ਰਿਐਲਿਟੀ ਸ਼ੋਅ ਜਿੱਤ ਕੇ ਰਾਤੋਂ-ਰਾਤ ਸਟਾਰ ਬਣੇ ਸਨ ਇਹ ਸਿਤਾਰੇ, ਹੁਣ ਜੀਅ ਰਹੇ ਹਨ ਗੁੰਮਨਾਮੀ ਜ਼ਿੰਦਗੀ

2/27/2020 4:35:15 PM

ਮੁੰਬਈ(ਬਿਊਰੋ)- ਟੀ.ਵੀ. ’ਤੇ ਰਿਐਲਿਟੀ ਸ਼ੋਅਜ਼ ਦੀ ਭਰਮਾਰ ਹੈ। ਇਨ੍ਹਾਂ ਸ਼ੋਅਜ਼ ਵਿਚ ਆਮ ਤੋਂ ਲੈ ਕੇ ਖਾਸ ਹਰ ਕੋਈ ਨਜ਼ਰ ਆਇਆ। ਉਥੇ ਹੀ ਦਰਸ਼ਕਾਂ ਨੂੰ ਜ਼ਬਰਦਸਤ ਧਮਾਲ ਵੀ ਦੇਖਣ ਨੂੰ ਮਿਲੀ। ਖਾਸ ਗੱਲ ਹੈ ਕਿ ‘ਬਿੱਗ ਬੌਸ’ ਤੋਂ ਲੈ ਕੇ ‘ਇੰਡੀਅਨ ਆਈਡਲ’ ਤੱਕ ਕਈ ਰਿਐਲਿਟੀ ਸ਼ੋਅਜ਼ ਆਏ। ਜਿਸ ਦੇ ਜੇਤੂਆਂ ਨੇ ਖੂਬ ਨਾਮ ਕਮਾਇਆ। ਕੁੱਝ ਜੇਤੂ ਅਜਿਹੇ ਵੀ ਰਹੇ, ਜੋ ਕੁੱਝ ਸਮਾਂ ਤਾਂ ਚਰਚਾ ਵਿਚ ਰਹੇ ਪਰ ਹੁਣ ਗੁੰਮਨਾਮ ਹੋ ਗਏ ਹਨ। ‘ਇੰਡੀਅਨ ਆਈਡਲ ਸੀਜਨ 1’ ਦੇ ਜੇਤੂ ਅਭਿਜੀਤ ਸਾਵੰਤ ਇਨ੍ਹੀਂ ਦਿਨੀਂ ਲਾਈਮਲਾਈਟ ਤੋਂ ਦੂਰ ਹਨ। ਇਕ ਸਮਾਂ ਅਜਿਹਾ ਸੀ ਕਿ ਇਨ੍ਹਾਂ ਦੇ ਗਾਏ ਗੀਤ ਲੋਕਾਂ ਦੀਆਂ ਜੁਬਾਨਾਂ ’ਤੇ ਅਜਿਹੇ ਚੜ੍ਹਦੇ ਸਨ ਕਿ ਉੱਤਰਨ ਦਾ ਨਾਮ ਹੀ ਨਹੀਂ ਲੈਂਦੇ ਸਨ, ਹਾਲਾਂਕਿ ਅੱਜ ਇਹ ਸਿਤਾਰਾ ਗੁੰਮਨਾਮੀ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਇੰਡੀਅਨ ਆਈਡਲ ਦੀ ਸ਼ੁਰੂਆਤ ਸਾਲ 2005 ਵਿਚ ਹੋਈ ਸੀ ਅਤੇ ਦੇਸ਼ ਨੂੰ ਆਪਣਾ ਪਹਿਲਾ ਇੰਡੀਅਨ ਆਈਡਲ ਅਭਿਜੀਤ ਸਾਵੰਤ ਨੂੰ ਮਿਲਿਆ ਸੀ। ਇਸ ਤੋਂ ਬਾਅਦ ਅਭਿਜੀਤ ਨੇ ‘ਆਪਕਾ ਅਭਿਜੀਤ’ ਨਾਮ ਨਾਲ ਐੱਲਬਮ ਵੀ ਲਾਂਚ ਕੀਤੀ, ਜਿਸ ਦਾ ‘ਮੋਹਬੱਤੇ ਲੂਟਾਉਂਗਾ’ ਗੀਤ ਸੁਪਰਹਿੱਟ ਹੋਇਆ। ਇਸ ਤੋਂ ਬਾਅਦ ਅਭਿਜੀਤ ਦਾ ਦੂਜਾ ਐੱਲਬਮ ‘ਜੁਨੂੰਨ’ ਵੀ ਹਿੱਟ ਰਹੀ। ਇਸ ਤੋਂ ਬਾਅਦ ਅਭਿਜੀਤ ਨੇ ਤਨੁਸ਼ਰੀ ਦੱਤਾ ਦੀ ਫਿਲਮ ‘ਆਸ਼ਿਕ ਬਣਾਇਆ ਆਪਨੇ’ ਦਾ ‘ਮਰਜਾਵਾਂ’ ਗੀਤ ਵੀ ਗਾਇਆ ਪਰ ਉਸ ਤੋਂ ਬਾਅਦ ਜਿਵੇਂ ਅਭਿਜੀਤ ਗਾਇਬ ਹੀ ਹੋ ਗਏ।
Image result for अभिजीत सावंत

