ਰਾਜਨ ਮੂਡੀ ਦਾ ਧਾਰਮਿਕ ਗੀਤ ''ਗੁਰੂ ਨਾਨਕ ਆਇਆ'' ਹੋਇਆ ਰਿਲੀਜ਼ (ਵੀਡੀਓ)

11/9/2019 3:41:50 PM

ਜਲੰਧਰ (ਬਿਊਰੋ) — ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਹਰ ਪਾਸੇ ਧਾਰਮਿਕ ਦੀਵਾਨ ਸਜਾਏ ਗਏ ਹਨ ਅਤੇ ਉਥੇ ਹੀ ਸੰਗੀਤ ਜਗਤ 'ਚ ਵੱਖ-ਵੱਖ ਗਾਇਕ ਆਪਣੇ-ਆਪਣੇ ਗੀਤਾਂ ਨਾਲ ਗੁਰੂ ਘਰ 'ਚ ਹਾਜ਼ਰੀ ਲਗਵਾ ਰਹੇ ਹਨ। ਇਸ ਸਭ ਦੇ ਚਲਦਿਆਂ ਗਾਇਕ ਰਾਜਨ ਮੂਡੀ ਨੇ ਆਪਣਾ ਧਾਰਮਿਕ ਗੀਤ 'ਗੁਰੂ ਨਾਨਕ ਆਇਆ' ਰਿਲੀਜ਼ ਕੀਤਾ ਹੈ। ਇਸ ਗੀਤ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ। ਦੱਸ ਦਈਏ ਕਿ ਇਸ ਧਾਰਮਿਕ ਗੀਤ ਦੇ ਬੋਲ ਰਾਜਨ ਮੂਡੀ ਨੇ ਖੁਦ ਹੀ ਲਿਖੇ ਹਨ, ਜਿਸ ਦਾ ਮਿਊਜ਼ਿਕ ਦੀਨੇਸ਼ ਡੀ. ਕੇ. ਵਲੋਂ ਤਿਆਰ ਕੀਤਾ ਗਿਆ ਹੈ। ਇਸ ਧਾਰਮਿਕ ਗੀਤ ਦੇ ਪ੍ਰੋਡਿਊਸਰ ਰੋਹਨ ਕੁਮਾਰ ਹਨ ਅਤੇ ਵੀਡੀਓ ਡਾਇਰੈਕਟਰ ਅੰਕੁਸ਼ ਏ. ਕੇ. ਹਨ।


ਦੱਸਣਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਹਰ ਪਾਸੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ ਪੰਜਾਬੀ ਸੰਗੀਤ ਜਗਤ ਦੇ ਕਈ ਸਿਤਾਰੇ ਗੁਰੂ ਸਹਿਬਾਨ ਨੂੰ ਧਾਰਮਿਕ ਗੀਤ ਸਮਰਪਿਤ ਕਰ ਚੁੱਕੇ ਹਨ। ਜਿਨ੍ਹਾਂ 'ਚ ਆਰ ਨੇਤ, ਗੁਰਲੇਜ ਅਖਤਰ, ਮਨਮੋਹਨ ਵਾਰਿਸ, ਸੁਖਸ਼ਿੰਦਰ ਸ਼ਿੰਦਾ ਤੇ ਬੱਬੂ ਮਾਨ ਵਰਗੇ ਹੋਰ ਵੀ ਕਈ ਵੱਡੇ ਨਾਂ ਸ਼ਾਮਲ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News