ਤਾਂ ਇਸ ਖਾਸ ਜਗ੍ਹਾ ਰਣਬੀਰ ਤੇ ਆਲੀਆ ਕਰਵਾਉਣਗੇ ਵਿਆਹ

10/24/2019 4:38:05 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀ ਤਰੀਕ ਸਾਹਮਣੇ ਆ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਖਬਰਾਂ ਦੀ ਮੰਨੀਏ ਤਾਂ ਦੋਵਾਂ ਦੇ ਵਿਆਹ ਦੀ ਅਸਲ ਤਰੀਕ ਅਤੇ ਜਿਸ ਜਗ੍ਹਾ 'ਤੇ ਵਿਆਹ ਹੋਣਾ ਹੈ ਉਸ ਦੀ ਲੋਕੇਸ਼ਨ ਵੀ ਸਾਹਮਣੇ ਆ ਚੁੱਕੀ ਹੈ।

Image result for ranbir kapoor and alia bhatt
ਇਨ੍ਹਾਂ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਕਪੂਰ ਅਤੇ ਭੱਟ ਪਰਿਵਾਰ ਵੱਲੋਂ ਇਸ ਵਿਆਹ ਦਾ ਪ੍ਰਬੰਧ ਫਰਾਂਸ 'ਚ ਕੀਤਾ ਜਾਣਾ ਹੈ ਅਤੇ ਵਿਆਹ ਦੀਆਂ ਤਿਆਰੀਆਂ ਲੱਗਪਗ ਪੂਰੀਆਂ ਕਰ ਲਈਆਂ ਗਈਆਂ ਹਨ। ਵਿਆਹ ਲਈ ਕੈਟਰਿੰਗ ਵਾਲੇ ਵੀ ਬੁਕ ਕਰ ਲਏ ਗਏ ਹਨ। ਦੋਵਾਂ ਦੇ ਨਵੰਬਰ ਮਹੀਨੇ 'ਚ ਵਿਆਹ ਦੇ ਬੰਧਨ 'ਚ ਬੱਝਣ ਦੀ ਸੰਭਾਵਨਾ ਹੈ।

Image result for ranbir kapoor and alia bhatt
ਦੱਸ ਦਈਏ ਕਿ ਇਸ ਤੋਂ ਪਹਿਲਾਂ ਦੋਵਾਂ ਦੇ ਵਿਆਹ ਦਾ ਇਕ ਫਰਜ਼ੀ ਕਾਰਡ ਵੀ ਵਾਇਰਲ ਹੋਇਆ ਸੀ, ਜਿਸ 'ਚ ਵਿਆਹ ਦੀ ਤਰੀਕ 22 ਜਨਵਰੀ ਦੱਸੀ ਗਈ ਸੀ ਪਰ ਹੁਣ ਮੀਡੀਆ ਰਿਪੋਰਟਾਂ 'ਚ ਖੁਲਾਸਾ ਹੋਇਆ ਹੈ ਕਿ ਦੋਵੇਂ ਨਵੰਬਰ ਮਹੀਨੇ ਹੀ ਵਿਆਹ ਕਰਵਾਉਣਗੇ।

Image result for ranbir kapoor and alia bhattਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News