ਜਨਮਦਿਨ ਮੌਕੇ ਜਾਣੋ ਆਰ. ਮਾਧਵਨ ਦੀ ਜ਼ਿੰਦਗੀ ਦੀਆਂ ਕੁੱਝ ਖਾਸ ਗੱਲਾਂ

6/1/2020 9:51:14 AM

ਮੁੰਬਈ(ਬਿਊਰੋ)- ਬਾਲੀਵੁੱਡ ਅਭਿਨੇਤਾ ਆਰ. ਮਾਧਵਨ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 1 ਜੂਨ 1970 ਨੂੰ ਬਿਹਾਰ ਦੇ ਜਮਸ਼ੇਪੁਰ 'ਚ ਇਕ ਤਾਮਿਲ ਪਰਿਵਾਰ 'ਚ ਹੋਇਆ ਸੀ। ਉਨ੍ਹਾ ਦੇ ਪਿਤਾ ਰਗਨਾਥਨ ਇਕ ਕੰਪਨੀ 'ਚ ਐਗਜੀਕਟਿਵ ਸੀ ਅਤੇ ਮਾਂ ਸਰੋਜ 'ਬੈਂਕ ਆਫ ਇੰਡੀਆ' 'ਚ ਮੈਨਜਰ ਸੀ।

ਫਿਲਮੀ ਕਰੀਅਰ ਦੀ ਸ਼ੁਰੂਆਤ

ਆਰ. ਮਾਧਵਨ ਨੇ ਸਾਲ 2001 'ਚ ਆਪਣੀ ਫਿਲਮੀ ਕਰੀਅਰ ਦੀ ਸ਼ੁਰੂਆਤ 'ਰਹਿਣਾ ਹੈ ਤੇਰੇ ਦਿਲ ਮੈਂ' ਫਿਲਮ ਨਾਲ ਕੀਤੀ ਸੀ। ਹਾਲਾਂਕਿ ਫਿਲਮ ਹਿੱਟ ਤਾਂ ਨਾ ਹੋਈ ਪਰ ਮਾਧਵਨ ਨੂੰ ਫਿਲਮ ਇੰਡਸਟਰੀ 'ਚ ਪਛਾਣ ਜ਼ਰੂਰ ਮਿਲ ਗਈ ਸੀ। ਦਰਅਸਲ ਮਾਧਵਨ ਆਰਮੀ ਜੁਆਇੰਨ ਕਰਨਾ ਚਾਹੁੰਦੇ ਸੀ ਪਰ ਉਨ੍ਹਾਂ ਦਾ ਪਰਿਵਾਰ ਚਾਹੁੰਦਾ ਸੀ ਕੀ ਉਹ ਮੈਨਜ਼ਮੈਂਟ ਦੀ ਪੜਾਈ ਕਰੇ।
PunjabKesari
ਪੜਾਈ ਤੋਂ ਬਾਅਦ ਹੀ ਉਹ ਕੋਚਿੰਗ ਸੈਂਟਰ ਚਲਾਉਣ ਲੱਗ ਪਏ ਅਤੇ ਇਸੇ ਦੌਰਾਨ ਹੀ ਮਾਧਵਨ ਦੀ ਮੁਲਾਕਾਤ ਸਰਿਤਾ ਨਾਲ ਹੋਈ। ਸਰਿਤਾ ਨੇ ਆਰ. ਮਾਧਵਨ ਕੋਲ ਪਰਸਨੈਲਟੀ ਡਿਵੈਲਪਮੈਂਟ ਕਾਲਸਿਸ ਜ਼ੁਆਇਨ ਕੀਤੀ ਇਸੀ ਦੌਰਾਨ ਦੋਵਾਂ ਦੀ ਦੋਸਤੀ ਹੋ ਗਈ। ਦੋਵਾਂ ਦੀ ਦੋਸਤੀ ਪਿਆਰ 'ਚ ਬਦਲ ਗਈ। ਸਾਲ 1999 'ਚ ਦੋਵਾਂ ਨੇ ਤਾਮਿਲ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾ ਲਿਆ। ਸਾਲ 2005 'ਚ ਇਨ੍ਹਾਂ ਦੇ ਘਰ 'ਚ ਪੁੱਤਰ ਨੇ ਜਨਮ ਲਿਆ।
PunjabKesari
ਆਰ. ਮਾਧਵਨ ਦੀਆਂ ਫਿਲਮਾਂ ਦੀ ਗੱਲ ਕਰੀਏ ਤੇ ਉਨ੍ਹਾਂ ਨੇ ਕਈ ਹਿੰਦੀ, ਇੰਗਲਿਸ਼, ਤਾਮਿਲ ਤੇ ਮਲਿਆਲਮ ਫਿਲਮਾਂ 'ਚ ਕੰਮ ਕੀਤਾ। ਬਾਲੀਵੁੱਡ 'ਚ ਮਾਧਵਨ ਦੀਆਂ '3 ਇਡੀਅਟਸ', 'ਤੰਨੂ ਵਿਡਸ ਮਨੂੰ', 'ਤੰਨੂ ਵਿਡਸ ਮਨੂੰ ਰਿਟਰਨਸ' ਆਦਿ ਮਸ਼ਹੂਰ ਫਿਲਮਾਂ ਹਨ।
PunjabKesari

ਫਿਲਮਾਂ ਤੋਂ ਇਲਾਵਾ ਆਰ. ਮਾਧਵਨ ਕਈ ਹਿੰਦੀ ਨਾਟਕਾਂ ਦਾ ਵੀ ਹਿੱਸਾ ਰਹੇ ਚੁੱਕੇ ਹਨ, ਜਿਨ੍ਹਾਂ 'ਚ 'ਬਨੇਗੀ ਆਪਣੀ ਬਾਤ', 'ਘਰ ਜਮਾਈ' ਤੇ 'ਸਾਯਾ' ਵਿਸ਼ੇਸ਼ ਜ਼ਿਕਰਯੋਗ ਹਨ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News