‘ਬਿੱਗ ਬੌਸ ਸੀਜਨ 2’ ਦੇ ਜੇਤੂ ਆਸ਼ੂਤੋਸ਼ ਕੌਸ਼ਿਕ ਰਹੇ ਸਨ। ਆਸ਼ੂਤੋਸ਼ ਇਸ ਸ਼ੋਅ ਤੋਂ ਪਹਿਲਾਂ ਐੱਮਟੀਵੀ ਰੋਡੀਜ਼ ਜਿੱਤ ਚੁੱਕੇ ਸਨ। ਦੋ ਰਿਐਲਿਟੀ ਸ਼ੋਅ ਜਿੱਤਣ ਤੋਂ ਬਾਅਦ ਵੀ ਆਸ਼ੂਤੋਸ਼ ਗਾਇਬ ਹੋ ਗਏ। ਰਿਪੋਰਟ ਮੁਤਾਬਕ ਉਹ ਲਾਈਮਲਾਈਟ ਤੋਂ ਦੂਰ ਯੂ.ਪੀ. ਦੇ ਸਹਾਰਨਪੁਰ ਅਤੇ ਦਿੱਲੀ ਵਿਚ ਢਾਬਾ ਚਲਾਉਂਦੇ ਹਨ।
Image may contain: 1 person
ਇਸ ਲਿਸਟ ਵਿਚ ਹਰਸ਼ੰਤ ਗੋਸਵਾਮੀ ਦਾ ਵੀ ਨਾਮ ਸ਼ਾਮਲ ਹੈ। ਹਰਸ਼ੰਤ ਗੋਸਵਾਮੀ ਨੇ 2004 ‘ਗਲੈਡਰੈਗਸ ਮੈਨਹੰਟ ਐਂਡ ਮੇਗਾ ਕਾਂਟੈਸਟ’ ਨਾਲ ਲਾਈਮਲਾਈਟ ਵਿਚ ਆ ਗਏ ਸਨ। ਇਨ੍ਹਾਂ ਨੇ ‘ਬਿੱਗ ਬੌਸ ਸੀਜ਼ਨ 4’ ਵਿਚ ਬਤੋਰ ਪ੍ਰਤੀਯੋਗੀ ਦੇ ਤੌਰ ’ਤੇ ਹਿੱਸਾ ਲਿਆ ਸੀ। ਸ਼ੋਅ ਦੌਰਾਨ ਚਰਚਾ ਬਟੋਰਨ ਤੋਂ ਬਾਅਦ ਵੀ ਉਹ ਆਪਣੇ ਕਰੀਅਰ ਵਿਚ ਕੁੱਝ ਜ਼ਿਆਦਾ ਕਮਾਲ ਨਾ ਦਿਖਾ ਸਕੇ।

Image result for हृषंत गोस्वामी
ਨੋਏਡਾ ਦੇ ਰਹਿਣ ਵਾਲੇ ਮਨਵੀਰ ਗੁਰਜਾਰ ‘ਬਿੱਗ ਬੌਸ 10’ ਜਿੱਤਣ ਤੋਂ ਬਾਅਦ ਇਕ ਆਮ ਚਿਹਰੇ ਨਾਲ ਰਾਤੋਂ-ਰਾਤ ਸਟਾਰ ਬਣ ਗਏ। ਇਸ ਤੋਂ ਬਾਅਦ ਮਨਵੀਰ ਨੇ ਰਿਐਲਿਟੀ ਸ਼ੋਅ ‘ਖਤਰ‌ੋਂ ਕੇ ਖਿਲਾੜੀ’ ਵਿਚ ਵੀ ਹਿੱਸਾ ਲਿਆ ਸੀ। ਇਸ ਤੋਂ ਬਾਅਦ ਲੰਬੇ ਸਮੇਂ ਤੱਕ ਉਹ ਲਾਈਮਲਾਈਟ ਤੋਂ ਦੂਰ ਰਹੇ।


ਮਹੇਸ਼ ਭੱਟ ਦੀ ਫਿਲਮ ‘ਆਸ਼ਿਕੀ’ ਨਾਲ ਰਾਤੋਂ-ਰਾਤ ਸੁਪਰਸਟਾਰ ਬਣੇ ਰਾਹੁਲ ਰਾਏ ਨੇ ਬਿੱਗ ਬੌਸ ਦਾ ਪਹਿਲਾ ਸੀਜ਼ਨ ਆਪਣੇ ਨਾਮ ਕੀਤਾ ਸੀ। ਬਿੱਗ ਬੌਸ ਦਾ ਸੀਜ਼ਨ 1 ਸਲਮਾਨ ਖਾਨ ਨੇ ਨਹੀਂ ਸਗੋਂ ਅਰਸ਼ਦ ਵਾਰਸੀ ਨੇ ਹੋਸਟ ਕੀਤਾ ਸੀ। ਰਾਹੁਲ ਰਾਏ ਨੂੰ ਇਸ ਸ਼ੋਅ ਨਾਲ ਕਾਫੀ ਵਧੀਆ ਪਛਾਣ ਮਿਲੀ ਪਰ ਉਨ੍ਹਾਂ ਦੀਆਂ ਫਿਲਮਾਂ ਜ਼ਿਆਦਾ ਹਿੱਟ ਨਾ ਹੋ ਸਕੀਆ। ਇਸ ਤੋਂ ਬਾਅਦ ਦੇਖਦੇ ਹੀ ਦੇਖਦੇ ਰਾਹੁਲ ਲਾਈਮਲਾਈਟ ਤੋਂ ਦੂਰ ਹੋ ਗਏ। ਖਬਰਾਂ ਦੀਆਂ ਮੰਨੀਏ ਤਾਂ ਰਾਹੁਲ ‘ਤਿਤਲੀ (Titli) ਫਿਲਮ ਦੇ ਡਾਇਰੈਕਟਰ ਕਨੂ ਬਹਿਲ ਦੀ ਫਿਲਮ ‘ਆਗਰਾ’ ਵਿਚ ਨਜ਼ਰ ਆਉਣਗੇ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News