ਅਭਿਨੇਤਾ ਰਜਨੀਕਾਂਤ ਹਵਾਈ ਅੱਡੇ ’ਤੇ ਫਸੇ

1/28/2020 9:14:58 AM

ਚਨੇਈ (ਵਾਰਤਾ)- ਇੱਥੋਂ ਮੈਸੂਰ ਜਾਣ ਵਾਲੀ ਇਕ ਉਡਾਣ ’ਚ ਸੋਮਵਾਰ ਇਕ ਤਕਨੀਕੀ ਨੁਕਸ ਪੈ ਜਾਣ ਕਾਰਨ ਫਿਲਮ ਅਭਿਨੇਤਾ ਰਜਨੀਕਾਂਤ ਸਮੇਤ 67 ਮੁਸਾਫਰ ਹਵਾਈ ਅੱਡੇ ’ਤੇ ਫਸੇ ਰਹੇ। ਹਵਾਈ ਅੱਡੇ ਦੇ ਸੂਤਰਾਂ ਮੁਤਾਬਕ ਹਵਾਈ ਜਹਾਜ਼ ਦੇ 7.10 ਮਿੰਟ ’ਤੇ ਉਡਾਣ ਭਰਨੀ ਸੀ ਪਰ ਪਾਇਲਟ ਨੂੰ ਬਿਲਕੁਲ ਮੌਕੇ ’ਤੇ ਤਕਨੀਕੀ ਨੁਕਸ ਦਾ ਪਤਾ ਲੱਗਾ। ਇਸ ਨੁਕਸ ਨੂੰ ਦੂਰ ਕੀਤੇ ਜਾਣ ਪਿੱਛੋਂ ਰਜਨੀਕਾਂਤ ਅਤੇ ਹੋਰ ਮੁਸਾਫਰ 1 ਘੰਟਾ ਪੱਛੜ ਕੇ ਮੈਸੂਰ ਲਈ ਰਵਾਨਾ ਹੋਏ।
PunjabKesari
ਦੱਸ ਦੇਈਏ ਕਿ ਰਜਨੀਕਾਂਤ ਹਿੰਦੀ ਫਿਲਮਾਂ ਵਿਚ ਤਾਂ ਲੋਕਪ੍ਰਿਯ ਹੈ ਹੀ ਇਸ ਦੇ ਨਾਲ ਹੀ ਤਾਮਿਲ ਫਿਲਮਾਂ ਵਿਚ ਉਨ੍ਹਾਂ ਨੂੰ ਸੁਪਰਸਟਾਰ ਦਾ ਦਰਜਾ ਹਾਸਲ ਹੈ। ਹਾਲ ਹੀ ਵਿਚ ਉਨ੍ਹਾਂ ਦੀ ‘ਦਰਬਾਰ’ ਫਿਲਮ ਰਿਲੀਜ਼ ਹੋਈ ਸੀ। ਜਿਸ ਨੇ ਬਾਕਸ ਆਫਿਸ ’ਤੇ ਧਮਾਲ ਮਚਾਇਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News