ਹਿਮਾਂਸ਼ੀ ਖੁਰਾਨਾ ਦੀ ਇਸ ਗੱਲ ਨੂੰ ਲੈ ਕੇ ਰਾਖੀ ਸਾਵੰਤ ਨੇ ਉਡਾਇਆ ਮਜ਼ਾਕ (ਵੀਡੀਓ)

12/14/2019 1:44:37 PM

ਜਲੰਧਰ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਘਰ ਤੋਂ ਹਿਮਾਂਸ਼ੀ ਖੁਰਾਨਾ ਬੇਘਰ ਹੋ ਚੁੱਕੀ ਹੈ। ਉਹ ਘਰ ਦੀ ਸਭ ਤੋਂ ਚਰਚਿਤ ਮੈਂਬਰਾਂ 'ਚ ਸੀ। ਉਥੇ ਹੀ ਹਿਮਾਂਸ਼ੀ ਨੂੰ ਲੈ ਕੇ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨੇ ਇਕ ਗੱਲ ਦਾ ਮਜ਼ਾਕ ਉਡਾਇਆ ਹੈ। ਰਾਖੀ ਸਾਵੰਤ ਨੇ ਇਸ ਦਾ ਇਕ ਵੀਡੀਓ ਬਣਾ ਕੇ ਟਿਕ ਟੌਕ ਤੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੇ ਵੀਡੀਓ 'ਚ ਰਾਖੀ ਸਾਵੰਤ ਹਿਮਾਂਸ਼ੀ ਖੁਰਾਨਾ ਦੀ ਉਸ ਗੱਲ ਦਾ ਮਜ਼ਾਕ ਬਣਾਉਂਦੀ ਨਜ਼ਰ ਆ ਰਹੀ ਹੈ, ਜਿਸ 'ਚ ਉਹ ਬਿੱਗ ਬੌਸ ਨੂੰ ਆਖਦੀ ਹੈ ਕਿ ਲੋਕ ਉਸ ਨੂੰ ਪੰਜਾਬ ਦੀ ਐਸ਼ਵਰਿਆ ਰਾਏ ਕਹਿੰਦੇ ਹਨ। ਰਾਖੀ ਸਾਵੰਤ ਨੇ ਇਹ ਵੀਡੀਓ ਮਜਾਕੀਆ ਤੌਰ 'ਤੇ ਬਣਾਇਆ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਹੁਣ ਤੱਕ 45 ਹਜ਼ਾਰ ਤੋਂ ਜ਼ਿਆਦਾ ਵਾਰ ਦੇਖਿਆ ਗਿਆ ਹੈ। ਲੋਕ ਇਸ 'ਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Rakhi Sawant (@rakhisawant2511) on Dec 10, 2019 at 8:02am PST


ਦੱਸਣਯੋਗ ਹੈ ਕਿ ਰਾਖੀ ਸਾਵੰਤ ਨੂੰ ਲੈ ਕੇ 'ਬਿੱਗ ਬੌਸ 13' ਦੇ ਘਰ 'ਚ ਮੈਂਬਰ ਮਜ਼ਾਕ ਬਣਾਉਂਦੇ ਰਹਿੰਦੇ ਹਨ। ਇਕ ਐਪੀਸੋਡ 'ਚ ਸ਼ੇਫਾਲੀ ਜਰੀਵਾਲਾ ਤੇ ਸ਼ਹਿਨਾਜ਼ ਕੌਰ ਗਿੱਲ 'ਚ ਲੜਾਈ ਹੋ ਗਈ ਸੀ। ਇਸ ਦੌਰਾਨ ਸ਼ੇਫਾਲੀ ਨੇ ਸ਼ਹਿਨਾਜ਼ ਨੂੰ 'ਪੰਜਾਬ ਦੀ ਰਾਖੀ ਸਾਵੰਤ' ਕਿਹਾ ਸੀ। ਇਸ ਤੋਂ ਬਾਅਦ ਰਾਖੀ ਸਾਵੰਤ ਨੇ ਇਕ ਵੀਡੀਓ ਜਾਰੀ ਕਰਕੇ ਸ਼ੇਫਾਲੀ 'ਤੇ ਭੜਾਸ ਕੱਢੀ ਸੀ। ਦੱਸਣਯੋਗ ਹੈ ਕਿ ਰਾਖੀ ਸਾਵੰਤ ਹੁਣ ਤੱਕ ਇੰਸਟਾਗ੍ਰਾਮ 'ਤੇ ਆਪਣੀ ਕਈ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ, ਜਿਸ 'ਚ ਉਹ ਕਿਸੇ ਵਿਆਹੁਤਾ ਮਹਿਲਾ ਵਾਲੇ ਸਾਰੇ ਸ਼ਿੰਗਾਰਾਂ 'ਚ ਨਜ਼ਰ ਆ ਰਹੀ ਹੈ। ਉਸ ਨੇ ਆਪਣੀ ਹਨੀਮੂਨ ਦੀਆਂ ਤਸਵੀਰਾਂ ਨੂੰ ਲੈ ਕੇ ਸਹੁਰੇ ਤੱਕ ਦੀਆਂ ਸਾਰੀਆਂ ਤਸਵੀਰਾਂ ਸਿੰਗਲ ਹੀ ਸ਼ੇਅਰ ਕੀਤੀਆਂ ਹਨ। ਸੋਸ਼ਲ ਮੀਡੀਆ ਖੂਬ ਖਬਰਾਂ ਵਾਇਰਲ ਹੋਈਆਂ ਸਨ ਕਿ ਰਾਖੀ ਸਾਵੰਤ ਬਹੁਤ ਜਲਦ ਮਾਂ ਬਣੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News