ਵਕੀਲ ਨਾਲ ਥਾਣੇ ਪਹੁੰਚੇ ਰੰਧਾਵਾ ਬ੍ਰਦਰਜ਼, ਪਾਈ ਪੁਲਸ ਨੂੰ ਝਾੜ

1/28/2020 10:54:32 AM

ਜਲੰਧਰ (ਬਿਊਰੋ) — ਹਮੇਸ਼ਾ ਹੀ ਵਿਵਾਦਾਂ 'ਚ ਘਿਰੇ ਰਹਿਣ ਵਾਲੇ ਪੰਜਾਬੀ ਗਾਇਕ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਗੁਆਂਢੀਆਂ ਨਾਲ ਹੋਏ ਵਿਵਾਦ ਕਾਰਨ ਜਿੱਥੇ ਰੰਧਾਵਾ ਬ੍ਰਦਰਜ਼ ਨੂੰ 1 ਦਿਨ ਲਈ ਜੇਲ ਜਾਣਾ ਪਿਆ, ਉਥੇ ਹੀ ਹੁਣ ਰੰਧਾਵਾ ਬ੍ਰਦਰਜ਼ ਉਨ੍ਹਾਂ ਹੀ ਗੁਆਂਢੀਆਂ ਅਤੇ ਸਿਕਿਓਰਟੀ ਸੁਪਰਵਾਇਜ਼ਰ ਹਰਨੇਕ ਸਿੰਘ ਤੇ ਉਸ ਦੇ ਸਾਥੀ ਹਰਪ੍ਰੀਤ ਸਿੰਘ ਨੂੰ ਜਾਤੀ ਸੂਚਕ ਸ਼ਬਦ ਬੋਲਣ ਦੇ ਦੋਸ਼ ਤਹਿਤ ਪੁਲਸ ਨੂੰ ਸ਼ਿਕਾਇਤ ਦਿੱਤੀ। ਸ਼ਿਕਾਇਤ ਦੇ 4 ਦਿਨ ਬਾਅਦ ਪੁਲਸ ਵਲੋਂ ਕੋਈ ਕਾਰਵਾਈ ਨਾ ਹੋਣ 'ਤੇ ਰੰਧਾਵਾ ਬ੍ਰਦਰਜ਼ ਆਪਣੇ ਵਕੀਲ ਨਾਲ ਸੋਮਵਾਰ ਨੂੰ ਥਾਣਾ ਸੋਹਾਣਾ ਪਹੁੰਚੇ ਅਤੇ ਕਾਰਵਾਈ ਨਾ ਕਰਨ 'ਤੇ ਉਨ੍ਹਾਂ ਨੇ ਈਸਟ ਅਪਾਰਟਮੈਂਟ ਐਸੋਸੀਏਸ਼ਨ 'ਤੇ ਗੰਭੀਰ ਦੋਸ਼ ਲਾਏ।
ਦੱਸ ਦਈਏ ਕਿ ਇਸ ਦੌਰਾਨ ਰੰਧਾਵਾ ਬ੍ਰਦਰਜ਼ ਦੇ ਵਕੀਲ ਫੈਰੀ ਸੌਫਤ ਨੇ ਕਿਹਾ ਕਿ, ''ਪੁਲਸ ਇਸ ਮਾਮਲੇ 'ਚ ਪੂਰੀ ਤਰ੍ਹਾਂ ਪੱਖਪਾਤ ਕਰ ਰਹੀ ਹੈ ਕਿਉਂਕਿ ਇਕ ਪਾਸੇ ਸ਼ਿਕਾਇਤ 'ਤੇ ਪੁਲਸ ਨੇ ਰੰਧਾਵਾ ਬ੍ਰਦਰਜ਼ ਖਿਲਾਫ ਤੁਰੰਤ ਕਾਰਵਾਈ ਕਰ ਦਿੱਤੀ, ਜਦੋਂ ਇੰਨ੍ਹਾਂ ਦਾ ਅਪਰਾਧ ਇੰਨਾਂ ਵੱਡਾ ਨਹੀਂ ਸੀ। ਉਥੇ ਹੀ ਹੁਣ ਰੰਧਾਵਾ ਬ੍ਰਦਰਜ਼ ਦੀ ਸ਼ਿਕਾਇਤ 'ਤੇ 4 ਦਿਨ ਬਾਅਦ ਵੀ ਪੁਲਸ ਜਾਂਚ ਦੀ ਗੱਲ ਆਖ ਕੇ ਪੱਲਾ ਝਾੜ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News