ਅਦਾਕਾਰਾ ਮੰਜੂ ਨੇ ਮਸ਼ਹੂਰ ਡਾਇਰੈਕਟਰ 'ਤੇ ਲਾਏ ਗੰਭੀਰ ਦੋਸ਼, ਐੱਫ. ਆਈ. ਆਰ ਦਰਜ

10/25/2019 8:46:27 AM

ਤ੍ਰਿਸ਼ੂਰ (ਕੇਰਲ) – ਕੇਰਲ ਪੁਲਸ ਨੇ ਵਿਗਿਆਪਨ ਫਿਲਮ ਨਿਰਮਾਤਾ ਤੋਂ ਨਿਰਦੇਸ਼ਕ ਬਣੇ ਸ਼੍ਰੀਕੁਮਾਰ ਮੈਨਨ ਵਿਰੁੱਧ ਹਰਮਨਪਿਆਰੀ ਮਲਿਆਲਮ ਅਭਿਨੇਤਰੀ ਮੰਜੂ ਵਾਰੀਅਰ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਹੈ। ਅਭਿਨੇਤਰੀ ਦਾ ਦੋਸ਼ ਹੈ ਕਿ ਨਿਰਦੇਸ਼ਕ ਉਸ ਨੂੰ ਕਥਿਤ ਤੌਰ ’ਤੇ ਧਮਕੀਆਂ ਦੇ ਰਿਹਾ ਹੈ ਅਤੇ ਸੋਸ਼ਲ ਮੀਡੀਆ ’ਤੇ ਬਦਨਾਮ ਵੀ ਕਰ ਰਿਹਾ ਹੈ।

ਅਭਿਨੇਤਰੀ ਨੇ 22 ਅਕਤੂਬਰ ਨੂੰ ਸੂਬਾਈ ਪੁਲਸ ਮੁਖੀ ਲੋਕਨਾਥ ਨਾਲ ਮੁਲਾਕਾਤ ਕੀਤੀ ਸੀ ਅਤੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਨੇ ਵੀਰਵਾਰ ਦੱਸਿਆ ਕਿ ਉਸ ਕੋਲ ਸ਼ਿਕਾਇਤ ਪਹੁੰਚ ਚੁੱਕੀ ਹੈ। ਨਿਰਦੇਸ਼ਕ ਵਿਰੁੱਧ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਲਈ ਸਾਰਾ ਮਾਮਲਾ ਅਪਰਾਧ ਸ਼ਾਖਾ ਕੋਲ ਭੇਜਿਆ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News