ਪੰਜਾਬ ਦੇ ਮੁੱਦਿਆਂ 'ਤੇ ਖੁੱਲ੍ਹ ਕੇ ਬੋਲੇ ਰਾਣਾ ਰਣਬੀਰ (ਵੀਡੀਓ)

3/10/2020 5:14:04 PM

ਜਲੰਧਰ (ਵੈੱਬ ਡੈਸਕ) — ਪੰਜਾਬ ਇਕ ਅਜਿਹੇ ਦੌਰ 'ਚ ਲੰਘ ਰਿਹਾ ਹੈ, ਜਿਸ ਨੂੰ ਸ਼ਾਇਦ ਹੀ ਕੋਈ ਵਿਅਕਤੀ ਨਾ ਜਾਣਦਾ ਹੋਵੇ। ਪੰਜਾਬ 'ਚ ਅੱਜ ਹਰ ਚੰਗਾ-ਮਾੜਾ ਰੰਗ ਦੇਖਣ ਨੂੰ ਮਿਲਦਾ ਹੈ ਭਾਵੇਂ ਉਹ ਸਿਆਸੀ ਲੀਡਰਾਂ ਦਾ ਹੋਵੇ ਜਾਂ ਪੰਜਾਬ 'ਚ ਵਧ ਰਹੇ ਨਸ਼ੇ ਦਾ ਹੋਵੇ। ਹੁਣ ਪੰਜਾਬੀ ਸਿਨੇਮਾ ਨੇ ਪੰਜਾਬ ਦੇ ਹਾਲਾਤ ਨੂੰ ਸਕ੍ਰੀਨ 'ਤੇ ਬਿਆਨ ਕਰਨ ਦੀ ਪਹਿਲ ਕੀਤੀ ਹੈ। ਪ੍ਰਸਿੱਧ ਅਦਾਕਾਰ, ਕਹਾਣੀਕਾਰ ਤੇ ਨਿਰਦੇਸ਼ਕ ਰਾਣਾ ਰਣਬੀਰ ਨੇ ਪੰਜਾਬੀ ਸਿਨੇਮਾ ਦੀਆਂ ਖਾਸੀਅਤਾਂ ਅਤੇ ਖਾਮੀਆਂ 'ਤੇ 'ਜਗ ਬਾਣੀ' ਦੇ ਰਿਪੋਟਰ ਰਮਨਦੀਪ ਸਿੰਘ ਸੋਢੀ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ‘ਹੰਬਲ ਮੋਸ਼ਨ ਪਿਚਰਸ’ ਦੇ ਬੈਨਰ ਹੇਠ 20 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ 'ਪੋਸਤੀ' ਰਾਹੀਂ ਪੰਜਾਬ ਦੇ ਮਾੜੇ ਹਾਲਾਤ ਤੇ ਸਿਆਸੀ ਲੀਡਰਾਂ ਦੀ ਪੋਲ ਖੋਲ੍ਹੇਗੀ। ਇਸ ਫਿਲਮ ਦੇ ਜਰੀਏ ਅੱਜ ਦੀ ਤੇ ਪੁਰਾਣੀ ਸਿਆਸਤ ਰਾਹੀਂ ਦਿਖਾਇਆ ਜਾਵੇਗਾ ਕਿ ਕਿਵੇਂ ਸਭ ਆਪਸ 'ਚ ਮਿਲ ਕੇ ਜਨਤਾ ਨੂੰ ਬੇਵਕੂਫ ਬਣਾਉਂਦੇ ਰਹੇ। ਰਾਣਾ ਰਣਬੀਰ ਨੇ ਦੱਸਿਆ ਕਿ ਫਿਲਮ ਦੇ ਜ਼ਿਆਦਾਤਰ ਕਿਰਦਾਰ ਤਕਰੀਬਨ ਮੈਂ ਆਪਣੇ ਅੱਖੀਂ ਦੇਖੇ ਹੋਏ ਸਨ, ਜਿਨ੍ਹਾਂ ਰਾਹੀਂ ਮੈਂ ਫਿਲਮ 'ਚ ਦੀ ਅਸਲ ਕਹਾਣੀ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।


