ਆਖਿਰ ਕਿਉਂ ਸਲਮਾਨ ਪੂਰਦੇ ਨੇ ਸ਼ਹਿਨਾਜ਼ ਦਾ ਪੱਖ, ਪਿਤਾ ਨੇ ਖੋਲ੍ਹਿਆ ਧੀ ਦਾ ਰਾਜ਼

11/25/2019 1:19:33 PM

ਜਲੰਧਰ (ਬਿਊਰੋ) — ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਇਕ ਰਿਐਲਿਟੀ ਸ਼ੋਅ ਕਰਕੇ ਇੰਨ੍ਹੀਂ ਦਿਨੀਂ ਸੁਰਖੀਆਂ 'ਚ ਬਣੀ ਹੋਈ ਹੈ। ਇਸ ਸ਼ੋਅ ਨੂੰ ਸਲਮਾਨ ਖਾਨ ਹੋਸਟ ਕਰ ਰਹੇ ਹਨ। ਇਸ ਸ਼ੋਅ 'ਚ ਸਲਮਾਨ ਦੇ ਰਵੱਈਏ ਨੂੰ ਦੇਖ ਕੇ ਲੋਕ ਉਨ੍ਹਾਂ 'ਤੇ ਅਕਸਰ ਦੋਸ਼ ਲੱਗਦੇ ਹਨ ਕਿ ਉਹ ਸ਼ਹਿਨਾਜ਼ ਗਿੱਲ ਦਾ ਪੱਖ ਪੂਰਦੇ ਹਨ। ਇਸ ਸ਼ੋਅ 'ਚ ਹਿੱਸਾ ਲੈ ਰਹੇ ਹੋਰ ਸਿਤਾਰਿਆਂ ਦਾ ਵੀ ਇਲਜ਼ਾਮ ਹੈ ਕਿ ਸਲਮਾਨ ਖਾਨ ਦੀ ਪਸੰਦੀਦਾ ਸ਼ਹਿਨਾਜ਼ ਕੌਰ ਗਿੱਲ ਹੈ। ਇਸ ਕਰਕੇ ਸਲਮਾਨ ਸ਼ਹਿਨਾਜ਼ ਨੂੰ ਸਪੋਰਟ ਕਰਦੇ ਹਨ। ਇਸ ਸਭ ਦੇ ਚਲਦਿਆਂ ਸ਼ਹਿਨਾਜ਼ ਕੌਰ ਗਿੱਲ ਦੇ ਪਿਤਾ ਸੰਤੋਖ ਸਿੰਘ ਗਿੱਲ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਸ਼ਹਿਨਾਜ਼ ਦੇ ਪਿਤਾ ਦਾ ਕਹਿਣਾ ਹੈ ਕਿ, '' ਸ਼ਹਿਨਾਜ਼ ਕੌਰ ਗਿੱਲ ਦੇ ਪ੍ਰਸ਼ੰਸਕਾਂ ਨੂੰ ਇਕ ਗੱਲ ਬਹੁਤ ਪਸੰਦ ਹੈ ਕਿ ਸਲਮਾਨ ਉਸ ਨੂੰ ਪਸੰਦ ਕਰਦੇ ਹਨ, ਜਿਹੜੇ ਲੋਕ ਸ਼ਹਿਨਾਜ਼ ਨੂੰ ਪਸੰਦ ਨਹੀਂ ਕਰਦੇ ਉਨ੍ਹਾਂ ਦਾ ਵੀ ਮੰਨਣਾ ਹੈ ਕਿ ਸ਼ਹਿਨਾਜ਼ ਸਲਮਾਨ ਦੀ ਪਸੰਦੀਦਾ ਹੈ।'' ਇਕ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ 'ਚ ਸ਼ਹਿਨਾਜ਼ ਦੇ ਪਿਤਾ ਨੇ ਕਿਹਾ ਕਿ, ''ਉਹ ਬਹੁਤ ਕਿਊਟ ਹੈ ਤੇ ਇਸੇ ਗੱਲ ਕਰਕੇ ਸਲਮਾਨ ਖਾਨ ਨੂੰ ਵੀ ਉਹ ਬਹੁਤ ਵਧੀਆ ਲੱਗਦੀ ਹੈ। ਜਦੋਂ ਇਹ ਸ਼ੋਅ ਸ਼ੁਰੂ ਹੋਇਆ ਸੀ ਉਦੋਂ ਸ਼ਹਿਨਾਜ਼ ਦਾ ਡਾਂਸ ਸਲਮਾਨ ਨੂੰ ਬਹੁਤ ਪਸੰਦ ਆਇਆ ਸੀ ਅਤੇ ਸਲਮਾਨ ਇਸ ਤੋਂ ਕਾਫੀ ਪ੍ਰਭਾਵਿਤ ਹੋਏ ਸਨ। ਮੈਨੂੰ ਲੱਗਦਾ ਹੈ ਕਿ ਸ਼ਹਿਨਾਜ਼ ਬਹੁਤ ਐਂਟਰਟੇਨਿੰਗ ਹੈ ਇਸੇ ਲਈ ਸਲਮਾਨ ਖਾਨ ਨੂੰ ਸ਼ਹਿਨਾਜ਼ ਵਧੀਆ ਲੱਗਦੀ ਹੈ।''

ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ 'ਬਿੱਗ ਬੌਸ' ਦਾ ਘਰ ਲੜਾਈਆਂ ਦਾ ਅਖਾੜਾ ਬਣਿਆ ਹੋਇਆ ਹੈ। ਦਰਅਸਲ, ਘਰ 'ਚ ਇਕ ਤੋਂ ਬਾਅਦ ਇਕ ਲੜਾਈ ਦੇਖਣ ਨੂੰ ਮਿਲ ਰਹੀ ਹੈ। ਬੀਤੇ ਕੁਝ ਦਿਨ ਪਹਿਲਾਂ ਸ਼ਹਿਨਾਜ਼ ਤੇ ਹਿਮਾਂਸ਼ੀ 'ਚ ਜ਼ਬਰਦਸਤ ਤਕਰਾਰ ਦੇਖਣ ਨੂੰ ਮਿਲੀ। ਇਸ ਦੌਰਾਨ ਹਿਮਾਂਸ਼ੀ ਨੇ ਸ਼ਹਿਨਾਜ਼ ਨੂੰ ਧੱਕਾ ਮਾਰ ਦਿੱਤਾ। ਬੀਤੇ ਦਿਨੀਂ ਵੀਕੈਂਡ ਦਾ ਵਾਰ 'ਚ ਸਲਮਾਨ ਨੇ ਹਿਮਾਂਸ਼ੀ ਖੂਬ ਖਰੀਆਂ-ਖੋਟੀਆਂ ਸੁਣਾਈਆਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News