ਰਣਬੀਰ ਦੀ ਬਰਥਡੇ ਪਾਰਟੀ ''ਚ ਸਿਤਾਰਿਆਂ ਨੇ ਲਾਈਆਂ ਰੌਣਕਾਂ, ਦੇਖੋ ਤਸਵੀਰਾਂ
9/28/2019 2:28:48 PM
ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਅੱਜ ਯਾਨੀ ਕਿ 28 ਸਤੰਬਰ ਨੂੰ ਆਪਣਾ 37ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਇਸ ਖਾਸ ਦਿਨ ਨੂੰ ਹੋਰ ਵੀ ਸਪੈਸ਼ਲ ਬਣਾਉਣ ਲਈ ਬੀ-ਟਾਊਨ ਦੇ ਕਾਫੀ ਸੈਲੀਬ੍ਰਿਟੀਜ਼ ਉਨ੍ਹਾਂ ਦੇ ਘਰ ਬਰਥਡੇ ਬੈਸ਼ 'ਤੇ ਪਹੁੰਚੇ।

ਇਸ ਮੌਕੇ ਦੀਪਿਕਾ ਪਾਦੂਕੋਣ, ਸ਼ਾਹਰੁਖ ਖਾਨ ਅਤੇ ਆਮਿਰ ਖਾਨ ਤੋਂ ਲੈ ਕੇ ਆਕਾਸ਼ ਅੰਬਾਨੀ ਵਰਗੇ ਸਿਤਾਰੇ ਉਨ੍ਹਾਂ ਦੇ ਬਰਥਡੇ 'ਤੇ ਪਹੁੰਚੇ ਸਨ।

ਕਿਸੇ ਸਮੇਂ ਦੀਪਿਕਾ ਪਾਦੂਕੋਣ ਅਤੇ ਰਣਬੀਰ ਰਿਲੇਸ਼ਨਸ਼ਿਪ 'ਚ ਰਹਿ ਚੁੱਕੇ ਹਨ ਤੇ ਹੁਣ ਦੋਵੇਂ ਆਪਣੀ ਜ਼ਿੰਦਗੀ 'ਚ ਅੱਗੇ ਵਧ ਚੁੱਕੇ ਹਨ। ਇਸ ਪਾਰਟੀ 'ਚ ਦੀਪਿਕਾ ਦੇ ਹਮਸਫਰ ਤੇ ਅਦਾਕਾਰ ਰਣਵੀਰ ਸਿੰਘ ਵੀ ਆਪਣੇ ਅਤਰੰਗੀ ਅੰਦਾਜ਼ 'ਚ ਪਾਰਟੀ ਦਾ ਲੁਤਫ ਲੈਣ ਪਹੁੰਚੇ।

ਇਸ ਪਾਰਟੀ ਦੇ ਤੀਜੇ ਖਾਸ ਮਹਿਮਾਨ ਅਰਜੁਨ ਕਪੂਰ ਤੇ ਮਲਾਈਕਾ ਅਰੋੜਾ ਸੀ, ਜੋ ਇਕ ਹੀ ਗੱਡੀ 'ਚ ਇਸ ਜਸ਼ਨ 'ਚ ਸ਼ਰੀਕ ਹੋਣ ਪਹੁੰਚੇ ਸਨ। ਸ਼ਾਹਰੁਖ ਖਾਨ ਵੀ ਰਣਬੀਰ ਕਪੂਰ ਦੀ ਪਾਰਟੀ ਦਾ ਹਿੱਸਾ ਬਣੇ।

ਇਸ ਪਾਰਟੀ 'ਚ ਹਾਲ ਹੀ 'ਚ ਕੈਂਸਰ ਦਾ ਇਲਾਜ਼ ਕਰਵਾ ਕੇ ਭਾਰਤ ਪਰਤੇ ਰਿਸ਼ੀ ਕਪੂਰ ਨੂੰ ਵੀ ਦੇਖਿਆ ਗਿਆ। ਬਾਲੀਵੁੱਡ ਅਦਾਕਾਰ ਆਮਿਰ ਖਾਨ ਵੀ ਪਾਰਟੀ ਦਾ ਹਿੱਸਾ ਬਣੇ।

ਦੱਸ ਦਈਏ ਆਮਿਰ ਤੇ ਰਣਬੀਰ ਦੋਵੇਂ 'ਪੀਕੇ' ਫਿਲਮ 'ਚ ਕੰਮ ਕਰ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
‘ਕਾਂਤਾਰਾ: ਚੈਪਟਰ 1’ ਨੇ ਤੋੜੇ ਸਾਰੇ ਰਿਕਾਰਡ, ਇੱਕ ਮਹੀਨੇ ‘ਚ ਕੀਤੀ 852 ਕਰੋੜ ਰੁਪਏ ਤੋਂ ਵੱਧ ਦੀ ਕਮਾਈ
