ਕੁੜੀ ''ਤੇ ਚਿੱਕੜ ਸੁੱਟਣ ਵਾਲੇ ਵੱਡੀਆਂ ਗੱਡੀਆਂ ਦੇ ਮਾਲਕਾਂ ਨੂੰ ਰੇਸ਼ਮ ਸਿੰਘ ਅਨਮੋਲ ਦੀ ਨਸੀਹਤ

9/11/2019 4:34:23 PM

ਜਲੰਧਰ (ਬਿਊਰੋ) — ਬੇਬਾਕ ਅੰਦਾਜ਼ ਅਤੇ ਸੁਭਾਅ ਦੇ ਮਾਲਕ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਕੁਝ ਘੰਟੇ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਇਕ ਬੱਚੀ ਸਕੂਲ ਦੀ ਵਰਦੀ 'ਚ ਚਿੱਕੜ ਨਾਲ ਲਿਬੜੀ ਹੋਈ ਨਜ਼ਰ ਆ ਰਹੀ ਹੈ। ਸ਼ਾਇਦ ਹੋ ਸਕਦਾ ਹੈ ਕਿ ਇਸ ਬੱਚੀ ਨੂੰ ਕੋਈ ਗੱਡੀ ਲਬੇੜ ਕੇ ਚਲੀ ਗਈ ਹੋਵੇ।

PunjabKesari

ਇਸ ਤਸਵੀਰ ਨੂੰ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦਿਆਂ ਲਿਖਿਆ ਹੈ ''ਮੂਰਖ ਲੋਕ ਵੱਡੀ ਗੱਡੀ ਤਾਂ ਖਰੀਦ ਲੈਂਦੇ ਹਨ ਪਰ ਪਤਾ ਨਹੀਂ ਹੁੰਦਾ ਚਲਾਉਣੀ ਕਿਵੇਂ ਹੈ। ਕਿਸੇ ਗਰੀਬ, ਪੈਦਲ, ਸਾਈਕਲ 'ਤੇ ਚੱਲਣ ਵਾਲੇ ਦਾ ਖਿਆਲ ਵੀ ਕਰੋ।''

PunjabKesari
ਦੱਸ ਦਈਏ ਕਿ ਗਾਇਕ ਰੇਸ਼ਮ ਸਿੰਘ ਅਨਮੋਲ ਦੀ ਇਸ ਪੋਸਟ ਦੇ 'ਤੇ ਲੋਕ ਵੱਖ-ਵੱਖ ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ''ਲੋਕਾਂ ਨੂੰ ਕਦਰ ਕਰਨੀ ਨਹੀਂ ਆਉਂਦੀ।'' ਉਥੇ ਹੀ ਇਕ ਹੋਰ ਯੂਜ਼ਰਸ ਨੇ ਲਿਖਿਆ ਹੈ, ''ਜਵਾਂ ਸਹੀ ਕਿਹਾ ਵੀਰ ਤੁਸੀਂ'। ਇਸੇ ਤਰ੍ਹਾਂ ਦੇ ਬਹੁਤ ਸਾਰੇ ਕੁਮੈਂਟ ਲੋਕ ਕਰ ਰਹੇ ਹਨ ਅਤੇ ਆਪਣੀ-ਆਪਣੀ ਰਾਏ ਦੇ ਰਹੇ ਹਨ। ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੇ ਇਲਾਕਿਆਂ ਦੇ ਲੋਕਾਂ ਨੂੰ ਰੇਸ਼ਮ ਸਿੰਘ ਅਨਮੋਲ ਨੇ ਬਿਸਤਰੇ ਵੰਡੇ ਸਨ।

PunjabKesari

ਇਸ ਦੌਰਾਨ ਇਕ ਵੀਡੀਓ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਰੇਸ਼ਨ ਨੇ ਕੈਪਸ਼ਨ 'ਚ ਲਿਖਿਆ ਹੈ, 'ਕਈ ਦਿਨਾਂ ਤੋਂ ਸਾਡੀ ਟੀਮ 'ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਸ਼ਾਮਪੁਰਾ ਰੂਪ ਨਗਰ' 'ਚ ਸੇਵਾ ਕਰ ਰਹੀ ਹੈ। ਪਹਿਲਾਂ ਰੈਸਕਿਊ ਅਪ੍ਰੇਸ਼ਨ, ਢੇਰ ਲੰਗਰ, ਬੱਚਿਆ ਲਈ ਸਕੂਲ ਬੈਗ ਅਤੇ ਅੱਜ ਬਿਸਤਰੇ ਵੰਡ ਰਹੇ ਹਾਂ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News