ਸਰਦੂਲ ਸਿਕੰਦਰ ਤੇ ਅਮਰ ਨੂਰੀ ਨੇ ਅਵਕਾਸ਼ ਦੀ ਤਾਰੀਫ ''ਚ ਆਖੀ ਇਹ ਗੱਲ, ਹਰਭਜਨ ਮਾਨ ਨੇ ਸਾਂਝੀ ਕੀਤੀ ਵੀਡੀਓ

5/21/2020 4:57:41 PM

ਜਲੰਧਰ (ਬਿਊਰੋ) — ਗਾਇਕ ਅਤੇ ਅਦਾਕਾਰ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਆਪਣੇ ਸਮੇਂ ਦੇ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਅਤੇ ਗਾਇਕਾ ਅਮਰ ਨੂਰੀ ਉਨ੍ਹਾਂ ਦੇ ਪੁੱਤਰ ਅਵਕਾਸ਼ ਮਾਨ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ। ਸਰਦੂਲ ਸਿਕੰਦਰ ਇਸ ਵੀਡੀਓ 'ਚ ਆਖ ਰਹੇ ਹਨ, ''ਅਵਕਾਸ਼ ਮਾਨ, ਜਿਨ੍ਹਾਂ ਨੂੰ ਸਿਰਫ ਮੈਂ ਹੀ ਕਾਸ਼ੀ ਕਹਿੰਦਾ ਹਾਂ। ਜਦੋਂਕਿ ਦੁਨੀਆ ਉਸ ਨੂੰ ਅਵਕਾਸ਼ ਮਾਨ ਦੇ ਨਾਂ ਨਾਲ ਜਾਣਦੀ ਹੈ, ਬਹੁਤ ਹੀ ਸੋਹਣਾ ਗਾਉਂਦਾ ਹੈ। ਉਹ ਬਹੁਤ ਹੀ ਸੁਰੀਲਾ ਬੱਚਾ ਹੈ ਅਤੇ ਉਸ ਦਾ ਇਕ ਗੀਤ ਆਇਆ ਹੈ, ਜੋ ਕਿ ਬਹੁਤ ਹੀ ਵਧੀਆ ਹੈ ਅਤੇ ਇਸ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਇਸ ਦੇ ਨਾਲ ਹੀ ਸਰਦੂਲ ਸਿਕੰਦਰ ਦੀ ਪਤਨੀ ਅਤੇ ਗਾਇਕਾ ਅਮਰ ਨੂਰੀ ਨੇ ਵੀ ਅਵਕਾਸ਼ ਮਾਨ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਅਵਕਾਸ਼ ਮਾਨ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਨਾਮ ਚਮਕਾਵੇ।''

 
 
 
 
 
 
 
 
 
 
 
 
 
 

Dilon satkar Sardool Sikandar bhaji & Amar Noori bhain ji ehna behad apnat bhareh alfaaza layi. Parivaar de vadde membran di tarah pichle taqreeban 25-30 salan ton har khushi- gami ch tusi saade naal khrreh ho. Tohaada eh pyaara suneha Avkash nu yaqeekan hameshan di tarah inspire karega te hor agge vadhan de layi prerega🙏🏻🙏🏻 Link In Bio: @sardoolsikander @amarnooriworld @avkash.mann @vyrloriginals @alaapsikander @sarangsikander786

A post shared by Harbhajan Mann (@harbhajanmannofficial) on May 20, 2020 at 12:53am PDT

ਦੱਸ ਦਈਏ ਕਿ ਹਰਭਜਨ ਮਾਨ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ, ''ਦਿਲੋਂ ਸਤਿਕਾਰ ਸਰਦੂਲ ਸਿਕੰਦਰ ਭਾਜੀ ਅਤੇ ਅਮਰ ਨੂਰੀ ਭੈਣ ਜੀ, ਇਨ੍ਹਾਂ ਬੇਹੱਦ ਅਪਣੱਤ ਭਰੇ ਅਲਫਾਜ਼ਾਂ ਲਈ, ਪਰਿਵਾਰ ਦੇ ਵੱਡੇ ਮੈਂਬਰਾਂ ਦੀ ਤਰ੍ਹਾਂ ਪਿਛਲੇ ਤਕਰੀਬਨ 25-30 ਸਾਲਾਂ ਤੋਂ ਹਰ ਖੁਸ਼ੀ ਗਮੀ 'ਚ ਤੁਸੀਂ ਸਾਡੇ ਨਾਲ ਖੜ੍ਹੇ ਹੋ। ਤੁਹਾਡਾ ਇਹ ਪਿਆਰਾ ਸੁਨੇਹਾ ਅਵਕਾਸ਼ ਨੂੰ ਹੋਰ ਅੱਗੇ ਵੱਧਣ ਲਈ ਯਕੀਨਨ ਹਮੇਸ਼ਾ ਦੀ ਤਰ੍ਹਾਂ ਉਤਸ਼ਾਹਿਤ ਕਰੇਗਾ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News