ਪੁਲਸ ਦੀ ਪੁੱਛਗਿੱਛ ਤੋਂ ਬਾਅਦ ਦੇਖੋ ਕੀ ਬੋਲੇ ਰੰਮੀ ਰੰਧਾਵਾ (ਵੀਡੀਓ)

9/11/2019 3:22:07 PM

ਜਲੰਧਰ (ਬਿਊਰੋ) : ਪੰਜਾਬੀ ਗਾਇਕ ਰੰਧਾਵਾ ਬ੍ਰਦਰਜ਼ ਅਤੇ ਐਲੀ ਮਾਂਗਟ ਵਿਚਕਾਰ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਲੜਾਈ ਚੱਲ ਰਹੀ ਹੈ। ਇਸ ਦਾ ਪਤਾ ਜਿਵੇਂ ਹੀ ਮੋਹਾਲੀ ਪੁਲਸ ਨੂੰ ਲੱਗਿਆ ਤਾਂ ਪੁਲਸ ਨੇ ਗਾਇਕਾਂ ਦੇ ਵਿਚਕਾਰ ਹੋਣ ਵਾਲੇ ਸੰਘਰਸ਼ ਤੋਂ ਪਹਿਲਾਂ ਹੀ ਗਾਇਕ ਰੰਮੀ ਰੰਧਾਵਾ ਨੂੰ ਮੋਹਾਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਸੀ। ਰੰਮੀ ਰੰਧਾਵਾ ਮੋਹਾਲੀ ਦੇ ਸੈਕਟਰ-88 ਸਥਿਤ ਪੂਰਬ ਪ੍ਰੀਮੀਅਮ ਅਪਾਰਟਮੈਂਟਸ 'ਚ ਰਹਿ ਰਹੇ ਹਨ। ਪੁਲਸ ਨੇ ਰੰਧਾਵਾ ਨੂੰ ਪੁੱਛਗਿਛ ਲਈ ਹੇਠਾਂ ਬੁਲਾਇਆ, ਜਿਸ ਦੌਰਾਨ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਸ਼ਬਦੀ ਜੰਗ ਇਸ ਕਦਰ ਵੱਧ ਗਈ ਕਿ ਦੋਵਾਂ ਨੇ ਇਕ-ਦੂਜੇ ਨੂੰ ਆਮਣੇ-ਸਾਹਮਣੇ ਆਉਣ ਲਈ ਚੈਲੇਂਜ ਕਰ ਦਿੱਤਾ ਅਤੇ ਇਕ-ਦੂਜੇ ਨੂੰ ਜਾਨੋਂ ਮਾਰ ਮੁਕਾਉਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਦੱਸ ਦਈਏ ਕਿ ਪੁਲਸ ਸਟੇਸ਼ਨ ਸੋਹਾਣਾ ਵਿਚ ਗਾਇਕ ਰਮਨਦੀਪ ਸਿੰਘ ਉਰਫ ਰੰਮੀ ਰੰਧਾਵਾ, ਪ੍ਰਿੰਸ ਰੰਧਾਵਾ ਅਤੇ ਐਲੀ ਮਾਂਗਟ ਖਿਲਾਫ ਆਈ. ਪੀ. ਸੀ. ਦੀ ਧਾਰਾ 294, 504, 506 ਅਤੇ ਆਈ. ਟੀ. ਐਕਟ ਦੀ ਧਾਰਾ 67 ਦੇ ਅਦੀਨ ਕੇਸ ਦਰਜ ਕਰ ਲਿਆ ਹੈ। ਇਸ ਕੇਸ 'ਚ ਰੰਮੀ ਰੰਧਾਵਾ ਨੂੰ ਮੋਹਾਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਦੂਜੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨਾ ਅਜੇ ਬਾਕੀ ਹੈ।


ਦੱਸਣਯੋਗ ਹੈ ਕਿ ਦੇਰ ਰਾਤ ਰੰਮੀ ਰੰਧਾਵਾ ਨੂੰ ਪੁਲਸ ਦੀ ਰਿਹਾਸਤ 'ਚੋਂ ਰਿਹਾਅ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਦੇਰ ਰਾਤ ਸੋਸ਼ਲ ਮੀਡੀਆ 'ਤੇ ਇਕ ਸਟੋਰੀ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਨੇ  ਕਿਹਾ, ''ਬਹੁਤ ਤਾਕਤਾਂ ਜ਼ਿੰਦਗੀ 'ਚ ਸਾਡੇ ਸਾਹਮਣੇ ਆਉਣਗੀਆਂ, ਜਿਹੜੀਆਂ ਸਾਨੂੰ ਹਮੇਸ਼ਾ ਹੇਠਾ ਸੁੱਟਣਾ ਚਾਹੁੰਦੀਆਂ ਹਨ ਪਰ ਹਮੇਸ਼ਾ ਹੀ ਸੱਚਾਈ ਤੇ ਚੰਗਾਈ ਦੀ ਹੀ ਜਿੱਤ ਹੁੰਦੀ ਰਹੀ ਹੈ। ਜਿਹੜੇ ਲੋਕ ਪੰਜਾਬੀ ਵਿਰਸੇ ਨੂੰ ਪਿਆਰ ਕਰਦੇ ਹਨ ਉਨ੍ਹਾਂ ਦਾ ਦਿਲੋ ਧਨਵਾਦ। ਸਾਨੂੰ ਹਮੇਸ਼ਾ ਮਾਣ ਹੈ ਕਿ ਪੰਜਾਬ 'ਚ ਹਾਲੇ ਵੀ ਚੰਗੇ ਇਨਸਾਨ ਰਹਿੰਦੇ ਹਨ, ਜਿਨ੍ਹਾਂ ਦਾ ਮੈਂ ਦਿਲੋ ਧੰਨਵਾਦ ਕਰਦਾ ਹਾਂ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News