B'Day Spl: ਫਰਸ਼ ਤੋਂ ਅਰਸ਼ ਤੱਕ ਇੰਝ ਪਹੁੰਚੀ ਰਾਨੂ ਮੰਡਲ

11/5/2019 11:35:13 AM

ਮੁੰਬਈ(ਬਿਊਰੋ)- ਰੇਲਵੇ ਸਟੇਸ਼ਨ ’ਤੇ ਲਤਾ ਮੰਗੇਸ਼ਕਰ ਦਾ ਗੀਤ ‘ਇਕ ਪਿਆਰ ਕਾ ਨਗਮਾ ਹੈ’ ਗਾ ਕੇ ਰਾਤੋਂ-ਰਾਤ ਸਟਾਰ ਬਣੀ ਰਾਨੂ ਮੰਡਲ ਅੱਜ ਕਿਸੇ ਪਛਾਣ ਦੀ ਮਹੁਤਾਜ ਨਹੀਂ ਹੈ। ਅੱਜ ਰਾਨੂ ਨੂੰ ਹਰ ਕੋਈ ਜਾਨਣਾ ਹੈ। ਆਏ ਦਿਨ ਰਾਨੂ ਮੰਡਲ ਨਾਲ ਜੁੜੀ ਕੋਈ ਨਾ ਕੋਈ ਖਬਰ ਅਜਿਹੀ ਆਉਂਦੀ ਹੈ, ਜੋ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚਕਾਰ ਉਤਸ਼ਾਹ ਹੋਰ ਵਧਾ ਦਿੰਦੀ ਹੈ। ਰਾਨੂ ਮੰਡਲ ਦੀ ਜ਼ਿੰਦਗੀ ਵਿਚ ਜੋ ਬਦਲਾਅ ਆਇਆ, ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਸਟੇਸ਼ਨ ’ਤੇ ਗੀਤ ਗਾ ਕੇ ਪੇਟ ਭਰਨ ਵਾਲੀ ਰਾਨੂ ਅੱਜ ਇੰਟਰਨੈੱਟ ਸਟਾਰ ਬਣ ਚੁੱਕੀ ਹੈ। ਅੱਜ ਰਾਨੂ ਦਾ ਜਨਮਦਿਨ ਹੈ।
PunjabKesari
ਰਾਨੂ ਦਾ ਜਿਸ ਸਮੇਂ ਪਹਿਲਾ ਵੀਡੀਓ ਆਇਆ ਸੀ, ਉਨ੍ਹਾਂ ਦੀ ਹਾਲਤ ਕਾਫੀ ਖਰਾਬ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਰਾਨੂ ਦੀ ਆਵਾਜ਼ ਤਾਂ ਹਰ ਪਾਸੇ ਸੁਣਾਈ ਦੇਣ ਲੱਗੀ। ਘਰ, ਦਫਤਰ, ਮੈਟਰੋ ਹਰ ਜਗ੍ਹਾ ਲੋਕ ਆਪਣੇ ਫੋਨ ਅਤੇ ਲੈਪਟਾਪ ਵਿਚ ਰਾਨੂ ਦੀ ਮਿੱਠੀ ਆਵਾਜ਼ ਸੁਣਨ ਲੱਗੇ। ਇੱਥੋਂ ਤੱਕ ਕਿ ਰਾਨੂ ਦੀ ਆਵਾਜ਼ ਨੂੰ ਲਤਾ ਮੰਗੇਸ਼ਕਰ ਦੀ ਆਵਾਜ਼ ਨਾਲ ਬੁਲਾਇਆ ਗਿਆ।
PunjabKesari
ਇਸ ਤੋਂ ਬਾਅਦ ਰਾਨੂ ਦੇ ਮੇਕਓਵਰ ਦੀਆਂ ਤਸਵੀਰਾਂ ਸਾਹਮਣੇ ਆਈਆਂ । ਤਸਵੀਰਾਂ ਵਿਚ ਰਾਨੂ ਗੁਲਾਬੀ ਅਤੇ ਸਿਲਵਰ ਕਲਰ ਦੀ ਸਿਲਕ ਸਾੜ੍ਹੀ ਪਹਿਨੇ ਨਜ਼ਰ ਆਈ। ਰਾਨੂ ਦੀਆਂ ਇਹ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਛਾਈਆਂ ਰਹੀਆਂ।
PunjabKesari
ਇਸ ਤੋਂ ਬਾਅਦ ਰਾਨੂ ਨਾਲ ਉਹ ਹੋਇਆ, ਜੋ ਉਨ੍ਹਾਂ ਨੇ ਸੁਪਨੇ ਵਿਚ ਵੀ ਸੋਚਿਆ ਨਹੀਂ ਸੀ । ਰਾਨੂ ਨੂੰ ਸਿਨੇਮਾਜਗਤ ਦੇ ਮਸ਼ਹੂਰ ਗਾਇਕ ਤੇ ਐਕਟਰ ਹਿਮੇਸ਼ ਰੇਸ਼ਮੀਆ ਨੇ ਆਪਣੀ ਫਿਲਮ ਵਿਚ ਗੀਤ ਗਾਉਣ ਦਾ ਆਫਰ ਦਿੱਤਾ।
PunjabKesari
ਰਾਨੂ ਦੇ ਪਹਿਲੇ ਗੀਤ ‘ਤੇਰੀ ਮੇਰੀ ਕਹਾਣੀ’ ਦੀ ਰਿਕਾਰਡਿੰਗ ਦਾ ਵੀਡੀਓ ਹਿਮੇਸ਼ ਨੇ ਸਾਂਝਾ ਕੀਤਾ ਸੀ। ਜੋ ਲੋਕਾਂ ਵਲੋਂ ਕਾਫੀ ਪਸੰਦ ਵੀ ਕੀਤਾ ਗਿਆ। ਇਸ ਤੋਂ ਬਾਅਦ ਰਾਨੂ ਮੰਡਲ ਨੇ ਹਿਮੇਸ਼ ਰੇਸ਼ਮੀਆ ਨਾਲ ਕਈ ਗੀਤ ਰਿਕਾਰਡ ਕੀਤੇ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News