ਸਵਰਾ ਭਾਸਕਰ ਦੀਆਂ ਚੱਪਲਾਂ ਚੋਰੀ, ਵੀਡੀਓ ਵਾਇਰਲ

9/11/2019 3:38:52 PM

ਮੁੰਬਈ(ਬਿਊਰੋ)- ਇਨ੍ਹੀਂ ਦਿਨੀਂ ਦੇਸ਼ ਭਰ ’ਚ ਗਣੇਸ਼ ਉਤਸਵ ਦੀ ਧੂਮ ਹੈ। ਮੁੰਬਈ ’ਚ ਲਾਲਬਾਗ ਦੇ ਰਾਜਾ ਦਰਬਾਰ ’ਚ ਰੋਜ਼ਾਨਾ ਸਿਤਾਰਿਆਂ ਦਾ ਵੀ ਆਉਣਾ-ਜਾਣਾ ਲੱਗਾ ਹੋਇਆ ਹੈ। ਮੰਗਲਵਾਰ ਸ਼ਾਮ ਅਦਾਕਾਰਾ ਸਵਰਾ ਭਾਸਕਰ ਵੀ ਲਾਲਬਾਗ ਦੇ ਰਾਜਾ ਦੇ ਦਰਬਾਰ ਦਰਸ਼ਨ ਕਰਨ ਪਹੁੰਚੀ ਪਰ ਸਵਰਾ ਨੂੰ ਮੰਦਰ ਤੋਂ ਨੰਗੇ ਪੈਰ ਵਾਪਸ ਆਉਣਾ ਪਿਆ। ਦਰਅਸਲ, ਸਵਰਾ ਭਾਸਕਰ ਦੀਆਂ ਚੱਪਲਾਂ ਮੰਦਰ  ’ਚੋਂ ਚੋਰੀ ਹੋ ਗਈਆਂ। ਸਵਰਾ ਭਾਸਕਰ ਨੇ ਇੰਸਟਾਗਰ੍ਰਾਮ ਸਟੋਰੀ ’ਚ ਇਕ ਵੀਡੀਓ ਸ਼ੇਅਰ ਕੀਤਾ। ਇਸ ’ਚ ਸਵਰਾ ਭਾਸਕਰ ਨੰਗੇ ਪੈਰ ਸੜਕ ’ਤੇ ਚਲਦੇ ਬੋਲ ਰਹੀ ਹੈ। ਇਹ ਹੁੰਦੀ ਹੈ ਸੱਚੀ ਸ਼ਰਧਾ, ਦੇਖੋ ਮੈਂ ਨੰਗੇ ਪੈਰ ਦਰਸ਼ਨ ਕਰਨ ਗਈ ਸੀ। ਸਵਰਾ ਭਾਸਕਰ ਦਾ ਇਹ ਵੀਡੀਓ ਕਾਫੀ ਚਰਚਾ ’ਚ ਹੈ।


ਦੱਸ ਦੇਈਏ ਕਿ ਲਾਲਬਾਗ ਦੇ ਰਾਜ ਦੇ ਦਰਬਾਰ ’ਚ ਬੀਤੇ ਦਿਨੀਂ ਕਈ ਸੈਲੀਬ੍ਰਿਟੀ ਅਤੇ ਫਿਲਮ ਸਟਾਰ ਨਜ਼ਰ ਆਏ। ਇਹ ’ਚ ਅੰਬਾਨੀ ਪਰਿਵਾਰ, ਅਮਿਤਾਭ ਬੱਚਨ ਦਾ ਨਾਮ ਸ਼ਾਮਿਲ ਹੈ। ਇਹ ਮੁੰਬਈ ਦਾ ਸਭ ਤੋਂ ਸ਼ਾਨਦਾਰ ਪੰਡਾਲ ਹੈ। ਇਸ ਵਾਰ ਲਾਲਬਾਗ ਦੇ ਰਾਜਾ ਦੀ ਪ੍ਰਤੀਮਾ ’ਚ ਇਸਰੋ ਦੇ ਚੰਦਰਯਾਨ 2 ਮਿਸ਼ਨ ਨੂੰ ਥੀਮ ਬਣਾਇਆ ਗਿਆ ਹੈ। ਸਵਰਾ ਨੇ ਇਸ ਬਾਰੇ ’ਚ ਵੀ ਇੰਸਟਾਗ੍ਰਾਮ ’ਤੇ ਜ਼ਿਕਰ ਕੀਤਾ ਹੈ।
PunjabKesari
ਵਰਕਫਰੰਟ ਦੀ ਗੱਲ ਕਰੀਏ ਤਾਂ ਸਵਰਾ ਇਨ੍ਹੀਂ ਦਿਨੀਂ ਫਰਾਜ ਆਰਿਫ ਅੰਸਾਰੀ ਦੀ ਫਿਲਮ ‘ਸ਼ੀਰ ਖੁਰਮਾ’ ’ਤੇ ਕੰਮ ਕਰ ਰਹੀ ਹੈ। ਫਿਲਮ ’ਚ ਉਨ੍ਹਾਂ ਨਾਲ ਸ਼ਬਾਨਾ ਆਜਮੀ, ਦਿਵਿਆ ਦੱਤਾ ਵੀ ਨਜ਼ਰ ਆਉਣ ਵਾਲੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News