ਮਿਸ ਪੂਜਾ ਨੇ ਇੰਝ ਮਨਾਈ ਹੋਲੀ, ਸ਼ੇਅਰ ਕੀਤੀ ਵੀਡੀਓ

3/10/2020 12:10:23 PM

ਜਲੰਧਰ (ਬਿਊਰੋ) : ਹੋਲੀ ਦੇ ਮੌਕੇ ਜਿੱਥੇ ਪੂਰੇ ਦੇਸ਼ 'ਚ ਰੰਗਾਂ ਦਾ ਤਿਉਹਾਰ ਮਨਾਇਆ ਜਾਂਦਾ ਹੈ, ਉੱਥੇ ਸੈਲੀਬ੍ਰਿਟੀ ਵੀ ਹੋਲੀ ਨੂੰ ਲੈ ਕੇ ਬਹੁਤ ਉਤਸ਼ਾਹਤ ਹਨ। ਇਹੋ ਜਿਹੀ ਐਕਸਾਈਟਮੈਂਟ ਪੰਜਾਬੀ ਗਾਇਕਾ ਮਿਸ ਪੂਜਾ 'ਚ ਵੀ ਦੇਖਣ ਨੂੰ  ਮਿਲੀ। ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਵੀਡੀਓ ਨੂੰ ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਮਿਸ ਪੂਜਾ ਹੋਲੀ ਦੇ ਸਭ ਤੋਂ ਮਸ਼ਹੂਰ ਗੀਤ 'ਰੰਗ ਬਰਸੇ ਭੀਗੇ ਚੂਨਰ ਵਾਲੀ' 'ਤੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਉਸੇ ਸਮੇਂ ਐਪ ਦੁਆਰਾ ਉਸ ਦੇ ਚਿਹਰੇ 'ਤੇ ਅਚਾਨਕ ਰੰਗ ਵੀ ਲੱਗ ਜਾਂਦੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਮਿਸ ਪੂਜਾ ਨੇ ਕੈਪਸ਼ਨ 'ਚ ਲਿਖਿਆ, “ਹੈਲੀ ਹੋਲੀ, ਤਿਉਹਾਰ ਮਨਾਓ ਅਤੇ ਅਨੰਦ ਲਓ ਪਰ ਕ੍ਰਿਪਾ ਕਰਕੇ ਸੁਰੱਖਿਅਤ ਰਹੋ।“ ਪੂਜਾ ਦੇ ਇਸ ਵੀਡੀਓ 'ਤੇ ਫੈਨਸ ਕਾਫੀ ਰੀਐਕਸ਼ਨ ਦੇ ਰਹੇ ਹਨ।

 
 
 
 
 
 
 
 
 
 
 
 
 
 

Happy Holi !!! Celebrate it, enjoy it but plz plz be safe 😊

A post shared by Miss Pooja (@misspooja) on Mar 9, 2020 at 1:30am PDT

ਦੱਸ ਦਈਏ ਕਿ ਮਿਸ ਪੂਜਾ ਦਾ ਜਨਮ 4 ਦਸੰਬਰ 1980 ਨੂੰ ਪੰਜਾਬ ਦੇ ਰਾਜਪੁਰਾ ਸ਼ਹਿਰ 'ਚ ਹੋਇਆ। ਮਿਸ ਪੂਜਾ ਨੇ ਮਿਊਜ਼ਿਕ 'ਚ ਹੀ ਬੈਚਲਰ ਡਿਗਰੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮਾਸਟਰ ਡਿਗਰੀ ਵੀ ਮਿਊਜ਼ਿਕ 'ਚ ਕੀਤੀ ਹੈ। ਇੱਥੋਂ ਤੱਕ ਕਿ ਉਨ੍ਹਾਂ ਨੇ ਬੀ-ਐੱਡ ਦੀ ਪੜਾਈ ਵੀ ਮਿਊਜ਼ਿਕ 'ਚ ਕੀਤੀ ਹੈ। ਮਿਸ ਪੂਜਾ ਨੂੰ ਗਾਉਣ ਦਾ ਸ਼ੌਂਕ ਬਚਪਨ ਤੋਂ ਹੀ ਸੀ, ਜਿਸ ਕਰਕੇ ਉਨ੍ਹਾਂ ਦੇ ਪਿਤਾ ਨੇ ਬਚਪਨ ਤੋਂ ਹੀ ਉਨ੍ਹਾਂ ਨੂੰ ਗਾਉਣ ਵਜਾਉਣ ਦੀ ਟ੍ਰੇਨਿੰਗ ਦਿਵਾਉਣੀ ਸ਼ੁਰੂ ਕਰ ਦਿੱਤੀ ਸੀ। ਮਿਸ ਪੂਜਾ ਜਦੋਂ 4-5 ਸਾਲ ਦੇ ਸੀ ਤਾਂ ਉਨ੍ਹਾਂ ਨੇ ਵੱਖ-ਵੱਖ ਮੁਕਾਬਲਿਆਂ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਇਹੀ ਵਜ੍ਹਾ ਹੈ ਕਿ ਉਨ੍ਹਾਂ ਦੀ ਸਟੇਜ਼ ਪ੍ਰਫੋਰਮੈਂਸ ਸਭ ਤੋਂ ਵਧੀਆ ਹੈ।

 
 
 
 
 
 
 
 
 
 
 
 
 
 

Happy Women’s Day !!! #whyjustaday #girlpower #happywomensday2020

A post shared by Miss Pooja (@misspooja) on Mar 8, 2020 at 1:53am PST

ਮਿਸ ਪੂਜਾ ਨੇ ਰਾਜਪੁਰਾ ਦੇ ਇਕ ਸਕੂਲ 'ਚ ਅਧਿਆਪਕ ਦੀ ਨੌਕਰੀ ਵੀ ਕੀਤੀ ਪਰ ਉਨ੍ਹਾਂ ਦਾ ਸੁਪਨਾ ਹਮੇਸ਼ਾ ਸਿੰਗਰ ਬਣਨ ਦਾ ਸੀ। ਮਿਸ ਪੂਜਾ ਨੇ ਸਭ ਤੋਂ ਪਹਿਲਾ ਗੀਤ ਪੰਜਾਬੀ ਗੀਤਾਂ ਦੇ ਮਸ਼ਹੂਰ ਡਾਇਰੈਕਟਰ ਲਾਲ ਕਮਲ ਨਾਲ ਕੀਤਾ ਸੀ। ਗੀਤ ਦੇ ਬੋਲ ਸਨ 'ਭੰਨ ਚੂੜੀਆਂ ਪਿਆਰ ਤੇਰਾ ਵੇਖਦੀ' ਸੀ। ਪੂਜਾ ਦੀ ਪਹਿਲੀ ਟੇਪ ਜੈਲੀ ਮਨਜੀਤ ਪੁਰੀਏ ਨਾਲ ਆਈ ਸੀ, ਜਿਸ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ ਸੀ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News