ਕਿਵੇਂ ਚੁਣਿਆ 'ਪੋਸਤੀ' ਟਾਈਟਲ
ਅਕਸਰ ਸੋਸ਼ਲ ਮੀਡੀਆ 'ਤੇ ਦੇਖਿਆ ਜਾਂਦਾ ਹੈ ਕਿ ਲੋਕ ਆਪਣੇ ਦਿਲ ਦੀ ਭੜਾਸ ਇਕ-ਦੂਜੇ 'ਤੇ ਕੱਢਦੇ ਰਹਿੰਦੇ ਹਨ। ਕੁਝ ਅਜਿਹੇ ਲੋਕਾਂ ਨੇ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਨੂੰ ਮੈਸੇਜ ਕਰਨੇ ਸ਼ੁਰੂ ਕੀਤੇ ਕਿ ਪੰਜਾਬ ਨੂੰ ਜੋ ਘੂਣ ਵਾਂਗ ਖਾ ਰਿਹਾ ਹੈ ਉਸ 'ਤੇ ਫਿਲਮ ਬਣਾਓ। ਜਿਸ 'ਚ ਪੰਜਾਬ ਦੇ ਅਜੌਕੇ ਹਾਲਾਤ ਨੂੰ ਬਿਆਨ ਕੀਤਾ ਜਾ ਸਕੇ, ਜਿਸ ਤੋਂ ਲੋਕ ਜਾਗਰੂਕ ਹੋਣ। ਇਸ ਤੋਂ ਬਾਅਦ ਗਿੱਪੀ ਨੇ ਇਹ ਫਿਲਮ ਬਣਾਉਣ ਬਾਰੇ ਸੋਚਿਆ। ਹਾਲਾਂਕਿ ਇਸ ਫਿਲਮ ਦਾ ਆਈਡੀਆ ਰਾਣਾ ਰਣਬੀਰ ਦੇ ਦਿਮਾਗ 'ਚ ਕਈ ਸਾਲਾ ਤੋਂ ਚੱਲ ਰਿਹਾ ਸੀ ਪਰ ਕੋਈ ਵੀ ਸਟਾਰ ਅਜਿਹੇ ਸੰਵੇਦਨਸ਼ੀਲ ਮੁੱਦੇ 'ਤੇ ਫਿਲਮ ਨਹੀਂ ਬਣਾਉਣਾ ਚਾਹੁੰਦਾ ਕਿਉਂਕਿ ਹਰ ਇਕ ਨੂੰ ਡਰ ਹੁੰਦਾ ਆਪਣਾ ਰੁਤਬਾ ਗੁਆਚਣ (ਖੋਹਣ) ਦਾ। ਗਿੱਪੀ ਗਰੇਵਾਲ ਦੀ ਹੱਲਾਸ਼ੇਰੀ ਤੋਂ ਬਾਅਦ ਹੀ ਰਾਣਾ ਰਣਬੀਰ ਨੇ ਇਸ ਕੰਸੈਪਟ 'ਤੇ ਫਿਲਮ ਲਿਖਣੀ ਸ਼ੁਰੂ ਕੀਤੀ।

ਹਰ ਲੀਡਰ ਕਬੂਲਦੈ ਪੰਜਾਬ 'ਚ ਨਸ਼ਾ ਵਧ ਰਿਹੈ
ਅਕਸਰ ਦੇਖਿਆ ਜਾਂਦਾ ਹੈ ਕਿ ਹਰ ਮੰਤਰੀ ਜਾਂ ਲੀਡਰ ਆਪਣੇ ਭਾਸ਼ਣ 'ਚ ਕਬੂਲ ਕਰਦਾ ਹੈ ਕਿ ਪੰਜਾਬ 'ਚ ਚਿੱਟਾ, ਪੋਸਤੀ, ਸ਼ਰਾਬ, ਆਫੀਮ ਆਦਿ ਨਸ਼ੇ ਬਹੁਤ ਵਧ ਚੁੱਕੇ ਹਨ ਪਰ ਇਹ ਸਾਰੇ ਨਸ਼ੇ ਆ ਕਿਥੋਂ ਰਹੇ ਨੇ ਇਸ ਬਾਰੇ ਕਦੇ ਕੋਈ ਨਹੀਂ ਬੋਲਦਾ। ਪੰਜਾਬ ਨੂੰ ਕੈਲੀਫੋਰਨੀਆਂ ਬਣਾਉਣ ਦੀ ਬਜਾਏ ਮੈਕਸੀਕੋ ਬਣਾਇਆ ਜਾ ਰਿਹਾ ਹੈ। 

ਦੱਸਣਯੋਗ ਹੈ ਕਿ ਨਿਰਦੇਸ਼ਕ ਦੇ ਤੌਰ 'ਤੇ ਰਾਣਾ ਰਣਬੀਰ ਦੀ ਇਹ ਦੂਜੀ ਫਿਲਮ ਹੈ। ਇਸ ਤੋਂ ਪਹਿਲਾਂ 'ਅਸੀਸ' ਵਰਗੀ ਸ਼ਾਨਦਾਰ ਫਿਲਮ ਪੰਜਾਬੀ ਸਿਨੇਮਾ ਜਗਤ ਨੂੰ ਦੇ ਚੁੱਕੇ ਹਨ, ਜਿਸ ਲਈ ਉਨ੍ਹਾਂ ਨੂੰ ਕਈ ਐਵਾਰਡ ਵੀ ਹਾਸਲ ਹੋ ਚੁੱਕੇ ਹਨ। ਇਸ ਫਿਲਮ ਨੂੰ ਗਿੱਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਵੱਲੋਂ ਪ੍ਰੋਡਿਊਸਰ ਕੀਤੀ ਜਾ ਰਹੀ ਹੈ। ਇਹ ਫਿਲਮ 20 ਮਾਰਚ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News