ਰਾਖੀ ਸਾਵੰਤ ਨੇ ਦੱਸਿਆ ਕੋਰੋਨਾ ਵਾਇਰਸ ਤੋਂ ਬਚਣ ਦਾ ਤਰੀਕਾ, ਵੀਡੀਓ ਵਾਇਰਲ
3/16/2020 10:09:10 AM
 
            
            ਮੁੰਬਈ(ਬਿਊਰੋ)- ਕੋਰੋਨਾ ਵਾਇਰਸ ਦੇ ਕਹਿਰ ਦੁਨੀਆ ਭਰ ਵਿਚ ਤਰਥੱਲੀ ਮਚਾਈ ਹੋਈ ਹੈ। ਹੁਣ ਤੱਕ ਇਸ ਦਾ ਕੋਈ ਪੱਕਾ ਇਲਾਜ ਨਹੀਂ ਮਿਲਿਆ ਹੈ। ਹਰ ਪਾਸੇ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਕਈ ਬਾਲੀਵੁੱਡ ਸਿਤਾਰੇ ਵੀ ਆਪਣੇ-ਆਪਣੇ ਤਰੀਕਿਆਂ ਨਾਲ ਲੋਕਾਂ ਨੂੰ ਬਚਾਅ ਲਈ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲ ਹੀ ‘ਚ ਰਾਖੀ ਸਾਵੰਤ ਨੇ ਵੀ ਇਸ ਗੰਭੀਰ ਬੀਮਾਰੀ ਬਾਰੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਦੇ ਨਾਲ ਰਾਖੀ ਨੇ ਇਕ ਕੈਪਸ਼ਨ ਵੀ ਲਿਖਿਆ ਹੈ, ‘ਪਲੀਜ਼ ਪਲੀਜ਼ ਸੁਣ ਲਓ ਮੇਰੀ ਗੱਲ’। ਵੀਡੀਓ ਵਿਚ ਰਾਖੀ ਬੋਲ ਰਹੀ ਹੈ,‘‘ ਮੈਂ ਰਿਕਵੈਸਟ ਕਰਦੀ ਹਾਂ ਮੇਰੀ ਗੱਲ ਸੁਣ ਲਓ। ਦੋਸਤੋ ਕੋਰੋਨਾ ਵਾਇਰਸ ਫੈਲ ਰਿਹਾ ਹੈ। ਸਾਰੇ ਕਹਿ ਰਹੇ ਹਨ ਹੱਥ ਧੋਵੋ, ਪੈਰ ਧੋਵੋ, ਮੂੰਹ ਧੋਵੋ, ਨੱਕ ਧੋਵੋ, ਪਤਾ ਨਹੀਂ ਕੀ-ਕੀ ਧੋਵੋ। ਸਭ ਧੋਵੋ ਪਰ ਆਤਮਾ ਨੂੰ ਕਿਵੇਂ ਧੋਵੋਗੇ। ਅਸੀਂ ਪਾਪ ਕੀਤੇ ਹਨ। ਪੂਰੀ ਦੁਨੀਆ ਨੇ ਪਾਪ ਕੀਤੇ ਹਨ। ਤੁਹਾਨੂੰ ਕੀ ਲੱਗਦਾ ਹੈ ਕਿ ਕੋਰੋਨਾ ਵਾਇਰਸ ਕਿੱਥੋਂ ਆਇਆ ਹੈ? ਇਹ ਵਾਇਰਸ ਲੋਕਾਂ ਨੂੰ ਸਬਕ ਸਿਖਾਉਣ ਲਈ ਆਇਆ ਹੈ ਕਿ ਉਹ ਪਰਮਾਤਮਾ ਦੀ ਸ਼ਰਣ ‘ਚ ਜਾਣ। ਆਪਣੇ ਪਾਪਾਂ ਲਈ ਮੁਆਫੀ ਮੰਗਣ। ਕੋਰੋਨਾ ਵਾਇਰਸ ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰਿਆਂ ਨੂੰ ਹੋ ਰਿਹਾ ਹੈ। ਅਮੀਰ-ਗਰੀਬ ਸਾਰਿਆਂ ਨੂੰ ਹੋ ਰਿਹਾ ਹੈ। ਪਲੀਜ਼ ਸਰੈਂਡਰ ਕਰੋ। ਮੈਂ ਤੁਹਾਨੂੰ ਵਾਅਦਾ ਕਰਦੀ ਹਾਂ ਕਿ ਤੁਹਾਨੂੰ ਕੋਰੋਨਾ ਵਾਇਰਸ ਕਦੇ ਛੂਹ ਨਹੀਂ ਸਕੇਗਾ।”
Please please Suni lo meri baat
A post shared by Rakhi Sawant (@rakhisawant2511) on Mar 12, 2020 at 9:46pm PDT
ਰਾਖੀ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਦੱਸ ਦੇਈਏ ਕਿ ਬੀਤੇ ਕੁੱਝ ਦਿਨ ਪਹਿਲਾਂ ਵੀ ਰਾਖੀ ਸਾਵੰਤ ਨੇ ਇਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿਚ ਉਹ ਕੋਰੋਨਾ ਵਾਇਰਸ ਦਾ ਜ਼ਿਕਰ ਕਰਦੀ ਦਿਸਦੀ ਹੈ। ਉਹ ਵਿਡੀਓ ’ਚ ਆਖਦੀ ਹੈ ਕਿ ਉਹ ਇਸ ਵਾਇਰਸ ਤੋਂ ਬੇਖ਼ੌਫ਼ ਹੈ ਤੇ ਇਸ ਨੂੰ ਖਤਮ ਕਰਨ ਲਈ ਚੀਨ ਜਾ ਰਹੀ ਹੈ।
ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ: 31 ਮਾਰਚ ਤੱਕ ਨਹੀਂ ਹੋਵੇਗੀ ਕਿਸੇ ਵੀ ਫਿਲਮ ਦੀ ਸ਼ੂਟਿੰਗ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            