'ਬਾਹੂਬਲੀ' ਫੇਮ ਅਦਾਕਾਰ ਰਾਣਾ ਦੱਗੁਬਾਤੀ ਨੇ ਕਰਵਾਈ ਮੰਗਣੀ, ਦੇਖੋ ਤਸਵੀਰਾਂ
5/21/2020 4:01:31 PM

ਮੁੰਬਈ (ਬਿਊਰੋ) — ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਸਾਊਥ ਫਿਲਮਾਂ ਦੇ ਐਕਟਰ ਰਾਣਾ ਦੱਗੁਬਾਤੀ ਨੇ ਆਪਣੀ ਪ੍ਰੇਮਿਕਾ ਮਿਹਿਕਾ ਬਜਾਜ ਨਾਲ ਮੰਗਣੀ ਕਰਵਾ ਲਈ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਕੁੜਮਾਈ ਦੀ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਹੈ, ਜਿਸ ਤੋਂ ਬਾਅਦ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ। ਕੁਝ ਹੀ ਸਮੇਂ ਇਸ ਤਸਵੀਰ 'ਤੇ ਲੱਖਾਂ ਹੀ ਲਾਈਕਸ ਆ ਚੁੱਕੇ ਹਨ। ਬਾਲੀਵੁੱਡ ਅਦਾਕਾਰਾ ਦਿਆ ਮਿਰਜ਼ਾ, ਕ੍ਰਿਤੀ ਖਰਬੰਦਾ, ਖਿਡਾਰੀ ਪੀ. ਵੀ. ਸਿੰਧੂ ਤੋਂ ਇਲਾਵਾ ਕਈ ਹੋਰ ਨਾਮੀ ਹਸਤੀਆਂ ਨੇ ਕੁਮੈਂਟ ਕਰਕੇ ਇਸ ਜੋੜੀ ਨੂੰ ਮੁਬਾਰਕਾਂ ਦਿੱਤੀਆਂ ਹਨ।
ਕੁਝ ਦਿਨ ਪਹਿਲਾਂ ਹੀ ਰਾਣਾ ਦੱਗੁਬਾਤੀ ਨੇ ਆਪਣੀ ਪ੍ਰੇਮਿਕਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਸੀ ਕਿ ਮਿਹਿਕਾ ਬਜਾਜ ਨੇ ਹਾਂ ਕਰ ਦਿੱਤੀ ਹੈ, ਜਿਸ ਤੋਂ ਬਾਅਦ ਫੈਨਜ਼ ਕੁਮੈਂਟਸ ਰਾਹੀਂ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਸਨ।
ਰਾਣਾ ਦੱਗੁਬਤੀ ਨੇ 'ਬਾਹੂਬਲੀ' ਫਿਲਮ ਨਾਲ ਮਨੋਰੰਜਨ ਜਗਤ 'ਚ ਵਾਹ-ਵਾਹੀ ਖੱਟਣ 'ਚ ਕਾਮਯਾਬ ਰਹੇ। ਇਸ ਫਿਲਮੀ ਦੁਨੀਆ 'ਚੋਂ ਉਨ੍ਹਾਂ ਨੂੰ ਰੱਜ ਕੇ ਪਿਆਰ ਮਿਲਿਆ ਸੀ।
ਜੇ ਗੱਲ ਕਰੀਏ ਰਾਣਾ ਦੱਗੁਬਤੀ ਦੇ ਵਰਕ ਫਰੰਟ ਦੀ ਤਾਂ ਉਹ 'ਹਾਥੀ ਮੇਰਾ ਸਾਥੀ' ਨਾਂ ਦੀ ਫਿਲਮ 'ਚ ਨਜ਼ਰ ਆਉਣਗੇ। ਕੋਰੋਨਾ ਵਾਇਰਸ ਦੇ ਚੱਲਦਿਆਂ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਨੂੰ ਅੱਗੇ ਵਧਾ ਦਿੱਤਾ ਗਿਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
CM ਮਾਨ ਦਾ ਪੰਜਾਬੀਆਂ ਲਈ ਵੱਡਾ ਐਲਾਨ ਤੇ ਰਾਜਾ ਵੜਿੰਗ ਨੇ PM ਨੂੰ ਲਿਖੀ ਚਿੱਠੀ, ਪੜ੍ਹੋ TOP-10 ਖ਼ਬਰਾਂ
