‘ਛਪਾਕ’ ਤੋਂ ਬਾਅਦ ਹੁਣ ਇਸ ਫਿਲਮ ’ਚ ਰਿਸ਼ੀ ਕਪੂਰ ਨਾਲ ਨਜ਼ਰ ਆਵੇਗੀ ਦੀਪਿਕਾ ਪਾਦੁਕੋਣ

1/28/2020 9:25:56 AM

ਮੁੰਬਈ (ਬਿਊਰੋ)- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਦੇ 'ਛਪਾਕ' ਤੋਂ ਬਾਅਦ ਆਗਾਮੀ ਪ੍ਰਾਜੈਕਟ ਨੂੰ ਲੈ ਕੇ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਸਨ। ਇਨ੍ਹਾਂ ਅੰਦਾਜ਼ਿਆਂ 'ਤੇ ਵਿਰਾਮ ਲਗਾਉਂਦੇ ਹੋਏ ਦੀਪਿਕਾ ਨੇ ਬੀਤੇ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਅਗਲੇ ਪ੍ਰਾਜੈਕਟ ਦਾ ਐਲਾਨ ਕਰ ਦਿੱਤਾ। 'ਪਦਮਾਵਤ', 'ਛਪਾਕ' ਵਿਚ ਗੰਭੀਰ ਕਿਰਦਾਰ ਨਿਭਾਉਣ ਤੋਂ ਬਾਅਦ ਉਹ ਕੋਈ ਹਲਕਾ-ਫੁਲਕਾ ਕਿਰਦਾਰ ਨਿਭਾਉਣਾ ਚਾਹੁੰਦੀ ਸੀ। ਹੁਣ ਉਨ੍ਹਾਂ ਦਾ ਆਗਾਮੀ ਪ੍ਰਾਜੈਕਟ ਕਾਮੇਡੀ ਫਿਲਮ ਹੋਵੇਗੀ, ਜਿਸ ਵਿਚ ਉਨ੍ਹਾਂ ਨਾਲ ਰਿਸ਼ੀ ਕਪੂਰ ਵੀ ਮੁੱਖ ਭੂਮਿਕਾ 'ਚ ਹੋਣਗੇ। ਇਹ ਫਿਲਮ ਸਾਲ 2015 'ਚ ਬਣੀ ਹਾਲੀਵੁੱਡ ਕਾਮੇਡੀ ਫਿਲਮ 'ਦ ਇੰਟਰਨ' ਦਾ ਭਾਰਤੀ ਅਨੁਵਾਦ ਹੋਵੇਗਾ।

 
 
 
 
 
 
 
 
 
 
 
 
 
 

Thrilled to present my next!🎞 The Indian adaptation of #TheIntern A 2021 release! Presented by @_kaproductions @warnerbrosindia and @iamazureent See you at the movies! #RishiKapoor

A post shared by Deepika Padukone (@deepikapadukone) on Jan 27, 2020 at 4:08am PST


ਫਿਲਮ ਦਾ ਐਲਾਨ ਕਰਦੇ ਹੋਏ ਦੀਪਿਕਾ ਨੇ ਲਿਖਿਆ, ‘‘ਆਪਣੀ ਅਗਲੀ ਫਿਲਮ 'ਦਿ ਇੰਟਰਨ' ਦੇ ਭਾਰਤੀ ਅਨੁਵਾਦ ਨੂੰ ਪੇਸ਼ ਕਰਦੇ ਹੋਏ ਕਾਫੀ ਰੋਮਾਂਚਿਤ ਹਾਂ। ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।’’ ਦੀਪਿਕਾ ਨੇ ਰਿਸ਼ੀ ਕਪੂਰ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਤੁਹਾਡੇ ਨਾਲ ਫਿਲਮ ਵਿਚ ਮੁਲਾਕਾਤ ਹੋਵੇਗੀ। ਅਦਾਕਾਰੀ ਤੋਂ ਇਲਾਵਾ ਦੀਪਿਕਾ ਇਸ ਫਿਲਮ ਨਾਲ ਬਤੌਰ ਨਿਰਮਾਤਾ ਵੀ ਜੁੜੇਗੀ। ਉਹ ਵਾਰਨਰ ਬ੍ਰਾਸ ਅਤੇ ਅਚਿਊਰ ਐਂਟਰਟੇਨਮੈਂਟ ਨਾਲ ਮਿਲ ਕੇ ਇਸ ਫਿਲਮ ਦਾ ਨਿਰਮਾਣ ਕਰੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News