ਰਮਨ ਰੋਮਾਨਾ ਦਾ ਬੋਹੇਮੀਆ ਨਾਲ ''ਐਟੀਟਿਊਡ'' ਗੀਤ ਜਲਦ ਹੋਵੇਗਾ ਰਿਲੀਜ਼
3/18/2020 7:39:12 PM

ਜਲੰਧਰ (ਬਿਊਰੋ)— ਪੰਜਾਬੀ ਗਾਇਕਾ ਰਮਨ ਰੋਮਾਨਾ ਦਾ ਨਵਾਂ ਗੀਤ 'ਐਟੀਟਿਊਡ' ਬਹੁਤ ਜਲਦ ਰਿਲੀਜ਼ ਹੋਣ ਜਾ ਰਿਹਾ ਹੈ। ਹਾਲ ਹੀ 'ਚ 'ਐਟੀਟਿਊਡ' ਗੀਤ ਦਾ ਪੋਸਟਰ ਰਿਲੀਜ਼ ਹੋਇਆ ਹੈ। ਰਮਨ ਰੋਮਾਨਾ ਨਾਲ ਇਸ ਗੀਤ 'ਚ ਰੈਪ ਕਿੰਗ ਬੋਹੇਮੀਆ ਫੀਚਰ ਕਰ ਰਹੇ ਹਨ।
ਗੀਤ ਦਾ ਪੋਸਟਰ ਸ਼ੇਅਰ ਕਰਦਿਆਂ ਰਮਨ ਰੋਮਾਨਾ ਨੇ ਲਿਖਿਆ, 'ਮੇਰੇ ਆਗਾਮੀ ਗੀਤ 'ਐਟੀਟਿਊਡ' ਦੀ ਫਰਸਟ ਲੁੱਕ ਸਾਹਮਣੇ ਆ ਗਈ ਹੈ। ਬੋਹੇਮੀਆ ਸਰ ਨਾਲ ਕੰਮ ਕਰਨਾ ਮੇਰੇ ਲਈ ਸੁਪਨਾ ਸੱਚ ਹੋਣ ਦੇ ਬਰਾਬਰ ਹੈ। ਮੈਂ ਸੁਮੀਤ ਸਿੰਘ ਭਾਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜੋ ਹਮੇਸ਼ਾ ਮੇਰੇ ਨਾਲ ਖੜ੍ਹੇ ਰਹੇ। ਮੇਰੇ ਲਈ ਇਹ ਵੱਡੀ ਗੱਲ ਹੈ ਕਿ ਮੇਰਾ ਗੀਤ ਯਸ਼ ਰਾਜ ਸਟੂਡੀਓ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋ ਰਿਹਾ ਹੈ।'
ਰਮਨ ਰੋਮਾਨਾ ਤੇ ਬੋਹੇਮੀਆ ਦੇ ਇਸ ਗੀਤ ਨੂੰ ਮਿਊਜ਼ਿਕ ਮਿਸਟਰ ਵੌਵ ਨੇ ਦਿੱਤਾ ਹੈ। ਗੀਤ ਦੇ ਬੋਲ ਦੀਪ ਫਤਿਹ ਨੇ ਲਿਖੇ ਹਨ। ਗੀਤ ਨੂੰ ਅਮਰਪ੍ਰੀਤ ਜੀ. ਐੱਸ. ਛਾਬੜਾ ਨੇ ਡਾਇਰੈਕਟ ਕੀਤਾ ਹੈ। ਸੁਮੀਤ ਸਿੰਘ ਵਲੋਂ ਪ੍ਰੋਡਿਊਸ ਕੀਤੇ ਗਏ ਇਸ ਗੀਤ ਨੂੰ ਸਾਗਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਮਨ ਰੋਮਾਨਾ ਦੇ ਪਹਿਲਾਂ ਵੀ ਕਈ ਗੀਤ ਰਿਲੀਜ਼ ਹੋ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