ਹਰ ਵਿਵਾਦ ''ਤੇ ਸੁਣੋ ਰਣਜੀਤ ਬਾਵਾ ਦੇ ਬੇਬਾਕੀ ਭਰੇ ਜਵਾਬ (ਵੀਡੀਓ)

5/29/2020 12:43:45 PM

ਜਲੰਧਰ (ਬਿਊਰੋ) — ਪੰਜਾਬੀ ਫਿਲਮ ਅਤੇ ਸੰਗੀਤ ਉਦਯੋਗ ਦਾ ਪ੍ਰਸਿੱਧ ਕਲਾਕਾਰ ਰਣਜੀਤ ਬਾਵਾ ਪਿਛਲੇ ਕੁਝ ਸਮੇਂ ਤੋਂ ਆਪਣੇ ਵਿਵਾਦਾਂ ਨੂੰ ਲੈ ਕੇ ਹਰ ਪਾਸੇ ਚਰਚਾ 'ਚ ਹਨ। ਬੀਤੇ ਕੁਝ ਦਿਨ ਪਹਿਲਾਂ ਰਣਜੀਤ ਬਾਵਾ ਦਾ ਗੀਤ 'ਮੇਰਾ ਕੀ ਕਸੂਰ' ਰਿਲੀਜ਼ ਹੋਇਆ ਸੀ, ਜਿਸ ਨੂੰ ਲੈ ਕੇ ਕਾਫੀ ਵਿਵਾਦ ਛਿੜਿਆ। ਇਹ ਵਿਵਾਦ ਇੰਨਾ ਜ਼ਿਆਦਾ ਵਧ ਗਿਆ ਕਿ ਰਣਜੀਤ ਬਾਵਾ ਨੂੰ ਮੁਆਫੀ ਮੰਗਣੀ ਪਈ ਅਤੇ ਇਸ ਗੀਤ ਨੂੰ ਆਪਣੇ ਯੂਟਿਊਬ ਚੈਨਲ ਤੋਂ ਡਿਲੀਟ ਕਰਨਾ ਪਿਆ ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਰਣਜੀਤ ਬਾਵਾ ਨੂੰ ਮੁਆਫੀ ਨਹੀਂ ਮੰਗਣੀ ਚਾਹੀਦੀ ਸੀ। ਇਹ ਸਿਰਫ ਰਣਜੀਤ ਬਾਵਾ ਦੇ ਚਾਹੁੰਣ ਵਾਲਿਆਂ ਨੇ ਨਹੀਂ ਕਿਹਾ ਸਗੋਂ 'ਮੇਰਾ ਕੀ ਕਸੂਰ' ਗੀਤ ਦੀ ਧੁੰਨਾਂ ਲਿਖਣ ਵਾਲੇ ਗੀਤਕਾਰ ਵੀਰ ਸਿੰਘ ਨੇ ਵੀ ਨਿੱਜੀ ਚੈਨਲ 'ਤੇ ਦਿੱਤੀ ਇੰਟਰਵਿਊ 'ਚ ਆਖਿਆ ਸੀ ਪਰ ਮੁਆਫੀ ਮੰਗਣ ਪਿੱਛੇ ਰਣਜੀਤ ਬਾਵਾ ਦਾ ਕੀ ਉਦੇਸ਼ ਹੈ, ਇਸ ਤੋਂ ਕਾਫੀ ਲੋਕ ਅਣਜਾਣ ਹਨ। ਆਓ ਜਾਣਦੇ ਹਾਂ ਰਣਜੀਤ ਬਾਵਾ ਦੀ ਹਰ ਕੰਟਰੋਵਰਸੀ 'ਤੇ ਉਨ੍ਹਾਂ ਦਾ ਬੇਬਾਕੀ ਭਰੇ ਜਵਾਬ :-

ਦੱਸਣਯੋਗ ਹੈ ਕਿ ਰਣਜੀਤ ਬਾਵਾ ਵਧੀਆ ਗਾਇਕ ਹੋਣ ਦੇ ਨਾਲ-ਨਾਲ ਚੰਗੇ ਅਦਾਕਾਰ ਤੇ ਗੀਤਕਾਰ ਵੀ ਹਨ। ਹੁਣ ਤੱਕ ਉਹ ਕਈ ਗੀਤ ਸੰਗੀਤ ਜਗਤ ਦੀ ਝੋਲੀ 'ਚ ਪਾ ਚੁੱਕੇ ਹਨ। ਇਸ ਤੋਂ ਇਲਾਵਾ ਉਹ 'ਵੇਖ ਬਰਾਤਾਂ ਚੱਲੀਆਂ', 'ਭਲਵਾਨ ਸਿੰਘ', 'ਤੂਫਾਨ ਸਿੰਘ', 'ਹਾਈ ਐਂਡ ਯਾਰੀਆਂ' ਅਤੇ 'ਤਾਰਾ ਮੀਰਾ' ਸਮੇਤ ਕਈ ਪੰਜਾਬੀ ਫਿਲਮਾਂ 'ਚ ਵੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News