ਫਿਨਾਲੇ ਤੋਂ ਪਹਿਲਾਂ ਘਰਵਾਲਿਆਂ ਨੂੰ ਵੱਡਾ ਝਟਕਾ, ਇਹ 4 ਮੁਕਾਬਲੇਬਾਜ਼ ਹੋਏ ਨੌਮੀਨੇਟ

1/28/2020 9:29:06 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਫਿਨਾਲੇ ਤੋਂ ਸਿਰਫ ਤਿੰਨ ਹਫਤੇ ਹੀ ਦੂਰ ਹੈ। ਸਲਮਾਨ ਖਾਨ ਦੇ ਸ਼ੋਅ 'ਚ ਦਿਲਚਸਪੀ ਵਧਦੀ ਜਾ ਰਹੀ ਹੈ। ਬਿੱਗ ਬੌਸ 'ਚ ਕੁਲ 8 ਮੈਂਬਰ ਬਚੇ ਹਨ। ਘਰਵਾਲਿਆਂ 'ਚ ਸਖਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਆਓ ਜਾਣਦੇ ਹਾਂ ਕਿ 18ਵੇਂ ਹਫਤੇ 'ਚ ਕਿਹੜੇ 4 ਖਿਡਾਰੀ ਨੌਮੀਨੇਟ ਹੋਏ ਹਨ।

ਇਹ 4 ਘਰਵਾਲੇ ਇਸ ਹਫਤੇ ਹੋਏ ਨੌਮੀਨੇਟ
ਇਸ ਹਫਤੇ ਦਾ ਐਵੀਕਸ਼ਨ ਕਾਫੀ ਮਜ਼ੇਦਾਰ ਹੋਣ ਵਾਲਾ ਹੈ। ਬੇਘਰ ਹੋਣ ਲਈ ਜਿਹੜੇ 4 ਮੁਕਾਬਲੇਬਾਜ਼ ਨੌਮੀਨੇਟ ਹੋਏ ਹਨ, ਉਨ੍ਹਾਂ ਸ਼ਹਿਨਾਜ਼ ਕੌਰ ਗਿੱਲ, ਆਰਤੀ ਸਿੰਘ, ਸਿਧਾਰਥ ਸ਼ੁਕਲਾ ਤੇ ਵਿਸ਼ਾਲ ਆਦਿਤਿਆ ਸਿੰਘ ਦੇ ਨਾਂ ਸ਼ਾਮਲ ਹਨ। ਦੇਖਿਆ ਜਾਵੇ ਤਾਂ ਇਨ੍ਹਾਂ ਚਾਰਾਂ 'ਚੋਂ 2 ਮੁਕਾਬਲੇਬਾਜ਼ ਮਜ਼ੂਬਤ (ਸਿਧਾਰਥ-ਸ਼ਹਿਨਾਜ਼) ਹੈ ਤੇ ਦੋ ਮੈਂਬਰ 'ਆਰਤੀ-ਵਿਸ਼ਾਲ) ਕਮਜ਼ੋਰ ਹਨ। ਸਿਧਾਰਥ ਤੇ ਸ਼ਹਿਨਾਜ਼ ਦਾ ਐਵੀਕਟ ਹੋਣਾ ਮੁਸ਼ਕਿਲ ਹੈ। ਉਨ੍ਹਾਂ ਦਾ ਫੈਨ ਫਾਲੋਇੰਗ ਕਾਫੀ ਹੈ। ਅਜਿਹੇ 'ਚ ਐਵੀਕਸ਼ਨ ਦੀ ਗਾਜ ਵਿਸ਼ਾਲ ਆਦਿਤਿਆ ਸਿੰਘ ਤੇ ਆਰਤੀ ਸਿੰਘ 'ਤੇ ਡਿੱਗ ਸਕਦੀ ਹੈ। ਦੋਵੇਂ ਹੀ ਆਪਣੀ ਜਰਨੀ 'ਚ ਖਾਸ ਕਮਾਲ ਨਹੀਂ ਦਿਖਾ ਪਾ ਰਹੇ। ਦੂਜੇ ਪਾਸੇ ਪਾਰਸ ਛਾਬੜਾ, ਮਾਹਿਰਾ ਸ਼ਰਮਾ, ਆਸਿਮ ਰਿਆਜ਼ ਤੇ ਰਸ਼ਮੀ ਦੇਸਾਈ ਸੁਰੱਖਿਆਤ ਹੋ ਗਏ ਹਨ।

ਕੀ ਸੀ ਨੌਮੀਨੇਸ਼ਨ ਟਾਸਕ?
ਸਾਰੇ ਘਰਵਾਲਿਆਂ ਨੂੰ ਇਕ ਡੋਮਬ 'ਚ 17 ਮਿੰਟ ਤੱਕ ਬੈਠ ਕੇ ਸਮਾਂ 'ਤੇ ਪਹਿਰਾ ਦੇਣਾ ਸੀ। ਜਿਹੜੇ ਚਾਰ ਮੈਂਬਰਾਂ 17 ਮਿੰਟ ਦੀ ਗਿਣਤੀ ਨੂੰ ਕਰਨ 'ਚ ਬੁਰੀ ਤਰ੍ਹਾਂ ਹਾਰਨਗੇ ਉਹੀ ਨੌਮੀਨੇਟ ਹੋ ਜਾਣਗੇ। ਨੌਮੀਨੇਸ਼ਨ ਡੋਮਬ 'ਚ ਬੈਠੇ ਮੈਂਬਰਾਂ ਨੂੰ ਦੂਜੇ ਘਰਵਾਲੇ ਡਿਸਟਰਬ ਕਰ ਸਕਦੇ ਸਨ ਤਾਂਕਿ ਉਹ ਘਰਵਾਲਾ ਡੋਮਬ ਅੰਦਰ ਸਮੇਂ 'ਤੇ ਪਹਿਰਾ ਨਾ ਦੇ ਸਕੇ। ਇਸ ਟਾਸਕ 'ਚ ਵਿਸ਼ਾਲ ਆਦਿਤਿਆ ਸਿੰਘ ਬੁਰੀ ਤਰ੍ਹਾਂ ਹਾਰ ਗਿਆ ਤੇ ਉਹ ਡੋਮਬ 'ਚ ਸਭ ਤੋਂ ਜ਼ਿਆਦਾ ਦੇਰ ਬੈਠਿਆ ਰਿਹਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News