ਗਾਇਕਾ ਸਾਰਿਕਾ ਗਿੱਲ ਦੀ ਨਾਨੀ ਦਾ ਦਿਹਾਂਤ, ਘਰ ''ਚ ਛਾਈ ਸੋਗ ਦੀ ਲਹਿਰ

10/19/2019 1:06:27 PM

ਜਲੰਧਰ (ਬਿਊਰੋ) — ਪੰਜਾਬੀ ਗਾਇਕਾ ਸਾਰਿਕਾ ਗਿੱਲ ਦੇ ਘਰੋਂ ਦੁੱਖ ਦੀ ਖਬਰ ਸਾਹਮਣੇ ਆਈ ਹੈ। ਉਨ੍ਹਾਂ ਦਾ ਪਰਿਵਾਰ ਸਦਮੇ 'ਚ ਹੈ ਕਿਉਂਕਿ ਉਨ੍ਹਾਂ ਦੀ ਨਾਨੀ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ, ਜਿਸਦੇ ਚੱਲਦਿਆਂ ਸਾਰਿਕਾ ਗਿੱਲ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਪੋਸਟ 'ਚ ਉਨ੍ਹਾਂ ਨੇ ਆਪਣੀ ਨਾਨੀ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ''R9P ਬੀਬੀ ਜੀ...ਕੁਝ ਦਿਲ ਪਹਿਲਾਂ ਹੀ ਮੈਂ ਆਪਣੀ ਨਾਨੀ ਨੂੰ ਗੁਆ ਦਿੱਤਾ ਹੈ...ਮੈਂ ਸ਼ਬਦਾਂ ਰਾਹੀਂ ਬਿਆਨ ਨਹੀਂ ਕਰ ਸਕਦੀ, ਜੋ ਮੇਰੀ ਤੇ ਮੇਰੇ ਪਰਿਵਾਰ ਦੀ ਜ਼ਿੰਦਗੀ 'ਚ ਖਾਲੀਪਨ ਆ ਗਿਆ ਹੈ... ਬਸ ਮੇਰੇ ਕੋਲ ਉਨ੍ਹਾਂ ਦੀਆਂ ਅਣਮੁੱਲੀਆਂ ਯਾਦਾਂ ਹੀ ਰਹਿ ਗਈਆਂ ਹਨ, ਜੋ ਅਸੀਂ ਇਕੱਠੇ ਬਿਤਾਈਆਂ ਸਨ। ਜਿਹੜੀਆਂ ਵਾਰਤਾਲਾਪ ਅਸੀਂ ਕਰਦੇ ਹੁੰਦੇ ਸੀ ਉਹ ਵਾਰ-ਵਾਰ ਮੇਰੇ ਦਿਮਾਗ 'ਚ ਘੁੰਮ ਰਹੀਆਂ ਨੇ...ਮੈਨੂੰ ਬੀਬੀ ਜੀ ਤੁਹਾਡੇ ਨਾਲ ਬੈਠ ਕੇ ਗੱਲਾਂ ਕਰਨ ਦਾ ਕੋਈ ਮੌਕਾ ਨਹੀਂ ਮਿਲੇਗਾ।''

PunjabKesari
ਦੱਸ ਦਈਏ ਕਿ ਇਸ ਦੇ ਨਾਲ ਹੀ ਸਾਰਿਕਾ ਗਿੱਲ ਨੇ ਅੱਗੇ ਲਿਖਿਆ ਹੈ, ''ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਆਪਣੇ ਬਜ਼ੁਰਗਾਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਓ ਕਿਉਂਕਿ ਉਹ ਪਲ ਅਨਮੋਲ ਹੁੰਦੇ ਹਨ ਅਤੇ ਤੁਸੀਂ ਉਨ੍ਹਾਂ ਪਲਾਂ ਨੂੰ ਆਪਣੀ ਸਾਰੀ ਉਮਰ ਆਪਣੇ ਨਾਲ ਲੈ ਜਾਵੋਗੇ…ਵਾਹਿਗੁਰੂ ਜੀ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ.. ਤੁਹਾਡੀ ਬਹੁਤ ਯਾਦ ਆ ਰਹੀ ਹੈ ਬੀਬੀ ਜੀ।''

 
 
 
 
 
 
 
 
 
 
 
 
 
 

RIP Bibi ji 💔 Lost my Nani ji recently, and words can’t explain the emptiness me and my family are feeling. All I am left with is precious memories of the time we spent together. The conversations we used to have keep replaying in my mind. What I wouldn’t give to have just one more chance to sit with you and have one more conversation with you Bibi ji 💔💔 I urge each & every one of you to spend as much time as you can with your elders, because those moments are priceless and you will carry those moments with you for the rest of your lives. Waheguru ji apne charna ch niwash bakhshan 🙏🏼 Missing you so much Bibi ji 😢😢💔💔 #Waheguru

A post shared by Sarika Gill (ਮਿਸ ਕੌਰ) (@sarikagill) on Oct 17, 2019 at 4:59am PDT

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News