ਰਾਣਾ ਰਣਬੀਰ ਨੇ ਦੱਸਿਆ ''ਫਤਿਹ ਬੁਲਾਉਣ'' ਦਾ ਮਤਲਬ, ਵੀਡੀਓ ਵਾਇਰਲ

7/28/2019 9:55:23 AM

ਜਲੰਧਰ (ਬਿਊਰੋ) 'ਅੰਬਰਸਰੀਆ', 'ਅਰਦਾਸ', 'ਪੰਜਾਬ 1984', 'ਚੰਨੋ ਕਮਲੀ ਯਾਰ ਦੀ', 'ਮੁੰਡੇ ਯੂ ਕੇ ਦੇ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਕਰਨ ਵਾਲੇ ਰਾਣਾ ਰਣਬੀਰ ਇਕ ਵਾਰ ਮੁੜ ਸੁਰਖੀਆਂ 'ਚ ਆ ਗਏ ਹਨ। ਦਰਅਸਲ, ਹਾਲ ਹੀ 'ਚ ਰਾਣਾ ਰਣਬੀਰ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜੋ ਕਾਫੀ ਵਾਇਰਲ ਹੋ ਰਹੀ ਹੈ। ਇਸ ਵਾਰ ਉਨ੍ਹਾਂ ਨੇ 'ਫਤਿਹ ਬੁਲਾਉਣ' ਦੇ ਮਤਲਬ ਨੂੰ ਬੇਹੱਦ ਖੂਬਸੂਰਤ ਸਤਰਾਂ ਰਾਹੀਂ ਦੱਸਿਆ ਹੈ। ਉਨ੍ਹਾਂ ਨੇ ਕਿਹਾ, 'ਫਤਿਹ ਬੁਲਾਉਣ ਦੇ ਬਹਾਨੇ ਤੁਹਾਨੂੰ ਯਾਦ ਹਾਂ ਕਰਾਉਂਦੇ। ਅਸੀਂ ਚੜ੍ਹਦੀਕਲਾਂ 'ਚ ਅਸੀਂ ਤੁਹਾਨੂੰ ਨਹੀਂ ਭੁਲਾਉਂਦੇ।' ਉਨ੍ਹਾਂ ਨੇ ਇਨ੍ਹਾਂ ਸਤਰਾਂ ਨੂੰ ਆਪਣੀ ਆਵਾਜ਼ 'ਚ ਰਿਕਾਰਡ ਕਰਕੇ ਵੀਡੀਓ ਦੇ ਰੂਪ 'ਚ ਸੋਸ਼ਲ ਮੀਡੀਆ ਅਕਾਊਂਟ 'ਤੇ ਜ਼ਿੰਦਗੀ ਜ਼ਿੰਦਾਬਾਦ ਦੇ ਨਾਂ ਨਾਲ ਪਾਈ ਹੈ। ਇਹ ਸਤਰਾਂ ਸੁਣ ਕੇ 'ਫਤਿਹ ਬੁਲਾਉਣ' ਦੀ ਅਹਿਮੀਅਤ ਸਮਝ ਆਉਂਦੀ ਹੈ। ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

#ranaranbir #zindgizindabad

A post shared by Rana Ranbir (@officialranaranbir) on Jul 26, 2019 at 6:15am PDT


ਦੱਸ ਦਈਏ ਕਿ ਰਾਣਾ ਰਣਬੀਰ ਅਕਸਰ ਹੀ ਜ਼ਿੰਦਗੀ ਜ਼ਿੰਦਾਬਾਦ ਨਾਂ ਦੀਆਂ ਪੋਸਟਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਰਾਣਾ ਰਣਬੀਰ ਵਧੀਆ ਲੇਖਕ, ਅਦਾਕਾਰ ਤੇ ਡਾਇਰੈਕਟਰ ਵੀ ਹਨ। ਕੁਝ ਦਿਨ ਪਹਿਲਾ ਗਿੱਪੀ ਗਰੇਵਾਲ ਦੀ ਫਿਲਮ 'ਅਰਦਾਸ ਕਰਾਂ' ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਦੀ ਕਹਾਣੀ ਤੇ ਸਕ੍ਰੀਨ ਪਲੇਅ ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ ਦੋਵਾਂ ਨੇ ਮਿਲ ਕੇ ਲਿਖੇ ਹਨ। ਦੋਵਾਂ ਦੀ ਮਿਹਨਤ ਰੰਗ ਲਿਆਈ ਹੈ।
 

 
 
 
 
 
 
 
 
 
 
 
 
 
 

Artist veera'n nal mulakaat. Ninja veer Vancouver airport utte bhajj k milea moh nal. Teji Sandhu nal sohni mulakat hoi. Chardikala ch raho. ਲਵ ਯੂ ਬਾਹਲਾ ਜਾਦਾ @its_ninja

A post shared by Rana Ranbir (@officialranaranbir) on Jul 26, 2019 at 10:13am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News