ਗਾਇਕ ਆਰ ਨੇਤ ਦਾ ਫੈਨਜ਼ ਨੂੰ ਇਕ ਹੋਰ ਖੂਬਸੂਰਤ ਤੋਹਫਾ

2/26/2020 4:55:21 PM

ਜਲੰਧਰ (ਬਿਊਰੋ) : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ ਆਰ ਨੇਤ ਨੇ ਇਕ ਤੋਂ ਬਾਅਦ ਇਕ ਸੁਪਰਹਿੱਟ ਗੀਤ ਦਿੱਤੇ ਹਨ। ਉਹ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ ਅਤੇ ਆਪਣੀ ਹਰ ਇਕ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ ਨੂੰ ਦਿੰਦੇ ਰਹਿੰਦੇ ਹਨ। ਪੰਜਾਬੀ ਗਾਇਕ ਆਰ ਨੇਤ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਨਵੇਂ ਸਿੰਗਲ ਟਰੈਕ ਦਾ ਐਲਾਨ ਕਰ ਦਿੱਤਾ ਹੈ। 'ਕਾਲੀ ਰੇਂਜ' ਟਾਈਟਲ ਹੇਠ ਉਹ ਆਪਣਾ ਨਵਾਂ ਗੀਤ ਲੈ ਕੇ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਹੇ ਹਨ। ਇਹ ਗੀਤ ਡਿਊਟ ਗੀਤ ਹੈ, ਜਿਸ ਨੂੰ ਆਰ ਨੇਤ ਅਤੇ ਗੁਰਲੇਜ਼ ਅਖਤਰ ਆਪਣੀ ਮਿੱਠੀ ਅਵਾਜ ਨਾਲ ਸ਼ਿੰਗਾਰਨਗੇ। ਗੀਤ ਦੇ ਬੋਲ ਖੁਦ ਆਰ ਨੇਤ ਨੇ ਲਿਖੇ ਹਨ, ਜਿਸ ਨੂੰ ਮਿਊਜ਼ਿਕ ਪ੍ਰੀਤ ਹੁੰਦਲ ਨੇ ਦਿੱਤਾ ਹੈ। ਇਸ ਗੀਤ ਦਾ ਵੀਡੀਓ ਟਰੂ ਮੇਕਰਸ ਵਲੋਂ ਬਣਾਇਆ ਗਿਆ ਹੈ। ਇਹ ਗੀਤ ਬਹੁਤ ਜਲਦ ਰਿਲੀਜ਼ ਹੋਵੇਗਾ।

 
 
 
 
 
 
 
 
 
 
 
 
 
 

Singer/Lyrics | @official_rnait Ft | @gurlezakhtarmusic Title | Kaali Range Music | @preethundalmohaliwala Presentation | @jasvirpal_jassrecords Label @jassrecord Video | @trumakers Project By | @satkarnvirsinghkhosa Conceived | @kaku_sarpanch Spl Thanks | @nonusingh_official @simar_maan_official @rinkudharampura Design | @impressivedesignstudio @eshanya_maheshwari @medazenithmakers

A post shared by R Nait (@official_rnait) on Feb 24, 2020 at 5:28am PST


ਦੱਸ ਦਈਏ ਕਿ ਆਰ ਨੇਤ ਹਿੱਟ ਗੀਤ 'ਡਿਫਾਲਟਰ', 'ਦੱਬਦਾ ਕਿੱਥੇ ਆ', 'ਨਾਨ' ਅਤੇ 'ਲੁਟੇਰਾ' ਵਰਗੇ ਗੀਤਾਂ ਨਾਲ ਦਰਸ਼ਕਾਂ ਦੀ ਵਾਹ-ਵਾਹੀ ਖੱਟ ਚੁੱਕੇ ਹਨ। ਹਾਲ ਹੀ 'ਚ ਆਰ ਨੇਤ ਦਾ ਗੀਤ 'ਰੀਲਾਂ ਵਾਲਾ ਡੈੱਕ' ਰਿਲੀਜ਼ ਹੋਇਆ ਸੀ, ਜਿਸ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News