ਟਵਿੱਟਰ ''ਤੇ ਲੋਕਾਂ ਨੇ ਸੋਨੂੰ ਸੂਦ ਨੂੰ ਬਣਾਇਆ ਫਿਲਮ ਉਦਯੋਗ ਦਾ ਅਮਿਤਾਭ ਬੱਚਨ ਤੇ ਰਜਨੀਕਾਂਤ

5/29/2020 1:31:24 PM

ਮੁੰਬਈ (ਬਿਊਰੋ) — ਐਕਟਰ ਸੋਨੂੰ ਸੂਦ ਇੰਨ੍ਹੀ ਦਿਨੀਂ ਜਿਸ ਤਰ੍ਹਾਂ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਆਏ ਹਨ, ਉਸ ਨਾਲ ਉਹ ਦੇਸ਼ਵਾਸੀਆਂ ਦੇ ਚਹੇਤੇ ਬਣ ਗਏ ਹਨ। ਸੋਨੂੰ ਸੂਦ ਨੂੰ ਇਸ ਨੇਕ ਕੰਮ ਲਈ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ ਹੋ ਰਹੀ ਹੈ। ਸੋਨੂੰ ਸੂਦ ਨੂੰ ਹੁਣ ਇਕ ਯੂਜ਼ਰ ਨੇ ਫਿਲਮ ਉਦਯੋਗ ਦਾ ਨਵਾਂ ਰਜਨੀਕਾਂਤ ਦੱਸਿਆ ਹੈ। ਯੂਜ਼ਰ ਦੇ ਟਵੀਟ ਨਾਲੋਂ ਸੋਨੂੰ ਸੂਦ ਦਾ ਜਵਾਬ ਹੈ, ਜੋ ਲੋਕਾਂ ਨੂੰ ਕਾਫੀ ਪਸੰਦ ਵੀ ਆ ਰਿਹਾ ਹੈ। ਇਕ ਯੂਜ਼ਰ ਨੇ ਟਵਿੱਟਰ 'ਤੇ ਲਿਖਿਆ, ''ਕੀ ਸੋਨੂੰ ਸੂਦ ਫਿਲਮ ਉਦਯੋਗ ਦੇ ਅਗਲੇ ਰਜਨੀਕਾਂਤ ਹਨ।'' ਸੋਨੂੰ ਸੂਦ ਨੇ ਇਸ ਦੇ ਜਵਾਬ 'ਚ ਲਿਖਿਆ, ''ਹਮੇਸ਼ਾ ਆਮ ਆਦਮੀ ਰਹਾਂਗਾ।''

ਇਸ ਦੌਰਾਨ ਸੋਨੂੰ ਸੂਦ ਸੋਸ਼ਲ ਮੀਡੀਆ 'ਤੇ ਲਗਾਤਾਰ ਐਕਟਿਵ ਹੈ ਅਤੇ ਪਲ-ਪਲ ਦੇ ਅਪਡੇਟਸ ਪ੍ਰਸ਼ੰਸਕਾਂ ਨਾਲ ਸਾਂਝੀ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਪ੍ਰਸ਼ੰਸਕਾਂ ਨਾਲ ਵੀ ਜੁੜੇ ਹੋਏ ਅਤੇ ਉਨ੍ਹਾਂ ਦੇ ਸੰਪਰਕ 'ਚ ਹਨ। ਸੋਨੂੰ ਸੂਦ ਇਨ੍ਹੀਂ ਦਿਨੀਂ ਜ਼ਿਆਦਾ ਤੋਂ ਜ਼ਿਆਦਾ ਰਿਪਲਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਪਹਿਲਾ ਇਕ ਯੂਜ਼ਰ ਨੇ ਸੋਨੂੰ ਸੂਦ ਨੂੰ ਫਿਲਮ ਉਦਯੋਗ ਦਾ ਅਗਲਾ ਅਮਿਤਾਭ ਬੱਚਨ ਦੱਸਿਆ ਸੀ। ਇਕ ਨੌਜਵਾਨ ਨੇ ਸੋਨੂੰ ਸੂਦ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ ਸੀ, ''ਜਦੋਂ ਸਭ ਠੀਕ ਹੋ ਜਾਵੇਗਾ ਤੁਹਾਨੂੰ ਹਰ ਐਤਵਾਰ, ਸ਼ੂਟ ਤੋਂ ਛੁੱਟੀ ਲੈਣੀ ਪਵੇਗੀ। ਲੋਕ ਤੁਹਾਨੂੰ ਮਿਲਣ ਆਉਣਗੇ, ਜਿਹੜੇ ਮੁੰਬਈ ਘੁੰਮਣ ਆਉਣਗੇ, ਉਹ ਪੁੱਛਣਗੇ ਕਿ ਸੋਨੂੰ ਸੂਦ ਦਾ ਘਰ ਕਿੱਥੇ ਹੈ? ਅਗਲਾ ਅਮਿਤਾਭ।'' ਇਸ ਦਾ ਜਵਾਬ ਦਿੰਦੇ ਹੋਏ ਸੋਨੂੰ ਸੂਦ ਨੇ ਲਿਖਿਆ, ''ਉਹ ਕਿਉਂ ਮੇਰੇ ਘਰ ਆਉਣਗੇ ਦੋਸਤ। ਮੈਂ ਉਨ੍ਹਾਂ ਸਭ ਦੇ ਘਰ ਜਵਾਂਗਾ। ਬਹੁਤ ਸਾਰੇ ਆਲੂ ਪਰਾਂਠੇ, ਪਾਨ ਅਤੇ ਚਾਹ ਉਧਾਰ ਹੈ ਮੇਰੇ ਭਰਾਵਾਂ 'ਤੇ।''

ਦੱਸਣਯੋਗ ਹੈ ਕਿ ਸੋਨੂੰ ਸੂਦ ਨੇ ਆਪਣੇ ਪੈਸਿਆਂ ਨਾਲ ਬੱਸਾਂ ਬੁੱਕ ਕਰਵਾ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ, ਜਿਸ ਤੋਂ ਬਾਅਦ ਹੁਣ ਹਜ਼ਾਰਾਂ ਦੀ ਗਿਣਤੀ 'ਚ ਸੋਨੂੰ ਸੂਦ ਲੋਕਾਂ ਨੂੰ ਉਨ੍ਹਾਂ ਦੇ ਘਰ ਭੇਜ ਚੁੱਕੇ ਹਨ। ਇਸ ਬਾਰੇ ਸੋਨੂੰ ਸੂਦ ਦਾ ਕਹਿਣਾ ਹੈ ਕਿ, ''ਜਦੋਂ ਤੱਕ ਹਰ ਇਕ ਪ੍ਰਵਾਸੀ ਮਜ਼ਦੂਰ ਆਪਣੇ ਘਰ ਨਹੀਂ ਪਹੁੰਚ ਜਾਂਦਾ, ਆਪਣੀ ਮੁਹਿੰਮ ਜ਼ਾਰੀ ਰੱਖਾਂਗਾ। ਇਸ ਲਈ ਭਾਵੇਂ ਕਿੰਨੀ ਵੀ ਕੰਮ ਤੇ ਮਿਹਨਤ ਕਰਨੀ ਪਵੇ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News