ਤਰਸੇਮ ਜੱਸੜ ਨੇ ਨਵੇਂ ਗੀਤ ''ਤੇਰਾ ਤੇਰਾ'' ਨਾਲ ਜਿੱਤੇ ਲੋਕਾਂ ਦੇ ਦਿਲ (ਵੀਡੀਓ)

11/20/2019 10:28:55 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤਰਸੇਮ ਜੱਸੜ ਦਾ ਨਵਾਂ ਸਿੰਗਲ ਟਰੈਕ 'ਤੇਰਾ ਤੇਰਾ' ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਸਿੰਗਲ ਟਰੈਕ 'ਚ ਤਰਸੇਮ ਜੱਸੜ ਨੇ ਬਾਬੇ ਨਾਨਕ ਜੀ ਦੀ 'ਤੇਰਾ ਤੇਰਾ' ਵਾਲੀ ਸਿੱਖਿਆ ਨੂੰ ਬਹੁਤ ਹੀ ਖੂਬਸੂਰਤੀ ਨਾਲ ਬਿਆਨ ਕੀਤਾ ਹੈ। ਇਸ ਗੀਤ ਦੇ ਸ਼ਾਨਦਾਰ ਬੋਲ ਤਰਸੇਮ ਜੱਸੜ ਦੀ ਕਲਮ 'ਚੋਂ ਹੀ ਨਿਕਲੇ ਹਨ ਤੇ ਮਿਊਜ਼ਿਕ ਵੈਸਟਰਨ ਪੇਂਡੂਜ ਨੇ ਦਿੱਤਾ ਹੈ। ਸ਼ਰਨ ਆਰਟ ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਇਸ ਗੀਤ ਦੀ ਵੀਡੀਓ ਨੂੰ ਵਿਹਲੀ ਜਨਤਾ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।


ਦੱਸਣਯੋਗ ਹੈ ਕਿ ਤਰਸੇਮ ਜੱਸੜ ਗੀਤਾਂ ਤੋਂ ਇਲਾਵਾ ਪੰਜਾਬੀ ਫਿਲਮਾਂ 'ਚ ਕਾਫੀ ਸਰਗਰਮ ਹਨ। ਇਨ੍ਹੀਂ ਦਿਨੀਂ ਉਹ ਆਪਣੀ ਅਗਲੀ ਆਉਣ ਵਾਲੀ ਫਿਲਮ 'ਗਲਵੱਕੜੀ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਉਨ੍ਹਾਂ ਨਾਲ ਪੰਜਾਬੀ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਵਾਮੀਕਾ ਗੱਬੀ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਤਰਸੇਮ ਜੱਸੜ 'ਰੱਬ ਦਾ ਰੇਡੀਓ', 'ਰੱਬ ਦਾ ਰੇਡੀਓ 2', 'ਸਰਦਾਰ ਮੁਹੰਮਦ', 'ਊੜਾ ਆੜਾ' ਅਤੇ 'ਅਫਸਰ' ਵਰਗੀਆਂ ਫਿਲਮਾਂ ਨਾਲ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News