ਹਰ ਘਰ ਦੀ ਕਹਾਣੀ ਨੂੰ ਬਿਆਨ ਕਰੇਗਾ ਰਣਜੀਤ ਬਾਵਾ ਦਾ ਗੀਤ 'ਮਾਹੀਆ'

2/15/2020 11:03:42 AM

ਜਲੰਧਰ (ਬਿਊਰੋ) : ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਜਲਦ ਹੀ ਆਪਣਾ ਨਵਾਂ ਗੀਤ 'ਮਾਹੀਆ' ਲੈ ਕੇ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਇਸ ਗੀਤ ਨੂੰ 'ਮਾਹੀਆ' ਟਾਈਟਲ ਹੇਠ ਰਿਲੀਜ ਕੀਤਾ ਜਾਵੇਗਾ। ਇਸ ਗੀਤ ਦਾ ਇਕ ਕਲਿਪ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ''ਮਾਹੀਆ ਇਸ ਹਫਤੇ ਆ ਜਾਣਾ ਹੈ।“ਮੈਂ ਵਾਅਦਾ ਕਰਦਾ ਹਾਂ ਕਿ ਤੁਸੀ ਇਸ ਗੀਤ ਨੂੰ ਸਾਰੀ ਉਮਰ ਸੁਣੋਗੇ ਅਤੇ ਪਿਆਰ ਦੇਵੋਗੇ।''

 
 
 
 
 
 
 
 
 
 
 
 
 
 

Mahiya my fav song coming soon #ranjitbawa @lavitibbi @birgiveerz @stalinveer @bull18network @dhimanproductions @rajvindersohal08 @imitthatkaur

A post shared by Ranjit Bawa (@ranjitbawa) on Feb 12, 2020 at 5:53am PST

ਜੇਕਰ ਗੀਤ ਦੀ ਗੱਲ ਕਰੀਏ ਤਾ ਗੀਤ 'ਚ ਅਜਿਹੇ ਪਿਆਰ ਅਤੇ ਰਿਸ਼ਤੇ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ, ਜੋ ਆਪਾਂ ਹਰ ਘਰ 'ਚ ਦੇਖਦੇ ਹਾਂ। ਇਸ ਗੀਤ ਨੂੰ ਲਵੀ ਟੀਬੀ ਨੇ ਲਿਖਿਆ ਹੈ ਅਤੇ ਮਿਊਜ਼ਿਕ ਪਵਨੀਤ ਵਿਰਗੀ ਨੇ ਦਿੱਤਾ ਹੈ। ਇਸ ਗੀਤ ਦੀ ਖੂਬਸੂਰਤ ਵੀਡੀਓ ਸਟਾਲਿਨਵੀਰ ਨੇ ਬਣਿਆ ਹੈ। ਇਸ ਤੋਂ ਪਹਿਲਾ ਦੀ ਗੱਲ ਕੀਤੀ ਜਾਵੇ ਤਾ ਰਣਜੀਤ ਬਾਵਾ ਆਪਣੀ ਨਵੀਂ ਫਿਲਮ 'ਮੈਨ ਇਨ ਬਲੈਕ- ਕਾਲੇ ਕੱਛਿਆਂ ਵਾਲੇ' ਲੈ ਕੇ ਜਲਦ ਹੀ ਦਰਸ਼ਕਾਂ ਦੇ ਰੂ-ਬ-ਰੂ ਹੋਣਗੇ।

 
 
 
 
 
 
 
 
 
 
 
 
 
 

Mahiya es week aa jana Apne Youtube channel te 🤗Main promise krda tuc es gane Nu Sari Umar sunoge nd pyar deoge 🙏🏻🙏🏻Ek Aise Pyar te Riste d kahani hai jo har ghar vich apa dekhde han 🙏🏻🙏🏻🤗 @lavitibbi bro ne bhut sohna likhya gana 👌🏻Eh gana mere sab ton dil de qarib hai 🙏🏻Thnx sab da es gane nu ena sohna bnun li 🤗🙏🏻 @stalinveer @birgiveerz @rajvindersohal08 @imitthatkaur @dhimanproductions @lavitibbi

A post shared by Ranjit Bawa (@ranjitbawa) on Feb 13, 2020 at 11:26pm PST

ਦੱਸਣਯੋਗ ਹੈ ਕਿ ਰਣਜੀਤ ਬਾਵਾ ਇਸ ਸਾਲ 'ਡੈਡੀ ਕੂਲ ਮੁੰਡੇ ਫੂਲ 2' 'ਚ ਜੱਸੀ ਗਿੱਲ, ਜਸਵਿੰਦਰ ਭੱਲਾ, ਤਾਨੀਆ ਹੋਰਾਂ ਦੇ ਨਾਲ ਨਜ਼ਰ ਆਉਣਗੇ। ਇਹ ਫਿਲਮ 15 ਮਈ 2020 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਸਵਿੰਦਰ ਭੱਲਾ ਇਸ ਫਿਲਮ 'ਚ ਕੂਲ ਡੈਡੀ ਦੇ ਕਿਰਦਾਰ 'ਚ ਨਜ਼ਰ ਆਉਣਗੇ। ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News