਾ ਕਰੀ' ਦੇ ਟਾਈਟਲ ਹੇਠ ਸ਼ਹਿਨਾਜ਼ ਕੌਰ ਗਿੱਲ ਤੇ ਰੋਬੀ ਸਿੰਘ ਦਾ ਗੀਤ ਆ ਰਿਹਾ ਹੈ। ਇਸ ਗੀਤ 'ਚ ਰੋਬੀ ਸਿੰਘ ਨਾਲ 3 ਮਹਾਨ ਸਖਸ਼ੀਅਤਾਂ ਨਜ਼ਰ ਆਉਣਗੀਆਂ। ਦਰਅਸਲ, ਗੀਤਾਂ ਦੀ ਮਸ਼ੀਨ ਅਖਵਾਉਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਤੇ ਗੀਤਕਾਰ ਕਰਨ ਔਜਲਾ ਨੇ ਇਸ ਗੀਤ ਦੇ ਬੋਲ ਆਪਣੀ ਕਮਲ ਨਾਲ ਸ਼ਿੰਗਾਰੇ ਹਨ, ਜਿਸ ਦਾ ਮਿਊਜ਼ਿਕ ਦੀਪ ਜੰਡੂ ਵਲੋਂ ਤਿਆਰ ਕੀਤਾ ਗਿਆ ਹੈ। ਰੋਬੀ ਸਿੰਘ ਦੇ ਇਸ ਗੀਤ ਨੂੰ ਹਰਜੋਤ ਸਿੰਘ ਤੇ ਕੁਰਾਨ ਢਿੱਲੋਂ ਵਲੋਂ ਡਾਇਰੈਕਟ ਕੀਤਾ ਗਿਆ ਹੈ, ਜਿਸ ਦੀ ਵੀਡੀਓ ਵੀ ਹਰਜੋਤ ਸਿੰਘ ਵਲੋਂ ਹੀ ਤਿਆਰ ਕੀਤੀ ਗਈ ਹੈ।


ਦੱਸਣਯੋਗ ਹੈ ਕਿ ਰੋਬੀ ਸਿੰਘ ਤੇ ਸ਼ਹਿਨਾਜ਼ ਕੌਰ ਗਿੱਲ ਦਾ ਗੀਤ 'ਮਾਈਂਡ ਨਾ ਕਰੀ' 30 ਨਵੰਬਰ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਰੋਬੀ ਸਿੰਘ ਨੇ ਆਪਣੇ ਆਫੀਸ਼ੀਅਲ ਸੋਸ਼ਲ ਮੀਡੀਆ ਅਕਾਊਂਟ 'ਤੇ ਗੀਤ ਦਾ ਪੋਸਟਰ ਸ਼ੇਅਰ ਕਰਦਿਆਂ ਦਿੱਤੀ ਹੈ।

ਦੱਸ ਦਈਏ ਕਿ ਬੀਤੇ ਦਿਨੀਂ ਗੀਤ ਦੇ ਕੁਝ ਹੋਰ ਵੀ ਪੋਸਟਰ ਰਿਲੀਜ਼ ਕੀਤੇ ਗਏ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਸ ਤੋਂ ਪਹਿਲਾਂ ਰੋਬੀ ਸਿੰਘ ਦਾ ਗੀਤ 'Bai Bai' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News