ਯੂਜ਼ਰ ਦੇ ਅਸ਼ਲੀਲ ਕੁਮੈਂਟ ’ਤੇ ਭੜਕੀ ਰਿਚਾ ਚੱਢਾ, ਕੀਤੀ ਪੁਲਸ ਨੂੰ ਸ਼ਕਾਇਤ

9/11/2019 4:47:58 PM

ਮੁੰਬਈ(ਬਿਊਰੋ)- ਐਕਟਿੰਗ ਤੋਂ ਇਲਾਵਾ ਹਰ ਮੁੱਦੇ ’ਤੇ ਮੁੱਦੇ ’ਤੇ ਬੇਬਾਕ ਰਾਏ  ਰੱਖਣ ਵਾਲੀ ਰਿਚਾ ਚੱਢਾ ’ਤੇ ਅਸ਼ਲੀਲ ਕੁਮੈਂਟ ਕਰਨਾ ਇਸ ਵਾਰ ਇਕ ਟਵਿਟਰ ਯੂਜ਼ਰ ਨੂੰ ਭਾਰੀ ਪੈ ਸਕਦਾ ਹੈ। ਹਾਲ ਹੀ ’ਚ ਇਕ ਟਵਿਟਰ ਯੂਜ਼ਰ ਨੇ ਉਨ੍ਹਾਂ ਲਈ ਇਕ ਅਸ਼ਲੀਲ ਕੁਮੈਂਟ ਕੀਤਾ, ਜਿਸ ਨੂੰ ਰਿਚਾ ਨੇ ਰੀਟਵੀਟ ਕਰ ਦਿੱਤਾ ਅਤੇ ਹੁਣ ਜੋਧਪੁਰ ਪੁਲਸ ਕੋਲੋਂ ਇਸ ਮਾਮਲੇ ’ਚ ਉਨ੍ਹਾਂ ਨੇ ਮਦਦ ਵੀ ਮੰਗੀ। ਦੱਸ ਦੇਈਏ ਕਿ ਇਕ ਯੂਜ਼ਰ ਨੇ ਬੇਹੂਦਾ ਟਵੀਟ ਕਰਦੇ ਹੋਏ ਰਿਚਾ ਲਈ ਲਿਖਿਆ ਹੈ ਕਿ ਉਨ੍ਹਾਂ ਦਾ ਕਿੰਨੀ ਵਾਰ ਸਮੂਹਿਕ ਬਲਾਤਕਾਰ ਹੋਇਆ ਹੈ ? ਰਿਚਾ ਨੇ ਉਸ ਦੇ ਇਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ ,“ਟਵਿਟਰ ਯੂਜ਼ਰਸ ਇਸ ਹੈਂਡਲ ਲਈ ਥੋੜ੍ਹਾ ਪਿਆਰ ਦਿਖਾਉਣ। ਉਮੀਦ ਕਰਦੀ ਹਾਂ ਕਿ ਇਹ ਸ਼ੈੱਫ ਓਨਾ ਗੰਦਾ, ਘੱਟੀਆ ਅਤੇ ਬੇਸੁਆਦ ਖਾਣਾ ਨਹੀਂ ਬਣਾਉਂਦੇ ਹੋਣਗੇ, ਜਿਨ੍ਹਾਂ ਬੇਕਾਰ ਉਨ੍ਹਾਂ ਦਾ ਜੋਕ ਹੈ।” ਉਨ੍ਹਾਂ ਨੇ ਇਸ ਯੂਜ਼ਰ ਬਾਰੇ ’ਚ ਰਿਪੋਰਟ ਕਰਨ ਲਈ ਲੋਕਾਂ ਕੋਲੋਂ ਅਪੀਲ ਕੀਤੀ।


ਰਿਚਾ ਦੁਆਰਾ ਇਸ ਟਵੀਟ ਨੂੰ ਰੀਟਵੀਟ ਕਰਨ ਦੀ ਦੇਰੀ ਸੀ ਕਿ ਉਨ੍ਹਾਂ ਦੇ ਫੈਨਜ਼ ਝੱਟਪੱਟ ਉਨ੍ਹਾਂ ਦੇ ਸਪੋਰਟ ’ਚ ਆਏ। ਪਹਿਲਾਂ ਲੋਕਾਂ ਨੇ ਉਨ੍ਹਾਂ ਨੂੰ (ਅਸ਼ਲੀਲ ਕੁਮੈਂਟ ਕਰਨ ਵਾਲੇ ਦੀ) ਜਮ ਕੇ ਕਲਾਸ ਲਗਾਈ ਅਤੇ ਇਸ ਤੋਂ ਬਾਅਦ ਇਕ ਯੂਜ਼ਰ ਨੇ ਉਨ੍ਹਾਂ ਨੂੰ ਦੱਸਿਆ ਕਿ ਇਸ ਵਿਅਕਤੀ ਦੀ ਪਛਾਣ ਹੋ ਗਈ ਹੈ, ਜਿਸ ਤੋਂ ਬਾਅਦ ਰਿਚਾ ਨੇ ਜੋਧਪੁਰ ਪੁਲਸ ਨੂੰ ਟਵੀਟ ਕਰਕੇ ਇਸ ਮਾਮਲੇ ਚ ਪੜਤਾਲ ਕਰਨ ਦੀ ਬੇਨਤੀ ਕੀਤਾ ਹੈ।


ਦੱਸ ਦੇਈਏ ਕਿ ਰਿਚਾ ਫਿਲਮ ‘ਮਸਾਨ’ ਤੋਂ ਬਾਅਦ ਸੁਰਖੀਆਂ ’ਚ ਆਈ ਅਤੇ ਹੁਣ ਇਸ ਹਫਤੇ ਯਾਨੀ 13 ਸਤੰਬਰ ਨੂੰ ਉਨ੍ਹਾਂ ਦੀ ਫਿਲਮ ‘ਸੈਕਸ਼ਨ 375’ ਰਿਲੀਜ਼ ਹੋਣ ਵਾਲੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News