''ਯਮਲਾ'' ''ਚ ਰਾਜਵੀਰ ਜਵੰਦਾ ਨਾਲ ਨਜ਼ਰ ਆਉਣਗੀਆਂ ਨਵਨੀਤ ਢਿੱਲੋਂ ਤੇ ਸਾਨਵੀ ਧੀਮਾਨ

4/3/2019 3:13:21 PM

ਜਲੰਧਰ (ਬਿਊਰੋ)— ਪੰਜਾਬੀ ਸਿਨੇਮਾ ਨੂੰ 'ਵਾਪਸੀ' ਤੇ 'ਰੰਗ ਪੰਜਾਬ' ਵਰਗੀਆਂ ਫ਼ਿਲਮਾਂ ਦੇਣ ਵਾਲੇ ਨਿਰਦੇਸ਼ਕ ਰਾਕੇਸ਼ ਮਹਿਤਾ ਅੱਜਕਲ ਆਪਣੀ ਆਗਾਮੀ ਫ਼ਿਲਮ 'ਯਮਲਾ' ਦੀ ਸ਼ੂਟਿੰਗ 'ਚ ਮਸ਼ਰੂਫ਼ ਹਨ। ਰਾਜਵੀਰ ਜਵੰਦਾ, ਨਵਨੀਤ ਕੌਰ ਢਿੱਲੋਂ ਤੇ ਸਾਨਵੀ ਧੀਮਾਨ ਇਸ ਫ਼ਿਲਮ 'ਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

PunjabKesari,yamla

ਇਸ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਰਘਵੀਰ ਬੋਲੀ, ਕੰਵਲਜੀਤ ਸਿੰਘ, ਹਾਰਬੀ ਸੰਘਾ, ਦੀਪ ਮਨਦੀਪ ਤੇ ਰਾਣਾ ਜੰਗ ਬਹਾਦਰ ਵਰਗੇ ਸਿਤਾਰੇ ਵੀ ਅਹਿਮ ਭੂਮਿਕਾ 'ਚ ਦਿਸਣਗੇ।

PunjabKesari,yamla

ਫ਼ਿਲਮ ਦੀ ਕਹਾਣੀ ਰਾਕੇਸ਼ ਮਹਿਤਾ ਨੇ ਲਿਖੀ ਹੈ। ਸਕ੍ਰੀਨਪਲੇਅ ਤੇ ਡਾਇਲਾਗਸ ਅੰਜਲੀ ਖੁਰਾਣਾ ਦੇ ਹਨ। ਫ਼ਿਲਮ ਦੀ ਸ਼ੂਟਿੰਗ ਅੰਮ੍ਰਿਤਸਰ ਤੇ ਤਰਨਤਾਰਨ ਦੇ ਆਲੇ-ਦੁਆਲੇ ਦੀਆਂ ਖੂਬਸੂਰਤ ਲੋਕੇਸ਼ਨਾਂ 'ਤੇ ਚੱਲ ਰਹੀ ਹੈ।

PunjabKesari,yamla

ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਫ਼ਿਲਮ ਦੇ ਨਿਰਮਾਤਾ ਬੱਲੀ ਸਿੰਘ ਕੱਕੜ ਹਨ, ਜਿਨ੍ਹਾਂ ਨੇ ਪੰਜਾਬੀ ਫ਼ਿਲਮ 'ਯਾਰਾ ਵੇ' ਵੀ ਪ੍ਰੋਡਿਊਸ ਕੀਤੀ ਹੈ। ਇਸ ਫ਼ਿਲਮ ਨੂੰ ਇਸੇ ਸਾਲ 11 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News