ਰਾਹੁਲ ਦੇਵ ਦੇ ਪਿਤਾ ਦਾ ਦਿਹਾਂਤ, ਸੋਸ਼ਲ ਮੀਡੀਆ ''ਤੇ ਲਿਖੀ ਭਾਵੁਕ ਪੋਸਟ

4/22/2019 3:54:56 PM

ਮੁੰਬਈ (ਬਿਊਰੋ) — ਟੈਲੀਵਿਜ਼ਨ ਦੀ ਦੁਨੀਆ ਦੇ ਮਸ਼ਹੂਰ ਕਲਾਕਾਰ ਤੇ ਬਾਲੀਵੁੱਡ ਐਕਟਰ ਰਾਹੁਲ ਦੇਵ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਰਾਹੁਲ ਦੇਵ ਦੇ ਪਿਤਾ 91 ਸਾਲ ਦੇ ਸਨ। ਰਾਹੁਲ ਦੇਵ ਨੇ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਬੀਤੇ ਹਫਤੇ ਮੇਰੇ ਪਿਤਾ ਦਾ ਦਿਹਾਂਤ ਹੋ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਪਿਤਾ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਪਿਤਾ ਨਾਲ ਬੈਠੇ ਨਜ਼ਰ ਆ ਰਹੇ ਹਨ। ਰਾਹੁਲ ਨੇ ਕੈਪਸ਼ਨ 'ਚ ਲਿਖਿਆ, ''ਤੁਹਾਡੀ ਹਮੇਸ਼ਾ ਯਾਦ ਆਏਗੀ ਪਾਪਾ। 5 ਦਿਨ ਪਹਿਲਾ 91 ਸਾਲ ਦੀ ਉਮਰ 'ਚ ਉਹ ਸਾਨੂੰ ਛੱਡ ਕੇ ਹਮੇਸ਼ਾ ਲਈ ਚਲੇ ਗਏ। ਸ਼ਾਨਦਾਰ 90 ਦੀ ਉਮਰ 'ਚ ਉਨ੍ਹਾਂ ਨਾਲ ਬਿਤਾਇਆ ਸਭ ਤੋਂ ਯਾਦਗਾਰ ਪਲ''।

 
 
 
 
 
 
 
 
 
 
 
 
 
 

Will miss you Papa ❤️..... He left us five days ago .. a brilliant innings of 91 .. Most cherished memory with my father when he was all of ninety .. a decorated police officer and the recipient of the coveted Gallantry Award ... A Fine man .. Simple, kind and free spirited .. A lot to learn from him. Much love ❤️❤️❤️

A post shared by Rahul Dev (@rahuldevofficial) on Apr 21, 2019 at 7:46am PDT


ਰਾਹੁਲ ਨੇ ਇਹ ਵੀ ਕਿਹਾ ਹੈ ਕਿ ਮੇਰੇ ਪਿਤਾ ਇਕ ਪੁਲਸ ਆਫਸਰ ਸਨ ਅਤੇ ਉਨ੍ਹਾਂ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਰਾਹੁਲ ਨੇ ਕਿਹਾ, ''ਉਹ ਇਕ ਸਾਧਾਰਨ ਤੇ ਦਿਆਲੁ ਕਿਸਮ ਦੇ ਇਨਸਾਨ ਸਨ। ਖੁਦ 'ਤੇ ਮਾਣ ਮਹਿਸੂਸ ਕਰਦਾ ਹਾਂ ਕਿ ਮੈਂ ਉਨ੍ਹਾਂ ਦਾ ਬੇਟਾ ਹਾਂ।''

 

 
 
 
 
 
 
 
 
 
 
 
 
 
 

My handsome father. He played a brilliant innings of 91. A role model for policemen. A cop with a kind heart. He shared his whisky, genes, weapons... What more can a son yearn for. Will miss you papa❤❤❤ #fatherandson

A post shared by Mukul Dev (@thereal_mukuldev) on Apr 21, 2019 at 8:10am PDT

ਦੱਸਣਯੋਗ ਹੈ ਕਿ ਰਾਹੁਲ ਦੇਵ ਨੇ ਸਾਲ 2000 'ਚ ਆਈ ਫਿਲਮ 'ਚੈਂਪੀਅਨ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਰਾਹੁਲ ਫਿਲਮ 'ਅਸ਼ੋਕਾ', 'ਓਮਕਾਰਾ', 'ਮੁਬਾਰਾਕਾਂ' 'ਚ ਵੀ ਕੰਮ ਕਰ ਚੁੱਕੇ ਹਨ। ਹਿੰਦੀ ਤੋਂ ਇਲਾਵਾ ਰਾਹੁਲ ਦੇਵ ਨੇ ਬੰਗਾਲਾ, ਕੰਨੜ, ਮਲਿਆਲਮ, ਓਡੀਸ਼ਾ, ਪੰਜਾਬੀ, ਤਮਿਲ ਤੇ ਤੇਲੁਗੁ ਫਿਲਮਾਂ 'ਚ ਵੀ ਕੰਮ ਕੀਤਾ ਹੈ। 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News