ਸੜਕਾਂ ''ਤੇ ਗਾਉਂਦੀ ਮਿਲੀ ਇਕ ਹੋਰ ਰਾਨੂ ਮੰਡਲ, ਵੀਡੀਓ ਵਾਇਰਲ

11/25/2019 12:53:59 PM

ਨਵੀਂ ਦਿੱਲੀ (ਬਿਊਰੋ) — ਸੋਸ਼ਲ ਮੀਡੀਆ 'ਚੇ ਇਕ ਗੀਤ ਵਾਇਰਲ ਹੋਣ ਤੋਂ ਬਾਅਦ ਫੇਮਸ ਹੋਈ ਰਾਨੂ ਮੰਡਲ ਹੁਣ ਕਾਫੀ ਮਸ਼ਹੂਰ ਹੋ ਗਈ ਹੈ। ਉਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਨਾ ਸਿਰਫ ਉਸ ਨੂੰ ਪਛਾਣ ਮਿਲੀ, ਸਗੋਂ ਹਿਮੇਸ਼ ਰੇਸ਼ਮੀਆ ਨੇ ਉਸ ਨੂੰ  ਆਪਣੀ ਫਿਲਮ 'ਚ ਗੀਤ ਵੀ ਆਫਰ ਕੀਤੇ। ਇਸ ਤੋਂ ਬਾਅਦ ਰਾਨੂ ਮੰਡਲ ਦੀਆਂ ਕਈ ਹੋਰ ਵੀਡੀਓਜ਼ ਵੀ ਸਾਹਮਣੇ ਆਈਆਂ, ਜੋ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਹੁਣ ਸੋਸ਼ਲ ਮੀਡੀਆ 'ਤੇ ਇਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਮਹਿਲਾ ਰਾਨੂ ਮਾਡਲ ਦਾ ਗੀਤ 'ਤੇਰੀ ਮੇਰੀ ਕਹਾਣੀ' ਗਾ ਰਹੀ ਹੈ। ਖਾਸ ਗੱਲ ਇਹ ਹੈ ਕਿ ਇਸ ਮਹਿਲਾ ਦਾ ਚਿਹਰਾ ਰਾਨੂ ਮੰਡਲ ਨਾਲ ਕਾਫੀ ਮਿਲਦਾ-ਜੁਲਦਾ ਹੈ। ਹੁਣ ਲੋਕ ਇਸ ਨੂੰ ਦੂਜੀ ਰਾਨੂ ਮੰਡਲ ਦੱਸ ਰਹੇ ਹਨ। ਇਸ ਤੋਂ ਪਹਿਲਾਂ ਰਾਨੂ ਮੰਡਲ ਦਾ ਵੀ ਜੋ ਰੇਵਲੇ ਸਟੇਸ਼ਨ ਵਾਲਾ ਵੀਡੀਓ ਵਾਇਰਲ ਹੋਇਆ ਸੀ, ਉਸ 'ਚ ਅਜਿਹੀ ਹੀ ਲੱਗ ਰਹੀ ਸੀ। ਉਸ ਦੌਰਾਨ ਉਸ ਨੇ ਲਤਾ ਮੰਗੇਸ਼ਕਰ ਦਾ ਗੀਤ ਗਾਇਆ ਸੀ। ਹੁਣ ਇਸ ਨਵੇਂ ਵੀਡੀਓ ਨੂੰ ਗੁਵਾਹਾਟੀ ਦਾ ਦੱਸਿਆ ਜਾ ਰਿਹਾ ਹੈ ਅਤੇ ਇਸ ਨੂੰ ਰਾਨੂ ਮੰਡਲ ਦਾ ਦੂਜਾ ਪਾਰਟ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਹ ਮਹਿਲਾ ਵੀ ਸੜਕ ਕਿਨਾਰੇ ਬੈਠੀ ਹੋਈ ਹੈ ਤੇ ਇਸ ਨੂੰ ਲੋਕ ਗੀਤ ਗਾਉਣ ਲਈ ਕਿਹਾ ਜਾ ਰਿਹਾ ਹੈ, ਜਿਸ ਤੋਂ ਬਾਅਦ ਉਹ ਰਾਨੂ ਮੰਡਲ ਦਾ ਫੇਮਸ ਗੀਤ 'ਤੇਰੀ ਮੇਰੀ ਕਹਾਣੀ' ਗਾਉਂਦੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

#RanuMondal 2.0 in (Maligaon)Guwahati. #Special Thanks to my friend Tanmoy Dey for shooting and Sharing this vdo. Vdo Rights :- Tanmoy dey #ranumondal #himeshreshammiya

A post shared by Dipankar Baishya (@chiragdipofficial) on Nov 22, 2019 at 6:23am PST


ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ਤੋਂ ਹਿੱਟ ਹੋਈ ਰਾਨੂ ਮੰਡਲ ਨੂੰ ਹਾਲ ਹੀ 'ਚ ਕਈ ਆਲੋਚਨਾਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ। ਜਦੋਂ ਉਸ ਨੇ ਇਕ ਮਹਿਲਾ ਫੈਨ ਨਾਲ ਸੈਲਫੀ ਦਾ ਆਗ੍ਰਹਿ ਕਰਨ 'ਤੇ ਗਲਤ ਵਰਤਾਓ ਕੀਤਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News