ਆਰ ਨੇਤ ਹੁਣ ਲੈ ਕੇ ਆ ਰਹੇ ਨੇ ''ਰੀਲਾਂ ਵਾਲਾ ਡੈੱਕ'', ਸ਼ੇਅਰ ਕੀਤੀ ਤਸਵੀਰ

11/20/2019 10:01:02 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਆਰ ਨੇਤ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਤਸਵੀਰ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਆਰ ਨੇਤ ਨੇ ਕੈਪਸ਼ਨ 'ਚ ਲਿਖਿਆ, ''ਰੀਲਾਂ ਵਾਲਾ ਡੈੱਕ #ਬਹੁਤ ਜਲਦ''। ਜੀ ਹਾਂ ਉਨ੍ਹਾਂ ਦੀ ਕੈਪਸ਼ਨ ਤੋਂ ਲੱਗਦਾ ਹੈ ਉਹ ਬਹੁਤ ਜਲਦ ਆਪਣਾ ਨਵਾਂ ਗੀਤ 'ਰੀਲਾਂ ਵਾਲਾ ਡੈੱਕ' ਲੈ ਕੇ ਆ ਰਹੇ ਹਨ। ਉਨ੍ਹਾਂ ਦੇ ਸਾਰੇ ਹੀ ਗੀਤਾਂ ਦੇ ਦਿਲਚਸਪ ਤੇ ਵੱਖਰਾ ਟਾਈਟਲ ਹੁੰਦਾ ਹੈ। ਇਸ ਦੇ ਚੱਲਦੇ ਦਰਸ਼ਕਾਂ 'ਚ ਉਨ੍ਹਾਂ ਦੇ ਗੀਤਾਂ ਨੂੰ ਸੁਣਨ ਨੂੰ ਲੈ ਕੇ ਉਤਸੁਕਤਾ ਬਣੀ ਰਹਿੰਦੀ ਹੈ।

PunjabKesari

ਜੇ ਗੱਲ ਕਰੀਏ ਆਰ ਨੇਤ ਦੇ ਕੰਮ ਦੀ ਤਾਂ ਉਹ ਬਹੁਤ ਜਲਦ ਬੱਬੂ ਮਾਨ ਦੇ ਲਿਖੇ ਗੀਤ ਨੂੰ ਗਾਉਂਦੇ ਹੋਏ ਵੀ ਨਜ਼ਰ ਆਉਣਗੇ। ਇਹ ਪਹਿਲੀ ਵਾਰ ਹੋਵੇਗਾ ਜਦੋਂ ਆਰ ਨੇਤ ਕਿਸੇ ਹੋਰ ਦਾ ਲਿਖਿਆ ਹੋਇਆ ਗੀਤ ਗਾਉਣਗੇ। ਜੀ ਹਾਂ ਅੱਜੇ ਤੱਕ ਆਰ ਨੇਤ ਨੇ ਜਿੰਨੇ ਵੀ ਗੀਤ ਗਾਏ ਹਨ, ਉਹ ਉਨ੍ਹਾਂ ਦੀ ਖੁਦ ਦੀ ਕਲਮ 'ਚੋਂ ਨਿਕਲੇ ਹੋਏ ਹਨ। ਉਹ 'ਡਿਫਾਲਟਰ', 'ਦੱਬਦਾ ਕਿੱਥੇ ਆ', 'ਨਾਨ', 'ਲੁਟੇਰਾ' ਅਤੇ 'ਬੇਬੇ ਬਾਪੂ' ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦੀ ਵਾਹ ਵਾਹੀ ਖੱਟ ਚੁੱਕੇ ਹਨ। ਹਾਲ ਹੀ 'ਚ ਉਨ੍ਹਾਂ ਦਾ ਗੀਤ 'ਬੇਬੇ ਬਾਪੂ' ਰਿਲੀਜ਼ ਹੋਇਆ ਹੈ, ਜੋ ਕਿ ਕਾਫੀ ਭਾਵੁਕ ਹੈ। ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

Bebe Bapu 3 Million in a Day .. Promotions : @GoldMediaa Singer&Lyrics @official_rnait Music @musicempire.info Video @preet_bodal Label @rnaitmusic Online @goldmediaa Project By @kaku_sarpanch Concived By @sahejpalsidhu Special Thanks @kesar_billa & @rnait_friends_group

A post shared by R Nait (@official_rnait) on Nov 15, 2019 at 8:05pm PST



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News