ਸੰਦੀਪ ਰਾਜ ਦਾ ਗੀਤ 'ਸਾਹ' ਆਇਆ ਚਰਚਾ 'ਚ (ਵੀਡੀਓ)

6/26/2019 1:47:09 PM

ਜਲੰਧਰ (ਬਿਊਰੋ)— ਪੰਜਾਬੀ ਸੰਗੀਤ ਜਗਤ 'ਚ ਸੈਡ-ਰੋਮਾਂਟਿਕ ਇਕ ਅਜਿਹਾ ਜ਼ੋਨਰ ਹੈ, ਜੋ ਸਰੋਤੇ ਹਮੇਸ਼ਾ ਹੀ ਪਸੰਦ ਕਰਦੇ ਆਏ ਹਨ। ਸੈਡ-ਰੋਮਾਂਟਿਕ ਜ਼ੋਨਰ ਦਾ ਇਕ ਅਜਿਹਾ ਹੀ ਗੀਤ ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜੋ ਇਨ੍ਹੀਂ ਦਿਨੀਂ ਚਰਚਾ 'ਚ ਹੈ। ਸੰਦੀਪ ਰਾਜ ਦੀ ਆਵਾਜ਼ ਹੇਠ ਰਿਲੀਜ਼ ਹੋਏ ਇਸ ਗੀਤ ਦਾ ਨਾਂ 'ਸਾਹ' ਹੈ। ਸੰਦੀਪ ਰਾਜ ਨੇ ਆਪਣੀ ਸੁਰੀਲੀ ਆਵਾਜ਼ ਨਾਲ ਇਸ ਗੀਤ ਨੂੰ ਹੋਰ ਵੀ ਖੂਬਸੂਰਤ ਬਣਾ ਦਿੱਤਾ ਹੈ। ਗੀਤ ਦੇ ਬੋਲ ਵਿੱਕੀ ਥਾਪਰ ਨੇ ਲਿਖੇ ਹਨ, ਜੋ ਰੂਹ ਨੂੰ ਸਕੂਨ ਦਿੰਦੇ ਹਨ।

ਗੀਤ ਨੂੰ ਆਪਣੇ ਸੰਗੀਤ ਨਾਲ ਸ਼ਿੰਗਾਰਿਆ ਹੈ ਲਵੀ ਅਖਤਰ ਨੇ, ਜੋ ਪਹਿਲਾਂ ਵੀ ਕਈ ਹਿੱਟ ਗੀਤਾਂ ਨੂੰ ਸੰਗੀਤ ਦੇ ਚੁੱਕੇ ਹਨ। ਗੀਤ 'ਚ ਇਸ਼ਾ ਗੁਪਤਾ ਤੇ ਅਕਾਸ਼ਦੀਪ ਫੀਚਰ ਕਰ ਰਹੇ ਹਨ। ਗੀਤ ਦੀ ਵੀਡੀਓ ਰੈੱਡਲੀਫ ਨੇ ਬਣਾਈ ਹੈ, ਜੋ ਯੂਟਿਊਬ 'ਤੇ ਜੱਸ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਈ ਹੈ। ਸੰਦੀਪ ਰਾਜ ਦਾ ਇਹ ਗੀਤ ਸਰੋਤੇ ਕਾਫੀ ਮਕਬੂਲ ਕਰ ਰਹੇ ਹਨ, ਜਿਸ ਨੂੰ ਹੁਣ ਤਕ 1 ਲੱਖ 68 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News