ਦਿੜਬਾ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਦੇ ਭੜਕਾਊ ਬੋਲ (ਵੀਡੀਓ)

2/10/2020 2:47:51 PM

ਜਲੰਧਰ (ਹਨੀ ਕੋਹਲੀ) — ਅਕਸਰ ਵਿਵਾਦਾਂ 'ਚ ਰਹਿਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਹੁਣ ਨਵਾਂ ਵਿਵਾਦ ਛੇੜ ਲਿਆ ਹੈ। ਦਿੜਬਾ 'ਚ ਹੋਏ ਪ੍ਰੋਗਰਾਮ ਦੌਰਾਨ ਸਿੱਧੂ ਮੂਸੇਵਾਲਾ ਨੇ ਕਿਹਾ, ''ਦੱਸੋ ਕੀਹਦਾ-ਕੀਹਦਾ ਕੰਡਾ ਕੱਢਣਾ, ਗੱਭਰੂ ਜ਼ਮਾਨਤ 'ਤੇ ਆਇਆ ਹੋਇਆ ਹੈ।'' ਕੇਸ ਦਰਜ ਹੋਣ ਤੋਂ ਬਾਅਦ ਫਿਲਹਾਲ ਸਿੱਧੂ ਮੂਸੇਵਾਲਾ ਜ਼ਮਾਨਤ 'ਤੇ ਹੈ। ਦੱਸ ਦਈਏ ਕਿ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਸੰਗਰੂਰ ਦੇ ਦਿੜਬਾ 'ਚ ਪ੍ਰੋਗਰਾਮ ਕਰਨ ਗਿਆ ਸੀ, ਜਿਥੇ ਉਸ ਨੇ ਵਿਵਾਦਿਤ ਗੀਤ ਗਾਏ। ਇਸ ਦੇ ਨਾਲ ਹੀ ਉਸ ਨੇ ਆਲੋਚਕਾਂ ਨੂੰ ਜਵਾਬ ਵੀ ਦਿੱਤਾ, ਜੋ ਸਿੱਧੂ ਮੂਸੇਵਾਲਾ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੇ ਸਨ। ਇਸ ਦੌਰਾਨ ਸਿੱਧੂ ਨੇ ਕਿਹਾ, ''ਅੱਜ ਜੋ ਕੁਝ ਵੀ ਹਾਂ, ਉਹ ਆਪਣੇ ਪਿਤਾ ਦੇ ਸਦਕਾ ਹੈ।'' ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਸਟੇਜ 'ਤੇ ਉਸ ਨਾਲ ਬੈਠੇ ਨਜ਼ਰ ਆਏ।

 
 
 
 
 
 
 
 
 
 
 
 
 
 
 
 

A post shared by arushi beniwal (@arushibeniwal) on Feb 9, 2020 at 8:18pm PST

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਖਿਲਾਫ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਉਣ 'ਤੇ ਮਾਨਸਾ 'ਚ ਮਾਮਲਾ ਦਰਜ ਹੋਇਆ ਸੀ ਅਤੇ ਇਸੇ ਮਾਮਲੇ 'ਚ ਅਦਾਲਤ ਦੇ ਨਿਰਦੇਸ਼ਾਂ 'ਤੇ ਸਿੱਧੂ ਮੂਸੇਵਾਲਾ ਨੂੰ ਅਗਾਊਂ ਜ਼ਮਾਨਤ ਵੀ ਮਿਲੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਕਈ ਵਾਰ ਵਿਵਾਦਾਂ 'ਚ ਘਿਰ ਚੁੱਕਾ ਹੈ। ਸਭ ਤੋਂ ਪਹਿਲਾਂ ਉਸ ਦਾ ਵਿਰੋਧ ਹਥਿਆਰਾਂ ਵਾਲੇ ਅਤੇ ਭੜਕਾਊ ਗੀਤ ਗਾਉਣ ਕਾਰਨ ਹੋਇਆ ਸੀ। ਫਿਰ ਇਕ ਗੀਤ 'ਚ 'ਮਾਈ ਭਾਗੋ' ਦਾ ਜ਼ਿਕਰ ਕਰਨ 'ਤੇ ਉਹ ਵਿਵਾਦਾਂ 'ਚ ਆਇਆ ਸੀ। ਇਸ ਤੋਂ ਬਾਅਦ ਇਕ ਪ੍ਰੋਗਰਾਮ ਦੌਰਾਨ ਸਟੇਜ ਤੋਂ ਬੋਲਦਿਆਂ ਇਸ ਗਾਇਕ ਨੇ ਸਰਕਾਰ ਨੂੰ ਹੀ ਨਸੀਹਤ ਦਿੱਤੀ ਸੀ ਕਿ ਉਹ ਹਥਿਆਰਾਂ ਦੇ ਲਾਇਸੈਂਸ ਦੇਣੇ ਬੰਦ ਕਰ ਦੇਣ ਤਾਂ ਹਥਿਆਰਾਂ ਵਾਲੇ ਗੀਤ ਵੀ ਬਣਨੇ ਬੰਦ ਹੋ ਜਾਣਗੇ।

 
 
 
 
 
 
 
 
 
 
 
 
 
 
 
 

A post shared by arushi beniwal (@arushibeniwal) on Feb 9, 2020 at 8:17pm PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News